ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਬਾਘਾਪੁਰਾਣਾ ਵਿਖੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ

ਬਾਘਾਪੁਰਾਣਾ,7 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ  ਸਾਹਿਬ ਮੁਗਲੂ ਕੀ ਪੱਤੀ ਬਾਘਾਪੁਰਾਣਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਅਤੇ ਗੁ: ਪਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ ਇੱਕ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਸੋਬਿਤ ਸਨ ਜੋ ਸੋਹਣੇ ਫੁੱਲਾਂ ਨਾਲ ਸਜਾਈ ਗਈ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਅਤੇ ਨਿਸ਼ਾਨਚੀ ਕਰ ਰਹੇ ਸਨ ਅਤੇ ਨਗਰ ਕੀਰਤਨ ਬਾਘਾਪੁਰਾਣਾ ਸਹਿਰ ਦੀ ਪਰਿਕਰਮਾਂ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਸਹਿਰ ਵਿੱਚ ਥਾਂ ਥਾਂ  ਸੰਗਤਾਂ ਵੱਲੋਂ ਗੁਰੂ ਮਹਾਰਾਜ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਅਤੇ ਪੰਜ ਪਿਆਰਿਆਂ ਨੂੰ ਸੰਗਤਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਹਜੂਰੀ ਰਾਗੀ ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਬਾਘਾਪੁਰਾਣਾ ਭਾਈ ਸਤਪਾਲ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨਿਹਾਲ ਕੀਤਾ ਅਤੇ ਗਿਆਨੀ ਸਤਪਾਲ ਸਿੰਘ ਨੇ ਕਥਾ ਵਿਚਾਰ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਦੀ ਮਹਾਨ ਅਤੇ ਅਨੋਖੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਕਵਿਸਰੀ ਜੱਥੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੁਬਾਨੀਆਂ ਭਰੇ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਸ ਦੌਰਾਨ ਸ਼ਮੂਹ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ ਸੰਗਤਾਂ ਲਈ ਚਾਹ ਮੱਠੀਆਂ,ਬਿਸਕੁਟ,ਸੇਬ ਕੇਲੇ,ਪਰਸਾਦਿ ਅਤੇ ਗੁਰੂ ਕੇ ਲੰਗਰ ਅਤੁਟ ਵਰਤਾਓ ਗਏ।ਇਸ ਮੌਕੇ ਗੇਜਾ ਸਿੰਘ ਰਾਜਿੰਦਰ ਸਿੰਘ ਕੋਟਲਾ ਪੱਤਰਕਾਰ ਅਤੇ ਗੁਰਜੰਟ ਸਿੰਘ ਜੰਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਅਤੇ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂਅ,ਨਿਸ਼ਾਨਚੀਆਂ ਅਤੇ ਗ੍ਰੰਥੀ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਗਿਆ ।ਪੰਜਾਬ ਪੁਲਿਸ ਦੇ ਟਰੈਫਿਕ ਇੰਚਾਰਜਏ ਐਸ ਆਈ ਜਗਤਾਰ ਸਿੰਘ,ਏ ਐਸ ਆਈ, ਸਰਦਾਰਾ ਸਿੰਘ ਅਤੇ ਏ ਐਸ ਆਈ ਲਛਮਣ ਸਿੰਘ ਅਾਦਿ ਮੁਲਾਜਮਾਂ ਵੱਲੋ ਵੀ ਸ਼ਹੀਦ ਭਗਤ ਸਿੰਘ ਚੌਕ ਬਾਘਾਪੁਰਾਣਾ ਵਿਖੇ ਪੰਜ ਪਿਆਰਿਆਂ ਨਿਸ਼ਾਨਚੀਆਂ ਅਤੇ ਗ੍ਰੰਥੀ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਨਗਰ  ਕੀਰਤਨ  ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਰਬੰਧਕਾਂ ਵੱਲੋਂ ਰਾਗੀ ਭਾਈ ਸਤਪਾਲ ਸਿੰਘ ਦੇ ਜੱਥੇ, ਕਵਿਸਰੀ ਜੱਥੇ ,ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਰਧਾਨ  ਪ੍ਰੀਤਮ ਸਿੰਘ ਬਰਾੜ ਅਤੇ ਪਰਬੰਧਕਾਂ ਨੇ ਸਹਿਯੋਗੀ, ਸੇਵਾਦਾਰਾਂ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਟੇਜ ਸੈਕਟਰੀ ਦੀ ਸੇਵਾ ਪਰਧਾਨ ਪ੍ਰੀਤਮ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਗੁਰਚਰਨ ਸਿੰਘ ਕਨੇਡਾ,ਦੀਪਾ ਸਿੰਘ ਬਰਾੜ,ਮੰਦਰ ਸਿੰਘ ਨਹਿੰਗ,ਚਮਕੌਰ ਸਿੰਘ ਬਰਾੜ, ਦਰਸਨ ਸਿੰਘ ਗਿੱਲ, ਬਾਬਾ ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ,ਸਰਬਾ ਸਿੰਘ,ਬਾਬਾ ਮੱਖਣ ਸਿੰਘ,ਲੱਖਾ ਸਿੰਘ,ਸੁੱਚਾ ਸਿੰਘ,ਲਾਡੀ,ਇੰਦਰਜੀਤ ਸਿੰਘ,ਪੰਮਾ ਸਿੰਘ,ਅਜੈਬ ਸਿੰਘ ਗੋਗੀ, ਗੁਰਮੀਤ ਸਿੰਘ,ਗੁਰਪਰੀਤ ਸਿੰਘ,ਜਗਸੀਰ ਸਿੰਘ ਪਰਧਾਨ,ਦੇਵ ਸਿੰਘ ਬਰਾੜ,ਜਥੇ:ਹਰਨੇਕ ਸਿੰਘ,ਜਥੇ:ਗੁਰਦੇਵ ਸਿੰਘ,ਆਦਿ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸਾਮਿਲ ਸਨ।