ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮੋਗਾ ਜ਼ਿਲ੍ਹੇ ਦੀ ਕਾਰਜਕਾਰਨੀ ਦਾ ਕੀਤਾ ਐਲਾਨ
ਮੋਗਾ, 17 ਜਨਵਰੀ (ਜਸ਼ਨ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 22 ਦਸੰਬਰ ਨੂੰ ਮੋਗਾ ਜ਼ਿਲ੍ਹੇ ਦੇ ਡਾ.ਸੀਮਾਂਤ ਗਰਗ ਨੂੰ ਜ਼ਿਲ੍ਹਾ ਪ੍ਰਧਾਨ ਐਲਾਨ ਕੀਤੇ ਜਾਣ ਉਪਰੰਤ ਮੋਗਾ ਜ਼ਿਲ੍ਹੇ ਦੀ ਨਵੀਂ ਕਾਰਜਕਾਰਨੀ ਐਲਾਨ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ ਦੇ ਇਲਾਵਾ ਮੋਗਾ ਜ਼ਿਲ੍ਹੇ ਦੇ ਪ੍ਰਭਾਰੀ ਅਤੇ ਸਾਬਕਾ ਮੰਤਰੀ ਡਾ. ਬਲਵੀਰ ਸਿੰਘ ਸਿੱਧੂ ਮੋਗਾ ਵਿਖੇ ਵਿਚਾਰ ਵਟਾਂਦਰਾ ਕਰਨ ਲਈ ਆਏ ਸਨ । ਜ਼ਿਲ੍ਹੇ ਦੀ ਕਾਰਜ਼ਕਾਰਨੀ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਡਾ.ਸੀਮਾਂਤ ਗਰਗ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਮਹਾਂ ਮੰਤਰੀ ਜੀਵਨ ਗੁਪਤਾ ਅਤੇ ਭਾਜਪਾ ਦੇ ਸੂਬਾ ਪ੍ਰਭਾਰੀ ਸ਼੍ਰੀ ਨਿਵਾਸੁਲੂ ਨੂੰ ਮੋਗਾ ਜ਼ਿਲ੍ਹੇ ਦੀ ਕਾਰਜਕਾਰਨੀ ਦੀ ਵਿਚਾਰ ਵਟਾਂਦਰੇ ਤੋਂ ਬਾਅਦ ਲਿਸਟ ਸੌਪੀ ਗਈ ਸੀ, ਜਿਸਦੇ ਚੱਲਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮਹਾ ਮੰਤਰੀ ਜੀਵਨ ਗੁਪਤਾ ਵੱਲੋਂ ਅੱਜ ਇਸ ਲਿਸਟ ਦਾ ਐਲਾਨ ਕੀਤਾ ਗਿਆ । ਐਲਾਨ ਦੇ ਬਾਅਦ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸੀਨੀਅਰ ਅਹੁਦੇਦਾਰ ਸੂਬਾ ਆਗੂ ਮੋਹਨ ਲਾਲ ਸੇਠੀ,ਭਾਜਪਾ ਦੇ ਸੂਬਾ ਅਨੁਸ਼ਾਸਨ ਕਮੇਟੀ ਦੇ ਮੈਂਬਰ ਨਿਧੜਕ ਸਿੰਘ ਬਰਾੜ, ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਡਾ. ਹਰਜੋਤ ਕਮਲ, ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਭਜਨ ਲਾਲ ਸਿਤਾਰਾ, ਐਡਵੋਕੇਟ ਸੁਨੀਲ ਗਰਗ, ਰਾਹੁਲ ਗਰਗ ਜ਼ਿਲ੍ਹਾ ਯੂਥ ਪ੍ਰਧਾਨ, ਸ਼ਿਲਪਾ ਬਾਂਸਲ, ਨੀਤੂ ਗੁਪਤਾ, ਸੋਨੀ ਮੰਗਲਾ, ਵਿੱਕੀ ਸਿਤਾਰਾ, ਪ੍ਰਵੀਨ ਰਾਜਪੂਤ, ਸੰਜੀਵ ਅੱਗਰਵਾਲ, ਧਰਮਵੀਰ, ਰਾਜਨ ਸੂਦ, ਜਤਿੰਦਰ ਚੱਢਾ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵੀਂ ਕਾਰਜਕਾਰਨੀ ਬਾਰੇ ਦੱਸਿਆ ਕਿ ਭਾਜਪਾ ਦੀ ਜ਼ਿਲ੍ਹਾ ਪੱਧਰੀ ਟੀਮ ਵਿਚ ਰਾਹੁਲ ਗਰਗ ਜਨਰਲ ਸੈਕਟਰੀ, ਸਾਬਕਾ ਐਸ.ਪੀ.ਮੁਖਤਿਆਰ ਸਿੰਘ ਜਨਰਲ ਸੈਕਟਰੀ, ਵਿੱਕੀ ਪੌਲ ਜਨਰਲ ਸੈਕਟਰੀ, ਮੀਤ ਪ੍ਰਧਾਨ ਸੁਮਨ ਮਲਹੋਤਰਾ, ਕੁਲਵੰਤ ਰਾਜਪੂਤ ਮੀਤ ਪ੍ਰਧਾਨ, ਰਾਜਪਾਲ ਠਾਕੁਰ ਮੀਤ ਪ੍ਰਧਾਨ, ਜਗਸੀਰ ਸਿੰਘ ਚੱਕਰ ਮੀਤ ਪ੍ਰਧਾਨ, ਪਵਨ ਬੰਟੀ ਨਿਹਾਲ ਸਿੰਘ ਵਾਲਾ ਮੀਤ ਪ੍ਰਧਾਨ, ਸੰਜੀਵ ਕੁਮਾਰ ਗੁਪਤਾ ਧਰਮਕੋਟ ਮੀਤ ਪ੍ਰਧਾਨ, ਜਤਿੰਦਰ ਕੁਮਾਰ ਅਰੋੜਾ ਸੈਕਟਰੀ, ਸ਼ਿਲਪਾ ਬਾਂਸਲ ਸੈਕਟਰੀ, ਪ੍ਰਦੀਪ ਕੁਮਾਰ ਤਲਵਾੜ ਬਾਘਾਪੁਰਾਣਾ ਸੈਕਟਰੀ, ਵਰੁਣ ਭੱਲਾ ਸੈਕਟਰੀ, ਪ੍ਰਵੀਨ ਰਾਜਪੂਤ ਸੈਕਟਰੀ, ਗੁਰਮਿੰਦਰਜੀਤ ਸਿੰਘ ਸਿੱਧੂ ਸੈਕਟਰੀ, ਕੈਸ਼ੀਅਰ ਮਨੀਸ਼ ਮੈਨਰਾਏ, ਆਫਿਸ ਸੈਕਟਰੀ ਜਤਿੰਦਰ ਕੁਮਾਰ ਚੱਢਾ, ਆਫਿਸ ਜੁਆਇੰਟ ਸੈਕਟਰੀ ਹੇਮੰਤ ਸੂਦ, ਮੁਕੇਸ਼ ਸ਼ਰਮਾ ਆਫਿਸ ਸੰਯੁਕਤ ਸਕੱਤਰ, ਬੀ.ਸੀ.ਵਿੰਗ ਦੇ ਧਰਮਵੀਰ, ਐਸ.ਸੀ.ਮੋਰਚੇ ਦੇ ਅਰਜੁਨ ਕੁਮਾਰ ਨਵੇਂ ਅਹੁਦੇਦਾਰ ਬਣਾਏ ਗਏ ਹਨ । ਡਾ. ਸੀਮਾਂਤ ਗਰਗ ਨੇ ਕਾਰਜ਼ਕਾਰਨੀ ਐਲਾਨ ਕਰਨ ਤੋਂ ਪਹਿਲਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਮਹਾ ਮੰਤਰੀ ਜੀਵਨ ਗੁਪਤਾ, ਸੂਬਾ ਪ੍ਰਭਾਰੀ ਸ਼੍ਰੀ ਨਿਵਾਸੁਲੂ, ਜ਼ਿਲ੍ਹਾ ਪ੍ਰਭਾਰੀ ਡਾ. ਬਲਵੀਰ ਸਿੰਘ ਸਿੱਧੂ ਸਹਿਤ ਸੂਬਾ ਕਾਰਜਕਾਰਨੀ ਦਾ ਧੰਨਵਾਦ ਕੀਤਾ, ਜਿਨ੍ਹਾਂ ਜ਼ਿਲ੍ਹਾ ਕਮੇਟੀ ਦੀ ਬਣਾਈ ਗਈ ਲਿਸਟ ਨੂੰ ਮਨਜ਼ੂਰੀ ਦਿੱਤੀ । ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਜ਼ਿਲ੍ਹੇ ਦੇ ਹੋਰ ਵਿੰਗਾਂ ਦੀ ਕਾਰਜ਼ਕਾਰਨੀ ਦਾ ਐਲਾਨ ਕੀਤਾ ਜਾਵੇਗਾ, ਤਾਂ ਜੋ ਜ਼ਿਲ੍ਹੇ ਦਾ ਕੰਮ ਹੋਰ ਵਧੀਆ ਢੰਗ ਨਾਲ ਚਲਾਇਆ ਜਾ ਸਕੇ ।