ਪੰਚਾਇਤ ਅਫ਼ਸਰ ਸੁਰਜੀਤ ਸਿੰਘ ਰਾਊਕੇ ਨੂੰ ਸਦਮਾ, ਪਿਤਾ ਦਾ ਦੇਹਾਂਤ,ਵੱਖ-ਵੱਖ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਮੋਗਾ, 9ਜਨਵਰੀ (ਜਸ਼ਨ ) ਪੰਚਾਇਤ ਅਫ਼ਸਰ ਅਤੇ ਪੰਜਾਬ ਪੰਚਾਇਤ ਅਫ਼ੀਸਰ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਰਾਊਕੇ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਗਿਆਨੀ ਗੁਰਦੇਵ ਸਿੰਘ ਧਾਲੀਵਾਲ ਦਾ ਅਚਾਨਕ ਦੇਹਾਂਤ ਹੋ ਗਿਆ।  ਗਿਆਨੀ ਗੁਰਦੇਵ ਸਿੰਘ ਪਿੰਡ ਰਾਊਕੇ ਕਲਾਂ ਨਿਵਾਸੀ ਸਾਬਕਾ ਚੇਅਰਮੈਨ ਮਰਹੂਮ ਕਾਮਰੇਡ ਵੀਰ ਸਿੰਘ ਦੇ ਪਰਿਵਾਰਿਕ ਮੈਂਬਰ ਸਨ, ਜਿੰਨ੍ਹਾਂ ਦੀ ਇਲਾਕੇ ਵਿਚ ਵਿਲੱਖਣ ਪਹਿਚਾਣ ਹੈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਧਰਮਕੋਟ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕਾ ਅਮਨਦੀਪ ਅਰੋੜਾ ਮੋਗਾ, ਦੀਪਕ ਅਰੋੜਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਮੋਗਾ,ਚੇਅਰਮੈਨ ਖਾਨਮੁਖ ਭਾਰਤੀ ਪੱਤੋ, ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ, ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਪ੍ਰਧਾਨ ਅਮਰਜੀਤ ਸਿੰਘ ਲੰਡੇਕੇ , ਸਰਪੰਚ ਹਰਮੇਲ ਕੌਰ ਰਾਮੂੰਵਾਲਾ ਹਰਚੋਕਾ, ਬੀ ਡੀ ਪੀ ਓ ਬਲਜੀਤ ਸਿੰਘ ਬੱਗਾ ਤਖਤੂਪੁਰਾ, ਪ੍ਰਧਾਨ ਸੁਖਜੀਵਨ ਸਿੰਘ ਢਿੱਲੋਂ ਰੌਤਾ, ਸੁਖਬੀਰ ਸਿੰਘ ਡਾਲਾ, ਬੁੂਟਾ ਸਿੰਘ ਜਹਾਵਰ ਸਿੰਘ ਵਾਲਾ, ਗੁਰਸੇਵਕ ਸਿੰਘ, ਦਵਿੰਦਰ ਸਿੰਘ ਨੰਗਲ, ਸੁਖਮੰਦਰ ਸਿੰਘ, ਦਲਜੀਤ ਸਿੰਘ ਹਿੰਮਤਪੁਰਾ,ਤੇਜਪਾਲ ਸਿੰਘ  (ਸਾਰੇ ਪੰਚਾਇਤ ਸੈਕਟਰੀ), ਗੁਰਮੇਲ ਸਿੰਘ ਰਾਏ ਭਾਜਪਾ ਆਗੂ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਰਾਜਿੰਦਰਪਾਲ ਸਿੰਘ ਭੋਲਾ ਰਾਊਕੇ, ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਸਰਪੰਚ ਦਵਿੰਦਰ ਸਿੰਘ ਧੂੜਕੋਟ ਤੋਂ ਇਲਾਵਾ ਵੱਖ ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸਖ਼ਸੀਅਤਾਂ ਨੇ ਸੁਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ 
 ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਿਆਨੀ ਗੁਰਦੇਵ ਸਿੰਘ ਨਮਿੱਤ ਪਾਠ ਦਾ 11 ਜਨਵਰੀ 12 ਤੋਂ 1 ਵਜੇ ਤੱਕ ਗੁਰਦੁਆਰਾ ਕੇਰਸਰ ਸਾਹਿਬ ਰਾਊਕੇ ਕਲਾਂ (ਮੋਗਾ) ਵਿਖੇ ਪਵੇਗਾ।