ਸਟੇਟ ਬੈਂਕ ਦੀ ਏ.ਟੀ.ਐਮ ਭੰਨੀ,ਮੋਗਾ ਦੇ ਪਿੰਡ ਖੋਸਾ ਪਾਂਡੋ ਵਿਚ ਜ਼ਰਾਇਮ ਪੇਸ਼ ਵਿਅਕਤੀਆਂ ਨੇ ਘਟਨਾ ਨੂੰ ਦਿੱਤਾ ਅੰਜਾਮ
ਮੋਗਾ, 1 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼) : ਮੋਗਾ ਦੇ ਪਿੰਡ ਖੋਸਾ ਪਾਂਡੋ ਵਿਚ ਜ਼ਰਾਇਮ ਪੇਸ਼ ਵਿਅਕਤੀਆਂ ਨੇ ਸਟੇਟ ਬੈਂਕ ਦੀ ਏ.ਟੀ.ਐਮ ਨੂੰ ਭੰਨਣ ਦੀ ਘਟਨਾ ਨੂੰ ਅੰਜਾਮ ਦਿੱਤਾ।ਸਹਾਇਕ ਥਾਣੇਦਾਰ ਬਸੰਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਕਰਨੈਲ ਸਿੰਘ ਨੇ ਆਪਣੀਆਂ ਦੁਕਾਨਾਂ ਕਿਰਾਏ ਤੇ ਦਿਤੀਆਂ ਹੋਇਆਂ ਨੇ ਜਿਨਾਂ ਵਿਚੋਂ ਇਕ ਵਿਚ ਸਟੇਟ ਬੈਂਕ ਦੀ ਏ.ਟੀ.ਐਮ ਮਸ਼ੀਨ ਲੱਗੀ ਹੋਈ ਹੈ। ਸ਼ੁਕਰ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਸ਼ਰਾਰਤੀਆਂ ਨੇ ਏ.ਟੀ.ਐਮ ਵਾਲੀ ਮਸ਼ੀਨ ਦੇ ਸ਼ਟਰ ਦਾ ਜਿੰਦਾ ਤੋੜ ਕੇ ਸ਼ਟਰ ਖੋਲ੍ਹ ਲਿਆ ਅਤੇ ਏ.ਟੀ.ਐਮ ਮਸ਼ੀਨ ਨੂੰ ਗੈਸ ਕਟਰ ਦੀ ਸਹਾਇਤਾ ਨਾਲ ਕੱਟ ਕੇ ਉਸ ਵਿਚੋਂ ਪੈਸੇ ਕੱਢਣ ਦਾ ਯਤਨ ਕੀਤਾ ਪਰ ਖੜਕਾ ਸੁਣ ਕੇ ਕਰਨੈਲ ਸਿੰਘ ਨੂੰ ਜਾਗ ਆ ਗਈ ਤੇ ਉਸ ਦੇ ਰੌਲਾ ਪਾਉਣ ਤੇ ਸ਼ਰਾਰਤੀ ਵੱਡਾ ਗੈਸ ਸਲੰਡਰ, ਇਕ ਛੋਟਾ ਸਲੰਡਰ ਅਤੇ ਪਾਈਪਾਂ ਛੱਡ ਕੇ ਭੱਜ ਗਏ, ਜਿਨਾਂ ਨੂੰ ਪੁਲਿਸ ਨੇ ਕਬਜੇ ਵਿਚ ਲੈ ਲਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ ਤਾਂ ਕਿ ਸ਼ਰਾਰਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ।