ਮਾਈਕਰੋ ਗਲੋਬਲ ਮੋਗਾ ਦੇ ਵਿਦਿਆਰਥੀ ਨੇ ਆਈਲੈਟਸ ਵਿਚੋਂ ਹਾਸਿਲ ਕੀਤੇ 7 ਬੈਂਡ ਸਕੋਰ
ਮੋਗਾ, 12 ਜਨਵਰੀ (ਜਸ਼ਨ): ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਮੋਗਾ ਦੀ ਮਸ਼ਹੂਰ ਅਤੇ ਸਥਾਪਿਤ ਸੰਸਥਾ ਹੈ। ਸੰਸਥਾ ਸਫਲਤਾ ਪੂਰਵਕ ਆਸਟ੍ਰੇਲੀਆ, ਕੈਨੇਡਾ, ਯੂ.ਕੇ, ਅਮਰੀਕਾ ਤੇ ਨਿਊਜ਼ੀਲੈਂਡ ਦੇ ਸਟੂਡੈਂਟ ਤੇ ਵਿਜ਼ਿਟਰ ਵੀਜ਼ਾ ਪ੍ਰਾਪਤੀਆਂ ਦੇ ਨਾਲ਼ ਨਾਲ਼ ਆਪਣੀਆਂ ਆਈਲੈਟਸ ਅਤੇ ਪੀ. ਟੀ. ਈ ਦੇ ਸ਼ਾਨਦਾਰ ਨਤੀਜਿਆਂ ਲਈ ਵੀ ਜਾਣੀ ਜਾਂਦੀ ਹੈ। ਅੱਜ ਸੁਰਿੰਦਰਜੋਤ ਸਿੰਘ ਸਪੁੱਤਰ ਸਰਦਾਰ ਜਰਨੈਲ ਸਿੰਘ, ਵਾਸੀ ਪਿੰਡ ਸਿੰਘਾਵਾਲਾ, ਮੋਗਾ ਨੇ ਮਾਈਕਰੋ ਗਲੋਬਲ ਦੇ ਮਿਹਨਤੀ ਸਟਾਫ਼ ਦੇ ਸਦਕਾ ਆਈਲੈਟਸ ਦਾ ਸ਼ਾਨਦਾਰ ਨਤੀਜਾ ਪ੍ਰਾਪਤ ਕੀਤਾ, ਸੁਰਿੰਦਰਜੋਤ ਸਿੰਘ ਨੇ ਲਿਸਨਿੰਗ ਵਿੱਚੋਂ 8.5, ਰੀਡਿੰਗ ਵਿਚੋਂ 6.5 , ਸਪੀਕਿੰਗ ਤੇ ਰਾਈਟਿੰਗ ਵਿਚੋਂ 6.0 ਸਕੋਰਸ ਨਾਲ ਉਵਰਆਲ 7.0 ਬੈਂਡ ਸਕੋਰਸ ਦਾ ਟੀਚਾ ਪ੍ਰਾਪਤ ਕੀਤਾ ਅਤੇ ਇਹ ਟੀਚਾ ਉਸਨੇ ਸਿਰਫ 45 ਦਿਨਾਂ ਦੀ ਕੋਚਿੰਗ ਤੋਂ ਬਾਅਦ ਪ੍ਰਾਪਤ ਕੀਤਾ। ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਵਿਦਿਆਰਥੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਕਿ ਵਿਦਿਆਰਥੀ ਨੇ ਉਹਨਾਂ ਦੀ ਸੰਸਥਾ ਨੂੰ ਚੁਣਿਆ ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਨਾਲ ਹੀ ਜੋ ਵਿਦਿਆਰਥੀ ਆਈਲੈਟਸ ਅਤੇ ਪੀ. ਟੀ. ਈ ਕਰ ਰਹੇ ਹਨ ਉਹਨਾਂ ਲਈ ਇਹ ਸੁਨੇਹਾ ਦਿੱਤਾ ਕੇ ਜੋ ਵਿਦਿਆਰਥੀ ਲਗਾਤਾਰ 4-5 ਮਹੀਨੇ ਕਲਾਸਾਂ ਲਗਾਉਣ ਤੋ ਬਾਅਦ ਵੀ ਲੋੜੀਂਦੇ ਸਕੋਰ ਨਹੀਂ ਪ੍ਰਾਪਤ ਕਰ ਪਾ ਰਹੇ ਜਾਂ ਇੱਕ ਮੌਡੀਊਲ ਵਿੱਚੋ ਬਾਰ ਬਾਰ ਪੇਪਰ ਦੇਣ ਦੇ ਬਾਵਜੂਦ ਵੀ ਸਕੋਰ ਨਹੀਂ ਵਧ ਰਹੇ ਤਾਂ ਉਹਨਾਂ ਲਈ ਸੰਸਥਾ ਵੱਲੋ ਦੋ ਦਿਨ ਦੀ ਫਰੀ ਡੈਮੋ ਕਲਾਸ ਲਗਵਾਈ ਜਾਂਦੀ ਹੈ ਜਿਸ ਵਿੱਚ ਸਪੈਸ਼ਲ ਟਿਪਸ ਦਿੱਤੀਆਂ ਜਾਂਦੀਆਂ ਹਨ ਕਿ ਕਿਵੇਂ ਉਹ ਆਪਣੇ ਸਕੋਰ ਵਿੱਚ ਵਾਧਾ ਕਰ ਸਕਦੇ ਹਨ।