ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ‘ਚ,ਵਰਕਰਾਂ ਦੇ ਵੱਡੇ ਕਾਫ਼ਲੇ ਜਾਣਗੇ- ਚੇਅਰਮੈਨ ਖਣਮੁੱਖ ਭਾਰਤੀ

ਬੱਧਨੀ ਕਲਾਂ, 12 ਜਨਵਰੀ (ਜਸ਼ਨ)- ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ(ਸੀਨੀਅਰ ਆਗੂ ਅਕਾਲੀ ਦਲ)  ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ ਸਾਬਕਾ ਚੇਅਰਮੈਨ ਜਥੇਦਾਰ ਜਗਰੂਪ ਸਿੰਘ ਕੁੱਸਾ ਦੇ ਨਿੱਜੀ ਦਫ਼ਤਰ ਬੱਧਨੀ ਕਲਾਂ ਵਿਖੇ ਹੋਈ । ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਪੱਤੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਦਿਖਾਏ ਗਏ ਮੁਗੇਰੀਲਾਲ ਦੇ ਸੁਪਨਿਆਂ ਨੂੰ ਹੁਣ ਪੰਜਾਬ ਦੇ ਲੋਕ ਭਲੀ ਭਾਂਤੀ ਜਾਣ ਚੁੱਕੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਪੂਰੀ ਤਰਾਂ ਨਾਲ ਭੰਗ ਹੋ ਚੁੱਕਾ ਹੈ ਇੱਕ ਵਾਰ ਫਿਰ ਤੋਂ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ । ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਏ ਜਾ ਰਹੇ ਮਾਘੀ ਦੇ ਸ਼ੁੱਭ ਦਿਹਾੜੇ ਮੌਕੇ ਪਾਰਟੀ ਵਲੋਂ ਲਗਾਈ ਗਈ ਹੈ ਅਤੇ ਸਟੇਜ ‘ਚ ਜਿੱਥੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੰਬੋਧਨ ਕੀਤਾ ਜਾਵੇਗਾ ਉੱਥੇ ਹੀ ਸਾਰੀ ਸੀਨੀਅਰ ਲੀਡਰਸ਼ਿਪ ਪਹੁੰਚ ਕੇ ਵਰਕਰਾਂ ਨੂੰ ਲਾਮਬੰਦ ਕਰੇਗੀ। ਭਾਰਤੀ ਨੇ ਦੱਸਿਆ ਕਿ  ਬਾਦਲ ਸਾਬ੍ਹ ਦੇ ਵਿਚਾਰ ਸੁਣਨ ਅਤੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹਲਕਾ ਨਿਹਾਲ ਸਿੰਘ ਵਾਲਾ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਸੂਬਾ ਜਨਰਲ ਸਕੱਤਰ ਦੀ ਅਗਵਾਈ ‘ਚ ਵੱਡੇ ਕਾਫ਼ਲਿਆਂ ਦੇ ਰੂਪ ‘ਚ ਆਗੂ ਤੇ ਵਰਕਰ ਸ੍ਰੀ ਮੁਕਤਸਰ ਸਾਹਿਬ ‘ਚ ਕੀਤੀ ਜਾ ਰਹੀ ਕਾਨਫ਼ਰੰਸ ਲਈ ਰਵਾਨਾ ਹੋਣਗੇ । ਇਸ ਮੌਕੇ ਜਥੇਦਾਰ ਜਗਰੂਪ ਸਿੰਘ ਕੁੱਸਾ, ਹਰਜਿੰਦਰ ਸਿੰਘ ਕੁੱਸਾ, ਬੀਬੀ ਨਰਿੰਦਰ ਕੌਰ ਰਣੀਆਂ, ਦਵਿੰਦਰ ਸਿੰਘ ਰਣੀਆਂ, ਰਵੀਇੰਦਰਜੀਤ ਸਿੰਘ, ਸੁਖਮੰਦਰ ਸਿੰਘ ਬਰਾੜ, ਸੁਖਚੈਨ ਸਿੰਘ ਪ੍ਰਧਾਨ ਸਹਿਕਾਰੀ ਸਭਾ, ਧਰਮਿੰਦਰ ਸਿੰਘ ਸੋਨੀ, ਸੁਖਮੰਦਰ ਸਿੰਘ ਮੱਲੇਆਣਾ, ਬਿੰਦਰ ਬਿਲਾਸਪੁਰ, ਜਗਰੂਪ ਸਿੰਘ, ਜੁਗਰਾਜ ਸਿੰਘ ਖੋਖਰ ਤੇ ਹੋਰ ਹਾਜ਼ਰ ਸਨ ।