ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਗਰੀਬਾਂ ਅਤੇ ਪਿਛੜੇ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾਉਂਦੀ ਹੈ-ਡਾ.ਸੀਮਾਂਤ ਗਰਗ
*ਮੋਗਾ ਵਿਖੇ ਐਸ.ਸੀ. ਮੋਰਚਾ ਦੇ ਭਾਰੀ ਗਿਣਤੀ ਵਿਚ ਹੋਏ ਆਗੂ ਭਾਜਪਾ ਵਿਚ ਸ਼ਾਮਲ
ਮੋਗਾ, 19 ਜਨਵਰੀ (ਜਸ਼ਨ)-ਭਾਰਤੀ ਜਨਤਾ ਪਾਰਟੀ ਹੀ ਦੇਸ਼ ਦੀ ਇਕ ਅਜਿਹੀ ਪਾਰਟੀ ਹੈ, ਜੋ ਗਰੀਬਾਂ ਅਤੇ ਪਿਛੜੇ ਲੋਕਾਂ ਨੂੰ ਸਹੂਲਤਾਂ ਮੁੱਹਈਆ ਕਰਵਾ ਕੇ ਉਹਨਾਂ ਦੀ ਆਰਥਿਕ ਦਸ਼ਾ ਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਦਾ ਕੰਮ ਕਰ ਰਹੀ ਹੈ | ਜਦ ਕਿ ਦੂਜੀ ਰਾਜਨੀਤਿਕ ਪਾਰਟੀਆ ਨੇ ਪਿਛੜੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੋਈ ਧਿਆਨ ਨਹੀਂ ਦਿੱਤਾ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਐਸ.ਸੀ.ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਜੁਨ ਕੁਮਾਰ ਵੱਲੋਂ ਐਸ.ਸੀ. ਮੋਰਚੇ ਦੇ ਸ਼ਹੀਦੀ ਪਾਰਕ ਵਿਖੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਇਸ ਮੌਕੇ ਤੇ ਕਾਫੀ ਗਿਣਤੀ ਵਿਚ ਐਸ.ਸੀ.ਮੋਰਚਾ ਦੇ ਲੋਕ ਭਾਜਪਾ ਵਿਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਿਰੋਪਾ ਦੇ ਕੇ ਪਾਰਟੀ ਵਿਚ ਸੁਆਗਤ ਕੀਤਾ ਗਿਆ | ਇਸ ਮੌਕੇ ਤੇ ਸਾਬਕਾ ਸੰਸਦ ਕੇਵਲ ਸਿੰਘ, ਸਾਬਕਾ ਫਿਲਮ ਸੈਂਸਰ ਬੋਰਡ ਦੇ ਮੈਂਬਰ ਜਸਪਾਲ ਸਿੰਘ ਪੰਜਗਰਾਈ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਐਸ.ਸੀ. ਮੋਰਚਾ ਦੇ ਪ੍ਰਧਾਨ ਅਰਜੁਨ ਕੁਮਾਰ, ਪ੍ਰਵੀਨ ਰਾਜਪੂਤ, ਮੀਰਾ ਅੱਗਰਵਾਲ, ਹੇਮੰਤ ਸੂਦ, ਸਾਬਕਾ ਸਬ ਇੰਸਪੈਕਟਰ ਸੂਰਜਨ ਭਾਨ, ਬਲਜੀਤ ਸਿੰਘ, ਨੀਰਜ ਅੱਗਰਵਾਲ, ਸੁਰਜਨ ਸਿੰਘ, ਧਰਮਵੀਰ ਭਾਰਤੀ, ਇੰਦਰਜੀਤ ਖੋਸਾ ਕੋਟਲਾ, ਜੱਥੇਦਾਰ ਸਵਰਨ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ, ਬਲਵੰਤ ਸਿੰਘ ਚਨੂੰਵਾਲਾ, ਛਿੰਦਰ ਸਿੰਘ ਦਾਤੇਵਾਲ, ਦਰਸ਼ਨ ਸਿੰਘ ਦਾਤੇਵਾਲ, ਰਾਜੂ ਸਿੰਘ ਦਾਤੇਵਾਲ, ਜਗਤਾਰ ਸਿੰਘ ਦਾਤੇਵਾਲ, ਰਾਜਾ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਲਖੰਡੀ, ਰਣਜੀਤ ਸਿੰਘ, ਸੁਰਜੀਤ ਸਿੰਘ, ਬਿੰਦਰ ਸਿੰਘ, ਕਾਲੂ ਸਿੰਘ, ਰਣਜੀਤ ਸਿੰਘ ਖੋਸਾ ਕੋਟਲਾ, ਧਰਮਕੋਟ ਦੇ ਬਾਬਾ ਦੀਪ ਸਿੰਘ ਨਗਰ ਵਾਸੀ ਜਸਵੰਤ ਸਿੰਘ, ਜੋਗਿੰਦਰਪਾਲ, ਭੋਲਾ ਸਿੰਘ, ਸਤਨਾਮ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ ਗਿੱਲ, ਬਲਵਿੰਦਰ ਸਿੰਘ, ਮਨਜੀਤ ਕੌਰ, ਸੁਨੀਤਾ ਰਾਣੀ, ਕਮਲਜੀਤ ਕੌਰ, ਰਾਜ ਕੌਰ ਦੇ ਇਲਾਵਾ ਕਾਫੀ ਗਿਣਤੀ ਵਿਚ ਐਸ.ਸੀ. ਮੋਰਚੇ ਦੇ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੋਂ ਆਏ ਹੋਏ 300 ਤੋਂ ਵੱਧ ਅੋਹਦੇਾਰ ਹਾਜ਼ਰ ਸਨ | ਇਸ ਮੌਕੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਐਸ.ਸੀ. ਮੋਰਚੇ ਨਾਲ ਸਬੰਧਤ ਸਾਰੇ ਅੋਹਦੇਦਾਰਾਂ ਨੂੰ ਭਾਜਪਾ ਵਿਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸਦੇ ਇਲਾਵਾ ਪਿਛੜੀ ਜਾਤੀ ਦੇ ਲੋਕਾਂ ਲਈ ਮਸ਼ੀਨਰੀ ਅਤੇ ਕੰਮਕਾਜ ਸ਼ੁਰੂ ਕਰਨ ਲਈ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ | ਉਹਨਾਂ ਕਿਹਾ ਕਿ ਕਈ ਕੇਂਦਰ ਸਰਕਾਰ ਦੀ ਯੋਜਨਾਵਾਂ ਨੂੰ ਸੂਬਾ ਸਰਕਾਰ ਲਾਗੂ ਨਹੀਂ ਕਰ ਰਹੀ, ਇਸ ਲਈ ਲੋਕਾਂ ਤਕ ਕੇਂਦਰ ਦੀ ਸਕੀਮਾਂ ਦਾ ਲਾਭ ਨਹੀਂ ਪਹੁੰਚਾ ਰਿਹਾ | ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਨੂੰ ਪੰਜਾਬ ਵਿਚ ਮਜਬੂਤ ਕਰਕੇ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਬਹੁਮਤ ਦੁਆ ਕੇ ਡਬਲ ਇੰਜਨ ਦੀ ਸਰਕਾਰ ਬਣਨ ਦੇ ਬਾਅਦ ਕੇਂਦਰ ਦੀ ਸਕੀਮਾਂ ਦਾ ਲਾਭ ਲੋਕਾਂ ਨੂੰ ਦੁਆ ਕੇ ਪੰਜਾਬ ਵਿਚ ਖੁਸ਼ਹਾਲੀ ਲਿਆਂਦੀ ਜਾਵੇਗੀ | ਇਸ ਮੌਤੇ ਤੇ ਉਹਨਾਂ ਐਸ.ਸੀ. ਮੋਰਚੇ ਨਾਲ ਸਬੰਧਤ ਸਮੂਹ ਲੋਕਾਂ ਦਾ ਇਥੇ ਪੁੱਜਣ ਤੇ ਧੰਨਵਾਦ ਕੀਤਾ | ਇਸ ਮੌਕੇ ਤੇ ਸਾਬਕਾ ਐਮ.ਪੀ. ਕੇਵਲ ਸਿੰਘ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜਿਸ ਕਾਰਨ ਅੱਜ ਗਰੀਬਾਂ ਨੂੰ ਬਿਨ੍ਹਾਂ ਕਿਸੇ ਬਿਚੌਲੀਏ ਦੀ ਤਰ੍ਹਾਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ | ਉਹਨਾਂ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਰੱਕੀ ਲਈ ਭਾਜਪਾ ਦੇ ਨਾਲ ਜੁੜਨਾ ਸਮੇਂ ਦੀ ਲੋੜ ਹੈ | ਇਸ ਮੌਕੇ ਤੇ ਫਿਲਮ ਸੈਂਸਰ ਬੋਰਡ ਦੇ ਸਾਬਕਾ ਮੈਂਬਰ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਪਿਛੜੀ ਜਾਤੀ ਐਸ.ਸੀ. ਮੋਰਚਾ ਅਤੇ ਗਰੀਬ ਲੋਕ ਭਾਜਪਾ ਦੀ ਰੀਡ ਦੀ ਹੱਡੀ ਹੈ, ਇਸ ਲਈ ਸਾਰੇ ਵਰਗ ਦੇ ਲੋਕਾਂ ਨੂੰ ਭਾਜਪਾ ਦੇ ਨਾਲ ਜੁੜ ਕੇ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰਨਾ ਚਾਹੀਦਾ | ਉਹਨਾਂ ਕਿਹਾ ਕਿ ਭਾਜਪਾ ਪਿੰਡਾਂ ਵਿਚ ਵੀ ਲੋਕਾਂ ਨੂੰ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡ ਰਹੀ | ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਭਾਜਪਾ ਦਾ ਆਧਾਰ ਮਜਬੂਤ ਹੋ ਰਿਹਾ ਹੈ ਅਤੇ ਸਾਰੀਆ ਰਾਜਨੀਤਿਕ ਪਾਰਟੀਆ ਦੇ ਆਗੂ ਭਾਜਪਾ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ | ਇਸ ਮੌਕੇ ਤੇ ਐਸ.ਸੀ. ਮੋਰਚੇ ਦੇ ਨਵਨਿਯੁਕਤ ਪ੍ਰਧਾਨ ਅਰਜੁਨ ਕੁਮਾਰ ਨੇ ਭਾਜਪਾ ਦੀ ਸਮੂਹ ਲੀਡਰਸ਼ਿਪ ਦਾ ਅੱਜ ਦੇ ਇੱਕਠ ਵਿਚ ਆਉਣ ਵਿਚ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਐਸ.ਸੀ.ਮੋਰਚਾ ਭਾਜਪਾ ਦੀ ਮਜਬੂਤੀ ਲਈ ਦਿਨ-ਰਾਤ ਇਕ ਕਰੇਗਾ |