ਸਕਿੱਲ ਕੋਰਸਾਂ ਵਿੱਚ ਮੁਫ਼ਤ ਦਾਖਲੇ ਲਈ ਰਜਿਸਟ੍ਰੇਸ਼ਨ ਕੈਂਪ 20 ਜਨਵਰੀ ਨੂੰ,ਸੋਲਰ ਪੈਨਲ ਇੰਸਟਾਲੈਸ਼ਨ, ਮੋਬਾਇਲ ਹਾਰਡਵੇਅਰ, ਸ਼ੋਸ਼ਲ ਮੀਡੀਆ ਐਗਜ਼ੀਕਿਊਟਿਵ ਵਰਗੇ ਮਹੱਤਵਪੂਰਨ ਕੋਰਸ ਸ਼ਾਮਿਲ
ਮੋਗਾ, 16 ਜਨਵਰੀ:(ਜਸ਼ਨ ) ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਕਿੱਲ ਕੋਰਸ ਅਤੇ ਮੁਫ਼ਤ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ। ਇਸੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਅਤੇ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਮੋਗਾ ਵੱਲੋਂ ਅਗਲੇ ਮਹੀਨੇ ਮੁਫ਼ਤ ਸਕਿੱਲ ਕੋਰਸਿਸ ਸ਼ੁਰੂ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ਼੍ਰੀਮਤੀ ਪਰਮਿੰਦਰ ਕੌਰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਫ਼ਤ ਕੋਰਸਾਂ ਦੀ ਰਜਿਸਟ੍ਰੇਸ਼ਨ ਲਈ ਮਿਤੀ 20 ਜਨਵਰੀ, 2023 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਇੱਕ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਹਨਾਂ ਪ੍ਰਾਰਥੀਆਂ ਦੀ ਉਮਰ 18 ਤੋਂ 35 ਸਾਲ ਹੈ ਅਤੇ ਜੋ ਸਕਿੱਲ ਕੋਰਸ ਕਰਨਾ ਚਾਹੁੰਦੇ ਹਨ, ਉਹ 20 ਜਨਵਰੀ, 2023 ਨੂੰ ਆਪਣੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਫੋਟੋ, 10ਵੀਂ-12ਵੀਂ ਦਾ ਸਰਟੀਫਿਕੇਟ ਲੈ ਕੇ ਸਮੇਂ ਸਿਰ ਉਕਤ ਸਥਾਨ ਤੇ ਪਹੁੰਚਣ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਸੋਲਰ ਪੈਨਲ ਇੰਨਸਟਾਲੈਸ਼ਨ, ਬਿਜਲੀ ਘਰੇਲੂ ਉਪਕਰਣਾਂ ਦੀ ਮੁਰੰਮਤ, ਮੋਬਾਇਲ ਹਾਰਡਵੇਅਰ, ਬਰਾਈਡਲ ਮੇਕਅੱਪ, ਡਰੈੱਸ ਡਿਜਾਈਨਿੰਗ, ਫੀਲਡ ਟੈਕਨੀਸ਼ੀਅਨ-ਕੰਪਿਊਟਰ ਐਂਡ ਪੈਰੀਫਿਰਲ, ਕਸਟਮਰ ਕੇਅਰ ਐਗਜ਼ੀਕੀਊਟਿਵ, ਸ਼ੋਸ਼ਲ ਮੀਡੀਆ ਐਗਜ਼ੀਕੀਊਟਿਵ, ਸਰਚ ਇੰਜ਼ਨ ਮਾਰਕੀਟਿੰਗ ਐਗਜ਼ੀਕੀਊਟਿਵ ਆਦਿ ਮਹੱਤਵਪੂਰਨ ਕੋਰਸ ਸ਼ਾਮਿਲ ਹਨ। ਵਧੇਰੇ ਜਾਣਕਾਰੀ ਲਈ 62392-66860 'ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਇੱਥੇ ਜਿਕਰਯੋਗ ਹੈ ਕਿ ਇਹਨਾਂ ਕੋਰਸਾਂ ਵਿੱਚ ਦਾਖਲਾ ਕੇਵਲ ਮੋਗਾ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਦੇ ਸ਼ਹਿਰੀ ਪ੍ਰਾਰਥੀ ਹੀ ਲੈ ਸਕਦੇ ਹਨ।