ਪੰਜਾਬ 'ਚ ਹਾਦਸਾ,ਇਕੋ ਪਰਿਵਾਰ ਦੇ ਪੰਜ ਜੀ ਹਲਾਕ,ਪੰਜਾਂ 'ਚ ਤਿੰਨ ਸਾਲ ਦੀ ਬੱਚੀ, ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਿਲ,ਵਿਆਹ ਤੋਂ ਪਰਤ ਰਹਿਆਂ ਦੀ ਕਾਰ, ਟਿੱਪਰ ਨਾਲ ਟਕਰਾਈ

Tags: 

ਮੋਗਾ, 8 ਜਨਵਰੀ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਬਟਾਲਾ ਦੇ ਨਜ਼ਦੀਕ ਜਲੰਧਰ ਰੋਡ ਉੱਤੇ ਬੁਹਤ ਹੀ ਦਰਦਨਾਕ ਘਟਨਾ ਦਾ ਮਾਮਲਾ ਸਾਮਣੇ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ `ਕਾਰ ਅਤੇ ਟਿਪਰ ਟਰੱਕ ਦੀ ਹੋਈ ਆਹਮੋ ਸਾਮਣੇ ਟੱਕਰ ਦੌਰਾਨ ਕਾਰ ਸ੍ਵਰਾਂ  ਵਿਚੋਂ ਢਾਈ ਸਾਲ ਦੀ ਬੱਚੀ ਸਮੇਤ 5 ਦੀ ਮੌਤ ਮੌਕੇ ਤੇ ਹੀ ਹੋ ਗਈ । ਮਰਨ ਵਾਲਿਆਂ ਵਿਚੋਂ 2 ਔਰਤਾਂ ਅਤੇ 2 ਮਰਦ ਸ਼ਾਮਿਲ ਹਨ ਜਦ ਕਿ ਇਕ ਬੱਚਾ ਗੰਭੀਰ ਜਖਮੀ ਹੈ । ਕਾਰ ਵਿੱਚ 6 ਜਾਣੇ ਸਵਾਰ ਸਨ ਅਤੇ  ਸਾਰੇ ਹੀ ਇਕੋ ਹੀ ਪਰਿਵਾਰ ਦੇ ਮੇਮਬਰਮੈਂਬਰ ਸਨ ਅਤੇ  ਬਟਾਲਾ ਤੋਂ ਇਕ ਵਿਆਹ ਸਮਾਗਮ ਤੋਂ ਆਪਣੇ ਪਿੰਡ ਚਾਹਲ ਕਲਾ ਵਾਪਿਸ ਜਾ ਰਹੇ ਸਨ ।ਘਟਨਾ ਦੀ ਇਤਲਾਹ ਮਿਲਦੇ ਹੀ  ਪੁਲਿਸ ਮੌਕੇ 'ਤੇ ਪੁਹੰਚੀ ਪੁੱਜੀ ਅਤੇ ਅਤੇ ਜਾਂਚ ਅਰੰਭੀ ਜਦ ਕਿ ਟਿੱਪਰ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ।