ਸਰਕਾਰ ਠੇਕੇ ਤੇ ਭਰਤੀ ਪਟਵਾਰੀਆ ਦੀ ਤਨਖਾਹ ਰਲੀਜ਼ ਕਰੇ:ਪਰਧਾਨ ਦਰਸ਼ਨ ਸਿੰਘ ਗਿੱਲ

ਬਾਘਾਪੁਰਾਣਾ, 10 ਜਨਵਰੀ (ਰਾਜਿੰਦਰ ਸਿੰਘ ਕੋਟਲਾ)- ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਮੋਗਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਵਿਖੇ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਐਸੋਸੀਏਸ਼ਨ ਮੈਂਬਰ ਤੋ ਇਲਾਵਾ ਜਿਲ੍ਹਾ ਬਰਨਾਲਾ ਦੇ ਰਾਜਿੰਦਰ ਸਿੰਘ ਢਿੱਲੋ ਜਿਲ੍ਹਾ ਪ੍ਰਧਾਨ, ਸਤਪਾਲ ਜਨਰਲ ਸਕੱਤਰ, ਦਰਸ਼ਨ ਸਿੰਘ ਰਾਏਸਰ ਖਜ਼ਾਨਚੀ, ਰਾਜ ਕੁਮਾਰ ਨੁਮਾਇੰਦਾ ਪੰਜਾਬ ਤੇ ਤੇਜਪਾਲ ਸਿੰਘ ਪਟਵਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਰਿਟਾਇਰਡ ਸਾਥੀਆ ਦੇ ਮਸਲਿਆ ਤੇ ਚਰਚਾ ਕੀਤੀ ਗਈ, ਠੇਕੇ ਤੇ ਭਰਤੀ ਹੋਏ ਪਟਵਾਰੀਆ ਨੂੰ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਤਨਖ਼ਾਹ ਰਲੀਜ਼ ਨਹੀ ਕੀਤੀ ਗਈ। ਠੇਕੇ ਤੇ ਭਰਤੀ ਪਟਵਾਰੀਆ ਵੱਲੋ ਸਰਕਾਰ ਤੋ ਮੰਗ ਕੀਤੀ ਗਈ ਕਿ ਉਨ੍ਹਾ ਦੀ ਤਨਖ਼ਾਹ ਤਰੁੰਤ ਰਲੀਜ਼ ਕੀਤੀ ਜਾਵੇ ਤਾ ਜੋ ਉਹ ਆਪਣੇ ਖਰਚੇ ਚਲਾਉਣ ਲਈ ਰਿਸ਼ਵਤ ਵੱਲ ਝਾਕ ਰੱਖਣ ਤੋ ਗੁਰੇਜ਼ ਕਰ ਸਕਣ। ਰਿਟਾਇਰਡ ਸਾਥੀਆ ਨੇ ਸਰਕਾਰ ਤੋ ਮੰਗ ਕੀਤੀ ਕਿ ਜੁਲਾਈ 2015 ਤੋ ਬਣਦਾ 6% ਡੀ ਏ ਰਹਿੰਦੇ  ਮੁਲਾਜ਼ਮਾ ਨੂੰ ਤਰੁੰਤ ਰਲੀਜ਼ ਕੀਤਾ ਜਾਵੇ।ਜਨਵਰੀ 2016 ਤੋ ਪਹਿਲਾ ਰਿਟਾਇਰਡ ਸਾਥੀਆ ਨੂੰ 2.59 ਨਾਲ ਸਕੇਲ ਸੋਧ ਕੇ ਪੈਨਸ਼ਨ ਦਿੱਤੀ ਜਾਵੇ। ਜੋ ਰਵੀਜਨ ਪੈਨਸ਼ਨ ਕੇਸ ਸਾਥੀਆ ਦੇ ਅਜੇ ਪਾਸ ਨਹੀਂ ਹੋਏ ਉਹ ਏ ਜੀ ਪੰਜਾਬ ਵੱਲੋ ਤਰੁੰਤ ਪਾਸ ਕੀਤੇ ਜਾਣੇ ਚਾਹੀਦੇ ਹਨ। ਐਸੋਸੀਏਸ਼ਨ ਵੱਲੋ ਨਵੇਂ ਸਾਲ ਦਾ ਆਪਣਾ ਕੈਲੰਡਰ ਤਿਆਰ ਕਰਵਾਕੇ ਸ. ਗੁਰਦੇਵ ਸਿੰਘ ਸੀਨੀਅਰ ਰਿਟਾਇਰਡ ਕਾਨੂੰਗੋ ਤੋ ਰਲੀਜ਼ ਕਰਵਾਇਆ ਗਿਆ। ਐਸੋਸੀਏਸ਼ਨ ਵੱਲੋ ਫੈਸ਼ਲਾ ਕੀਤਾ ਗਿਆ ਕਿ ਫ਼ਰਵਰੀ ਦੀ ਮੀਟਿੰਗ ਵਿੱਚ ਗੁਰਦੇਵ ਸਿੰਘ ਰਿਟਾਇਰਡ ਕਾਨੂੰਗੋ ਨੂੰ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਉਹ ਵੱਡੀ ਉਮਰ ਦੌਰਾਨ ਵੀ ਐਸੋਸੀਏਸ਼ਨ ਦੀ ਹਰ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ। ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਬਲਵਿੰਦਰ ਸਿੰਘ ਪੁਰਬਾ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ ਮੀਤ ਪ੍ਰਧਾਨ, ਹਰੀਕ੍ਰਿਸ਼ਨ ਸਿੰਘ ਮੀਤ ਪ੍ਰਧਾਨ, ਮੋਹਣ ਸਿੰਘ ਮੀਤ ਪ੍ਰਧਾਨ, ਮੱਖਣਜੀਤ ਮੀਤ ਪ੍ਰਧਾਨ, ਗੁਰਚਰਨ ਸਿੰਘ ਛਾਬੜਾ ਅਡੀਟਰ, ਗੁਰਦੋਰ ਸਿੰਘ ਦਫ਼ਤਰ ਸਕੱਤਰ, ਜਗਰਾਜ ਸਿੰਘ ਪ੍ਰਚਾਰ ਸਕੱਤਰ, ਸੁਖਦੇਵ ਸਿੰਘ ਖੋਸਾ, ਨਾਇਬ ਸਿੰਘ ਦੌਲਤਪੁਰਾ, ਬਲਦੇਵ ਸਿੰਘ ਸੰਧੂ, ਚਮਕੌਰ ਸਿੰਘ ਘੋਲੀਆ, ਪ੍ਰੀਤਮ ਸਿੰਘ ਘੋਲੀਆ,ਜਸਵੰਤ ਸਿੰਘ ਭਾਊ, ਮੰਗਲ ਪ੍ਰਕਾਸ਼, ਬਲਵਿੰਦਰ ਸਿੰਘ ਖੋਸਾ, ਠਾਣਾ ਸਿੰਘ ਵੱਡਾਘਰ, ਬਲਦੇਵ ਕੁਮਾਰ ਸੇਖਾ, ਸੁਰਜੀਤ ਸਿੰਘ ਢਿਪਾਲੀ, ਸੁਖਦੇਵ ਸਿੰਘ ਸਮਾਲਸਰ, ਗੁਰਚਰਨ ਸਿੰਘ ਢਿਪਾਲੀ, ਗੁਰਮੇਲ ਸਿੰਘ ਰਖਾਲਾ, ਗੁਰਮੀਤ ਸਿੰਘ ਸੰਘਾ, ਨਾਇਬ ਸਿੰਘ ਮੱਲੀ, ਬਲਦੇਵ ਸਿੰਘ ਸਮਾਲਸਰ, ਸਾਰੇ ਪਟਵਾਰੀ, ਗੁਰਦੇਵ ਸਿੰਘ ਕਾਨੂੰਗੋ, ਸੁਖਵਿੰਦਰ ਸਿੰਘ ਕਾਨੂੰਗੋ,ਗੁਰਮੇਲ ਸਿੰਘ ਬੁੱਘੀਪੁਰਾ, ਗੁਰਨਾਮ ਸਿੰਘ,ਗੁਰਮੀਤ ਸਿੰਘ ਘੋਲੀਆ, ਹਰਿੰਦਰਪਾਲ ਸਿੰਘ ਸਾਰੇ ਕਾਨੂੰਗੋ ਆਦਿ ਵੀ ਸ਼ਾਮਲ ਸਨ।