ਡਾ.ਸੀਮਾਂਤ ਗਰਗ ਅਸ਼ੀਰਵਾਦ ਲੈਣ ਲਈ ਆਪਣੀ ਟੀਮ ਸਮੇਤ ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਦੇ ਡੇਰੇ ਪੁੱਜੇ
*ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਨੇ ਡਾ.ਸੀਮਾਂਤ ਗਰਗ ਤੇ ਉਹਨਾਂ ਦੀ ਟੀਮ ਨੂੰ ਅਸ਼ੀਰਵਾਦ ਦੇ ਨਾਲ-ਨਾਲ ਸਿਰੋਪਾ ਦੇ ਕੇ ਕੀਤਾ ਸਨਮਾਨਤ
ਮੋਗਾ, 16 ਜਨਵਰੀ (ਜਸ਼ਨ )-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਅੱਜ ਬੱਧਨੀ ਕਲਾਂ ਦੇ ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਦੇ ਡੇਰੇ ਵਿਖੇ ਸਲਾਨਾ ਸਮਾਗਮ ਵਿਚ ਹਾਜ਼ਰੀ ਲਗਵਾਈ | ਇਸ ਮੌਕੇ ਤੇ ਭਾਜਪਾ ਦੇ ਯੁਵਾ ਮੋਰਚਾ ਦੇ ਜਿਲਾ ਯੂਥ ਪ੍ਰਧਾਨ ਰਾਹੁਲ ਗਰਗ, ਸ਼ਹਿਰੀ ਪ੍ਰਧਾਨ ਰਾਜਨ ਸੂਦ, ਮੰਡਲ ਪ੍ਰਧਾਨ ਵਿੱਕੀ ਸਿਤਾਰਾ, ਲੋਕਲ ਬਾਡੀ ਸੈਲ ਦੇ ਕਨਵੀਨਰ ਸੋਨੀ ਮੰਗਲਾ, ਭਾਜਪਾ ਵਪਾਰ ਪ੍ਰਕੋਸਠ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਅੱਗਰਵਾਲ, ਬੀ.ਸੀ.ਸੈਲ ਦੇ ਧਰਮਵੀਰ, ਪ੍ਰਵੀਨ ਰਾਜਪੂਤ, ਮੰਡਲ ਪ੍ਰਧਾਨ ਬੱਧÉੀ ਕਾਂ ਗੁਰਵਿੰਦਰ ਸਿੰਘ ਕਾਲੀ, ਮਨਜੀਤ ਬੁੱਟਰ, ਸੋਨੀ ਭੱਟੀ, ਰਘੁਵੀਰ ਸਿੰਘ ਰਣੀਆਂ, ਭਾਜਪਾ ਕਿਸਾਨ ਸੈਲ ਦੇ ਸੂਬਾ ਆਗੂ ਗੁਰਮੇਲ ਸਰਾਂ, ਗੁਰਤੇਜ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਤੇ ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਨੇ ਡਾ.ਸੀਮਾਂਤ ਗਰਗ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਜਿਥੇ ਉਹਨਾਂ ਨੂੰ ਵਧਾਈ ਦਿੱਤੀ, ਉਥੇ ਡੇਰੇ ਵਿਖੇ ਆ ਕੇ ਹਾਦਰੀ ਲੁਆਉਣ ਲਈ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਸਿਰੋਪਾ ਦੇ ਕੇ ਸਨਮਾਨਤ ਕੀਤਾ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਦੇ ਹਰੇਕ ਆਗੂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਲਈ ਪੁੱਜਣਾ ਚਾਹੀਦਾ | ਉਹਨਾਂ ਕਿਹਾ ਕਿ ਭਾਜਪਾ ਆਉਣ ਵਾਲੇ ਸਮੇਂ ਵਿਚ ਇਕ ਅਜਿਹੀ ਤਾਕਤ ਬਣ ਕੇ ਲੋਕਾਂ ਦੇ ਸਾਮਹਮਣੇ ਆ ਰਹੀ ਹੈ, ਜਿਸ ਨਾਲ ਭਾਰਤ ਹੀ ਨਹੀਂ, ਬਲਕਿ ਸੰਸਾਰ ਭਰ ਦੇ ਲੋਕ ਵੇਖਦੇ ਰਹਿਣਗੇ | ਉਹਨਾਂ ਬੱਧਨੀ ਕਲਾਂ ਵਿਖੇ ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਦਾ ਉਹਨਾਂ ਅਤੇ ਉਹਨਾਂ ਦੀ ਟੀਮ ਨੂੰ ਸਿਰੋਪਾ ਦੇ ਕੇ ਸਨਮਾਨਤ ਕਰਨ ਤੇ ਆਪਣਾ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਆਮਾ ਜੀ ਜਦ ਵੀ ਉਹਨਾਂ ਨੂੰ ਬੁਲਾਉਣਗੇ ਉਹ ਹਮੇਸ਼ਾ ਉਹਨਾਂ ਦੇ ਕੋਲ ਜਾ ਕੇ ਹਾਜ਼ਰੀ ਲੁਆਉਂਦੇ ਰਹਿਣਗੇ |