‘ਭਾਰਤ ਜੋੜੋ ਯਾਤਰਾ’ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ‘ਚ ਹੋਈ ਮੀਟਿੰਗ ਵਿਚ ਗੁਰਕੀਰਤ ਕੋਟਲੀ ਅਤੇ ਹਰਿੰਦਰ ਢੀਂਡਸਾ ਨੇ ਕੀਤੀ ਸ਼ਮੂਲੀਅਤ
*ਕੌਮੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ‘ਭਾਰਤ ਜੋੜੋ ਯਾਤਰਾ’ ਇਤਿਹਾਸਕ ਸਿੱਧ ਹੋਵੇਗੀ : ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ
ਧਰਮਕੋਟ, 5 ਜਨਵਰੀ (ਜਸ਼ਨ): ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ਦੇਸ਼ ਪੱਧਰੀ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ਵਿਚ ਪ੍ਰਵੇਸ਼ ਕਰਨ ਮੌਕੇ ਸੂਬਾਈ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਤਿਆਰੀਆਂ ਲਈ ਅੱਜ ਕਾਂਗਰਸ ਕਮੇਟੀ ਦੇ ਜਿਲਾ ਪ੍ਰਧਾਨ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਸੱਦੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਕਾਂਗਰਸ ਮੋਗਾ ਦੇ ਕੋਆਰਡੀਨੇਟਰ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਅਤੇ ਧਰਮਕੋਟ ਹਲਕੇ ਦੇ ਕੋਆਰਡੀਨੇਟਰ ਹਰਿੰਦਰ ਸਿੰਘ ਢੀਂਡਸਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੀ ਪੰਜਾਬ ਆਮਦ ਨੂੰ ਲੈ ਕੇ ਕਾਂਗਰਸੀ ਆਗੂਆਂ , ਵਰਕਰਾਂ ਅਤੇ ਆਮ ਲੋਕਾਂ ਅੰਦਰ ਭਾਰੀ ਉਤਸ਼ਾਹ ਹੈ ਅਤੇ ਹਰ ਵਰਕਰ ਇਸ ਯਾਤਰਾ ਵਿਚ ਸ਼ਮੂਲੀਅਤ ਕਰਨੀ ਚਾਹੁੰਦਾ ਹੈ ਪਰ ਪਾਰਟੀ ਹਾਈ ਕਮਾਂਡ ਵੱਲੋਂ ਇਸ ਯਾਤਰਾ ਵਿੱਚ ਹਰੇਕ ਬਲਾਕ ਤੋਂ ਘੱਟੋ-ਘੱਟ 25 ਮੈਂਬਰ ਤੇ ਹਲਕੇ ਚੋਂ 50 ਵਰਕਰਾਂ ਦਾ ਹਿੱਸਾ ਲੈਣਾ ਜਰੂਰੀ ਕਰਾਰ ਦਿੱਤਾ ਗਿਆ ਹੈ ਤੇ ਇਸ ਸਬੰਧੀ ਜੋਰ ਸ਼ੋਰ ਨਾਲ ਤਿਆਰੀਆਂ ਕਰਨ ਲਈ ਪਾਰਟੀ ਵਰਕਰਾਂ ਦੀਆਂ ਲਿਸਟਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ । ਉਹਨਾਂ ਆਖਿਆ ਕਿ ਦੇਸ਼ ਵਿਚ ਭਾਈਚਾਰਕ ਸਾਂਝ ਅਤੇ ਕੌਮੀਂ ਏਕਤਾ ਅਖੰਡਤਾ ਦੀ ਮਜਬੂਤੀ ਲਈ ਇਹ ਯਾਤਰਾ ਇਤਿਹਾਸਕ ਸਿੱਧ ਹੋਵੇਗੀ । ਇਸ ਮੌਕੇ ਤੇ ਹਲਕਾ ਧਰਮਕੋਟ ਦੇ ਪ੍ਰਧਾਨ ਗੁਰਬੀਰ ਸਿੰਘ ਗੋਗਾ ਨੇ ਆਪਣੇ ਸੰਬੋਧਨ ਵਿੱਚ ਇਸ ਯਾਤਰਾ ਸਬੰਧੀ ਪਾਰਟੀ ਵਰਕਰਾਂ ਨੂੰ ਵਿਸਥਾਰ ਨਾਲ ਦੱਸਿਆ ਤੇ ਭਰੋਸਾ ਦਿਵਾਇਆ ਕਿ ਇਸ ਯਾਤਰਾ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ । ਇਸ ਮੌਕੇ ਤੇ ਕਾਂਗਰਸ ਦੇ ਵੱਡੀ ਗਿਣਤੀ ਵਿਚ ਆਏ ਵਰਕਰਾਂ ਵਿਚ ਸੋਹਣਾ ਖੇਲ੍ਹਾ ਪੀ ਏ , ਕਰਿਸ਼ਨ ਤਿਵਾੜੀ, ਬਲਤੇਜ ਸਿੰਘ ਕੜਿਆਲ , ਇੰਦਰਪ੍ਰੀਤ ਸਿੰਘ ਬੰਟੀ, ਜਰਨੈਲ ਸਿੰਘ ਖੰਬੇ, ਸ਼ਿਵਾਜ ਸਿੰਘ ਭੋਲਾ, ਹਰਪ੍ਰੀਤ ਸਿੰਘ, ਪਿ੍ਰਤਪਾਲ ਸਿੰਘ ਚੀਮਾ, ਬਲਵਿੰਦਰ ਸਿੰਘ ਸਮਰਾ, ਨਿਰਮਲ ਸਿੰਘ ਐਮ ਸੀ, ਅਮਨਦੀਪ ਸਿੰਘ ਗਿੱਲ, ਗੁਰਮੀਤ ਸਿੰਘ ਮੁੰਡੀ ਜਮਾਲ, ਪਰਮਿੰਦਰ ਡਿੰਪਲ, ਬਲਰਾਮ ਸਿੰਘ ਬੱਬੀ, ਪਰਮਜੀਤ ਕੌਰ ਕਪੂਰੇ, ਜਸਵਿੰਦਰ ਸਿੰਘ ਬਲਖੰਡੀ, ਰਾਜ ਸਿੰਘ ਕਾਦਰਵਾਲਾ, ਮੱਨਦੀਪ ਸਿੰਘ ਚੂਹਚੱਕ ਕੁਲਦੀਪ ਸਿੰਘ ਰਾਜਪੂਤ, ਅਮਨਦੀਪ ਸਿੰਘ ਢਿੱਲੋਂ, ਅਮਨਦੀਪ ਸਿੰਘ ਮਨਾਵਾਂ, ਦਰਸ਼ਨ ਸਿੰਘ ਲਲਿਹਾਂਦੀ, ਗੁਰਨਾਮ ਸਿੰਘ ਸ਼ੈਦੇਸ਼ਾਹ , ਕਰਨੈਲ ਸਿੰਘ ਬੱਘੇ, ਮੁਖਤਿਆਰ ਸਿੰਘ ਮੰਦਰ, ਅੰਗਰੇਜ ਸਿੰਘ ਮਹਿਰੋਂ, ਡਾ: ਕੁਲਦੀਪ ਸਿੰਘ ਮਹਿਰੋਂ, ਪਾਲ ਸਿੰਘ ਦਾਤੇਵਾਲ, ਬਗੀਚਾ ਸਿੰਘ ਗੁਰਜੀਤ ਸਿੰਘ, ਮਨਜੀਤ ਸਿੰਘ ਸਭਰਾਂਅ, ਅਮਰਜੀਤ ਸਿੰਘ ਜਲਾਲਾਬਾਦ, ਮੋਹਨ ਸਿੰਘ ਭਿੰਡਰ, ਜਸਮੱਤ ਸਿੰਘ ਦਾਨੂੰਵਾਲ, ਜਗਤਾਰ ਸਿੰਘ ਐੱਮ ਸੀ, ਸੋਨੂੰ ਐੱਮ , ਕਿੱਕਰ ਸਿੰਘ ਬਹਾਦਰਵਾਲਾ,ਮਹਿੰਦਰ ਸਿੰਘ ਰਾਜਪੂਤ, ਸੁਖਜਿੰਦਰ ਸਿੰਘ ਰੋਸ਼ਨਵਾਲਾ, ਸੰਜੀਵ ਕੋਛੜ, ਰਾਜੂ ਟੱਕਰ, ਤੋਤੀ ਆੜ੍ਹਤੀਆ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।