ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ‘ਸਭਕਾ ਸਾਥ, ਸਭਕਾ ਵਿਕਾਸ ਤੇ ਸਭਕਾ ਵਿਸ਼ਵਾਸ’ ਵਰਗੀ ਉਦਾਰਵਾਦੀ ਸੋਚ ਸਦਕਾ ਹੀ, ਸਰਕਾਰੀ ਯੋਜਨਾਵਾਂ ਦਾ ਜ਼ਮੀਨੀ ਪੱਧਰ ਤੱਕ ਪਹੁੰਚਿਆ ਲਾਭ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ

ਮੋਗਾ, 20 ਜਨਵਰੀ: (ਜਸ਼ਨ): ਅੱਜ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਮੋਗਾ ਹਲਕੇ ਦੇ ਪਿੰਡ ਸਾਫੂਵਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ  ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦੇ 9 ਯੋਗ ਲਾਭਪਾਤਰੀਆਂ ਨੂੰ ਸਰਫਿਕੇਟ ਤਕਸੀਮ ਕੀਤੇ। ਪਿੰਡ ਪਹੁੰਚਣ ’ਤੇ ਪਿੰਡ ਦੇ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਅਤੇ ਪਤਵੰਤਿਆਂ ਨੇ ਡਾ: ਹਰਜੋਤ ਕਮਲ ਦਾ ਸਵਾਗਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਡਾ: ਹਰਜੋਤ ਕਮਲ ਨੂੰ ਭਾਰਤੀ ਜਨਤਾ ਪਾਰਟੀ ਦਾ ਸੂਬਾ ਸਕੱਤਰ ਲੱਗਣ ਅਤੇ ਜਗਸੀਰ ਸਿੰਘ ਸੀਰਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਲੱਗਣ ’ਤੇ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਦੇ ਉੱਦਮ ਸਦਕਾ ਪਿੰਡ ‘ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਆਖਿਆ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਤਾਂ ਹੀ ਸੰਭਵ ਹੋ ਸਕਦੇ ਹਨ ਜੇਕਰ ਪਿੰਡ ਜਾਂ ਸ਼ਹਿਰ ਦੀ ਨੁਮਾਇੰਦਗੀ ਕਰਨ ਵਾਲਾ ਨਿੱਜੀ ਤੌਰ ’ਤੇ ਆਪਣੇ ਖਿੱਤੇ ਦਾ ਵਿਕਾਸ ਕਰਨ ਦੀ ਇੱਛਾ ਸ਼ਕਤੀ ਰੱਖਦਾ ਹੋਵੇ। ਡਾ: ਹਰਜੋਤ ਕਮਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗਰੀਬ ਅਤੇ ਪੱਛੜੇ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ ਜਿਸ ਸਦਕਾ ਪਿੰਡਾਂ ਅਤੇ ਸ਼ਹਿਰਾਂ ਦੇ ਅਨੇਕਾਂ ਪਰਿਵਾਰਾਂ ਨੂੰ ‘ਪ੍ਰਧਾਨ ਮੰਤਰੀ ਅਵਾਸ ਯੋਜਨਾ’ ਤਹਿਤ ਘਰ ਨਸੀਬ ਹੋਏ ਹਨ ਅਤੇ ਗ੍ਰਹਿਣੀਆਂ ਨੂੰ ‘ਪ੍ਰਧਾਨ ਮੰਤਰੀ ਉਜਵਲਾ ਯੋਜਨਾ’ ਤਹਿਤ ਧੂੰਆਂ ਮੁਕਤ ਰਸੋਈਆਂ ਨਸੀਬ ਹੋਈਆਂ ਹਨ। ਡਾ: ਹਰਜੋਤ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ‘ਸਭਕਾ ਸਾਥ, ਸਭਕਾ ਵਿਕਾਸ ਅਤੇ ਸਭਕਾ ਵਿਸ਼ਵਾਸ’ ਵਰਗੀ ਉਦਾਰਵਾਦੀ ਸੋਚ ਸਦਕਾ ਹੀ ਜ਼ਮੀਨੀ ਪੱਧਰ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਿਆ ਹੈ ।

ਇਸ ਮੌਕੇ ਸਰਪੰਚ ਲਵਖੰਤ ਸਿੰਘ ਸਾਫੂਵਾਲਾ ਤੋਂ ਇਲਾਵਾ ਸਤਨਾਮ ਸਿੰਘ ਮਹੇਸ਼ਰੀ, ਹਰਜੀਤ ਸਿੰਘ ਪੰਚ, ਕੇਵਲ ਸਿੰਘ ਪੰਚ, ਗੁਰਦੀਪ ਸਿੰਘ ਪੰਚ,ਜਗਰਾਜ ਸਿੰਘ ਪ੍ਰਧਾਨ,ਸਾਧੂ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਨੰਬਰਦਾਰ,ਜਗਜੀਤ ਸਿੰਘ ਸੁਸਾਇਟੀ ਪ੍ਰਧਾਨ,ਸੰਤੋਖ ਸਿੰਘ, ਸਰਜੀਤ ਸਿੰਘ, ਲਖਵਿੰਦਰ ਸਿੰਘ ਵਾਹਿਗੁਰੂ, ਗੁਰਮੇਲ ਸਿੰਘ ਫੌਜੀ, ਜਗਜੀਤ ਸਿੰਘ, ਕੇਵਲ ਸਿੰਘ, ਦਰਸ਼ਨ ਸਿੰਘ ਪ੍ਰਧਾਨ,ਹਰਮੇਸ਼ ਸਿੰਘ, ਰਮਨਦੀਪ ਸਿੰਘ ਘਾਲੀ, ਮਲਕੀਤ ਸਿੰਘ, ਜੰਗ ਸਿੰਘ, ਪਰਦੀਪ ਸਿੰਘ, ਗੁਰਜੰਟ ਸਿੰਘ, ਬੇਅੰਤ ਸਿੰਘ, ਮੱਖਣ ਸਿੰਘ ਅਤੇ ਨਗਰ ਨਿਵਾਸੀ ਹਾਜ਼ਰ ਸਨ।  
ਕੈਪਸ਼ਨ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਸੂਬਾ ਸਕੱਤਰ ਅਤੇ ਜਗਸੀਰ ਸਿੰਘ ਸੀਰਾ ਚਕਰ ਨੂੰ ਮੀਤ ਪ੍ਰਧਾਨ ਮੋਗਾ ਬਣਨ ’ਤੇ ਸਰਪੰਚ ਲਖਵੰਤ ਸਿੰਘ ਅਤੇ ਪਿੰਡ ਵਾਸੀ ਸਨਮਾਨਿਤ ਕਰਦੇ ਹੋਏ।