ਸ਼੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਮੋਗਾ, 13 ਜਨਵਰੀ (ਜਸ਼ਨ): ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਪੰਜਾਬ ਦਾ ਹਰਮਨ ਪਿਆਰਾ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿਓਹਾਰ ਮਾਘੀ ਤੋਂ ਇੱਕ ਦਿਨ ਪਹਿਲਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਇਸ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿ ਇਸ ਉਪਰੰਤ ਮੌਸਮ ‘ਚ ਬਦਲਾਅ ਵੀ ਆਉਂਦਾ ਹੈ ਸਾਡੇ ਬਾਗ ਬਗੀਚਿਆਂ ਵਿਚ ਮੁੜ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜ ਦੇ ਲੋਹੜੀ ਸਮਾਗਮ ਉਪਰੰਤ ਸਕੂਲ ਅਧਿਆਪਕਾਂ ਵੱਲੋਂ ਲੋਹੜੀ ਤੇ ਗੀਤ ਸੁੰਦਰ ਮੁੰਦਰੀਏ, ਗਿੱਧਾ ਅਤੇ ਲੁੱਡੀ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਲੋਹੜੀ ਦੇ ਆਲੇ-ਦੁਆਲੇ ਨੱਚਦੇ-ਗਾਉਦੇ ਹੋਏ ਲੋਹੜੀ ਨੂੰ ਮਨਾਇਆ। ਅਧਿਆਪਕਾਂ ਦੁਆਰਾ ਲੋਹੜੀ ਨਾਲ ਸੰਬੰਧਿਤ ਬਹੁਤ ਪਿਆਰੀ ਰੰਗੋਲੀ ਵੀ ਬਣਾਈ ਗਈ । ਅਧਿਆਪਕਾ ਨੇ ਮੁੰਗਫਲੀ,ਰਿਉੜੀਆਂ ਖਾ ਕੇ ਲੋਹੜੀ ਦਾ ਆਨੰਦ ਮਾਣਿਆ । ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਲੋਹੜੀ ਬਾਲ ਕੇ ਆਰੰਭ ਕੀਤਾ। ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਲੋਹੜੀ ਦੇ ਇਤਿਹਾਸ ਤੋਂ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਲੋਹੜੀ ਨੂੰ ਪਹਿਲਾ ਤਿਲੋੜੀ ਕਿਹਾ ਜਾਂਦਾ ਸੀ। ਇਹ ਸ਼ਬਦ ਤਿਲ+ ਰਿਉੜੀ ਦੇ ਮੇਲ ਤੋਂ ਬਣਿਆ ਸੀ ਜੋ ਸਮੇ ਦੇ ਨਾਲ ਬਦਲ ਕੇ ਲੋਹੜੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਿਆ ਹੈ। ਇਸ ਸਮੇ ਪਿ੍ਰੰਸੀਪਲ ਰਮਨਜੀਤ ਕੌਰ ਨੇ ਭਾਸ਼ਣ ਵਿੱਚ ਇੱਕ ਵੱਖਰਾ ਸ਼ੰਦੇਸ਼ ਦਿੱਤਾ ਕਿ ਸਿਰਫ ਮੁੰਡਿਆ ਦੀ ਹੀ ਨਹੀ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਵੇ।