ਗਾਇਕ ਇੰਦਰਪਾਲ ਸਿੰਘ ਮੋਗਾ ਦੀ, ਭਾਰਤ ਆਮਦ ’ਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ
ਮੋਗਾ, 17 ਜਨਵਰੀ (ਜਸ਼ਨ)- ਮੋਗੇ ਦੀ ਧਰਤੀ ਦੇ ਜਾਏ ਗਾਇਕ, ਇੰਦਰਪਾਲ ਸਿੰਘ ਮੋਗਾ ਨੇ ਆਪਣੇ ਚਰਚਿਤ ਗੀਤ ‘ਡਾਕੂ’ ਨਾਲ ਪ੍ਰਸਿੱਧੀ ਹਾਸਲ ਕੀਤੀ ਤੇ ਹੁਣ ਉਸ ਦੇ ਚਾਹੁਣ ਵਾਲਿਆਂ ‘ਚ ਦੇਸ਼ਾਂ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਨਾਲ ਨਾਲ ਪੰਜਾਬ ‘ਚੋਂ ਵੀ ਵੱਡੀ ਗਿਣਤੀ ‘ਚ ਨੌਜਵਾਨ ਇੰਦਰਪਾਲ ਮੋਗਾ ਨੂੰ ਪਸੰਦ ਕਰ ਰਹੇ ਹਨ। ਇੰਦਰਪਾਲ ਸਿੰਘ ਮੋਗਾ ਦੀ ਭਾਰਤ ਫੇਰੀ ਨਾਲ ਉਸ ਦੇ ਚਾਹੁਣ ਵਾਲਿਆਂ ‘ਚ ਭਾਰੀ ਉਤਸ਼ਾਹ ਹੈ। ਜ਼ਿਕਰਯੋਗ ਹੈ ਕਿ ਇੰਦਰਪਾਲ ਸਿੰਘ, ਮੋਗਾ ਸ਼ਹਿਰ ਦਾ ਜੰਮਪਲ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਪਨੇਸਰ ਦਾ ਪੁੱਤਰ ਹੈ। ਇੰਦਰਪਾਲ ਨੇ ਆਪਣੀ ਮਿਹਨਤ ਅਤੇ ਸ਼ੌਂਕ ਨਾਲ ਸੰਗੀਤ ਦੀ ਦੁਨੀਆ ਵਿਚ ਆਪਣਾ ਨਾਂਅ ਬਣਾਇਆ ਹੈ । ਉਸ ਦੀ ਭਾਰਤੀ ਫੇਰੀ ਸਬੰਧੀ ਜਾਣਕਾਰੀ ਦਿੰਦਿਆਂ ਅਵਲਪ੍ਰੀਤ ਸਿੰਘ ਮੋਹੀ ਨੇ ਦੱਸਿਆ ਕਿ ਇੰਦਰਪਾਲ ਸਿੰਘ ਮੋਗਾ ਨੇ ਗਾਇਕੀ ਦੇ ਖੇਤਰ ਵਿਚ ਆਪਣਾ ਚੰਗਾ ਨਾਂਅ ਕਮਾਇਆ ਹੈ ਅਤੇ ਉਸ ਦੀ, 16 ਜਨਵਰੀ ਤੋਂ ਭਾਰਤ ਫੇਰੀ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਗਲੈਂਸ ਐਨਟਰਟੇਨਮੈਂਟ ਵਲੋਂ ਇਸ ਫੇਰੀ ਨੂੰ ਆਯੋਜਤ ਕੀਤਾ ਜਾ ਰਿਹਾ ਹੈ । ਮੋਹੀ ਨੇ ਦੱਸਿਆ ਕਿ ਇੰਦਰਪਾਲ 18 ਜਨਵਰੀ ਨੂੰ ਦਿੱਲੀ, 20 ਜਨਵਰੀ ਨੂੰ ਮੁੰਬਈ, 27 ਜਨਵਰੀ ਨੂੰ ਗੋਆ, 28 ਜਨਵਰੀ ਨੂੰ ਚੰਡੀਗੜ੍ਹ, 4 ਫਰਵਰੀ ਨੂੰ ਗੜਗਾਉਂ, 5 ਫਰਵਰੀ ਨੂੰ ਜੈਪੁਰ, 10 ਫਰਵਰੀ ਨੂੰ ਲਖਨਊ ਅਤੇ 11 ਫਰਵਰੀ ਨੂੰ ਦਿੱਲੀ ਵਿਖੇ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗਾ ।