ਭਾਜਪਾ ਨੂੰ ਮਜਬੂਤ ਕਰਨ ਲਈ ਪਾਰਟੀ ਵਿਚ ਬੂਥ ਪੱਧਰ ਤੇ ਅਹੁਦੇਦਾਰਾਂ ਨੂੰ ਸਖਤ ਮਿਹਨਤ ਕਰਦੇ ਹੋਏ ਅੱਗੇ ਵੱਧਣਾ ਚਾਹੀਦਾ-ਬਲਵੀਰ ਸਿੰਘ ਸਿੱਧੂ
ਮੋਗਾ, 9 ਜਨਵਰੀ (ਜਸ਼ਨ )-'ਭਾਜਪਾ ਨੂੰ ਮਜਬੂਤ ਕਰਨ ਲਈ ਪਾਰਟੀ ਵਿਚ ਬੂਥ ਪੱਧਰ ਤਕ ਅਹੁਦੇਦਾਰਾਂ ਨੂੰ ਸਖਤ ਮਿਹਨਤ ਕਰਦੇ ਹੋਏ ਅੱਗੇ ਵੱਧਣਾ ਚਾਹੀਦਾ '। ਇਹ ਵਿਚਾਰ ਸਾਬਕਾ ਸਿਹਤ ਮੰਤਰੀ ਅਤੇ ਮੋਗਾ ਜ਼ਿਲ੍ਹੇ ਦੇ ਭਾਜਪਾ ਪ੍ਰਭਾਰੀ ਡਾ. ਬਲਵੀਰ ਸਿੰਘ ਸਿੱਧੂ ਨੇ ਅੱਜ ਬਿਗਬੇਨ ਹੋਟਲ ਵਿਖੇ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ | ਇਸ਼ ਮੌਕੇ ਸੂਬਾ ਆਗੂ ਤੇ ਭਾਜਪਾ ਦੇ ਪੰਜਾਬ ਵਿਚ ਹਰ ਜ਼ਿਲ੍ਹੇ ਵਿਚ ਬਣਨ ਵਾਲੇ ਭਵਨਾਂ ਦੇ ਮੁੱਖੀ ਮੋਹਨ ਲਾਲ ਸੇਠੀ, ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਸੂਬਾ ਸਕੱਤਰ ਡਾ. ਹਰਜੋਤ ਕਮਲ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਰਾਕੇਸ਼ ਸ਼ਰਮਾ, ਵਿਜੇ ਸ਼ਰਮਾ, ਤਿ੍ਲੋਚਨ ਸਿੰਘ ਗਿੱਲ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਸੀਨੀਅਰ ਆਗੂ ਰਾਕੇਸ਼ ਭੱਲਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਸਾਬਕਾ ਮਹਾ ਮੰਤਰੀ ਬੋਹੜ ਸਿੰਘ ਆਦਿ ਹਾਜ਼ਰ ਸਨ । ਮੋਗਾ ਜ਼ਿਲ੍ਹੇ ਦੇ ਪ੍ਰਭਾਰੀ ਬਲਵੀਰ ਸਿੰਘ ਸਿੱਧੂ ਨੇ ਮੋਗਾ ਵਿਖੇ ਭਾਜਪਾ ਕੋਰ ਕਮੇਟੀ ਵਿਚ ਪ੍ਰਭਾਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੁੱਜਣ ਤੇ ਸਮੂਹ ਅੋਹੇਦਦਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਵਿਚ ਵੱਧ ਤੋਂ ਵੱਧ ਪਿੰਡਾਂ ਵਿਚ ਵੀ ਬੂਥ ਪੱਧਰ ਤੇ ਕੰਮ ਕਰਦੇ ਹੋਏ ਵੱਧ ਤੋਂ ਵੱਧ ਭਾਗੀਦਾਰੀ ਨਿਸ਼ਚਤ ਕਰਨੀ ਚਾਹੀਦੀ ਹੈ । ਇਸ਼ ਮੌਕੇ ਤੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਅਤੇ ਸੂਬਾ ਸਕੱਤਰ ਡਾ. ਹਰਜੋਤ ਕਮਲ ਨੇ ਮੋਗਾ ਜ਼ਿਲ੍ਹੇ ਦੇ ਪ੍ਰਭਾਰੀ ਬਲਵੀਰ ਸਿੰਘ ਸਿੱਧੂ ਦੇ ਮੋਗਾ ਪੁੱਜਣ ਤੇ ਉਹਨਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਮੋਗਾ ਜ਼ਿਲ੍ਹੇ ਵਿਚ ਨਵੀਂ ਬਣਾਈ ਜਾਣ ਵਾਲੀ ਕਾਰਜ਼ਕਾਰਨੀ ਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡਾ.ਸੀਮਾਂਤ ਗਰਗ ਨੇ ਉਹਨਾਂ ਨੂੰ ਨਵੀਂ ਬਣਾਈ ਜਾਣ ਵਾਲੀ ਕਾਰਜ਼ਕਾਰਨੀ ਦੀ ਲਿਸਟ ਵੀ ਸੌਪੀ ,ਜਿਸ ਤੇ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਨੂੰ 12 ਜਨਵਰੀ ਤਕ ਇਸ ਤੇ ਸੂਬਾ ਪ੍ਰਧਾਨ ਦੀ ਮੋਹਰ ਲੱਗਣ ਦੇ ਬਾਅਦ ਨਵੀਂ ਕਾਰਜ਼ਕਾਰਨੀ ਆਪਣਾ ਕੰਮ ਸ਼ੁਰੂ ਕਰ ਦਵੇਗੀ । ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਬਲਵੀਰ ਸਿੰਘ ਸਿੱਧੂ ਨੂੰ ਭਰੋਸਾ ਦੁਆਇਆ ਕਿ ਸੂਬਾ ਕਾਰਜ਼ਕਾਰਨੀ ਦੇ ਦਿਸ਼ਾ-ਨਿਰਦੇਸ਼ਾ ਤੇ ਉਹ ਮੋਗਾ ਜ਼ਿਲ੍ਹੇ ਦੀ ਕਾਰਜ਼ਕਾਰਨੀ ਬਣਾ ਕੇ ਭਾਜਪਾ ਨੂੰ ਮੋਗਾ ਜ਼ਿਲ੍ਹੇ ਵਿਚ ਮਜਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ ਅਤੇ ਕੇਂਦਰ ਸਰਕਾਰ ਦੀ ਲੋਕਾਂ ਨੂੰ ਮਿਲਣ ਵਾਲੀ ਸਹੂਲਤਾਂ ਨੂੰ ਵੀ ਜਮੀਨੀ ਪੱਧਰ ਤਕ ਲਾਗੂ ਕਰਵਾਉਣ ਵਿਚ ਅੋਹੇਦਦਾਰਾਂ ਨਾਲ ਮਿਲ ਕੇ ਲੋਕਾਂ ਨੂੰ ਮੁਹਈਆ ਕਰਵਾਉਣਗੇ ।