ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਈ-ਰਿਕਸ਼ਾ ਯੂਨੀਅਨ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਮੋਗਾ, 1 ਜਨਵਰੀ (  )-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਵੱਲੋਂ ਅੋਹਦਾ ਸੰਭਾਲਣ ਦੇ ਬਾਅਦ ਸ਼ਹਿਰ ਵਿਚ ਭਾਜਪਾ ਮਜਬੂਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਹਰ ਬਿਰਾਦਰੀ ਅਤੇ ਹ9ਰ ਸੰਸਥਾ ਦੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ |  ਅੱਜ ਭਾਜਪਾ ਲੋਕਲ ਬਾਡੀ ਸੈਲ ਦੇ ਕਨਵੀਨਰ ਸੋਨੀ ਮੰਗਲਾ ਦੀ ਪੇ੍ਰਰਨਾ ਨਾਲ ਈ-ਰਿਕਸ਼ਾ ਯੂਨੀਅਨ ਦੇ ਮੈਂਬਰ ਹਰਵਿੰਦਰ ਪਾਲ ਰਾਜੀ, ਰਾਮ ਸ਼ਰਨ, ਚਰਨ ਦਾਸ, ਵਿੱਕੀ ਆਦਿ ਅੋਹਦੇਦਾਰ ਭਾਜਪਾ ਵਿਚ ਸ਼ਾਮਲ ਹੋਏਸ਼ ਜਿਨ੍ਹਾਂ ਨੂੰ  ਡਾ.ਸੀਮਾਂਤ ਗਰਗ ਨੇ ਸਿਰੋਪਾ  ਦੇ ਕੇ ਭਾਜਪਾ ਵਿਚ ਸ਼ਾਮਲ ਕਰਦੇ ਹੋਏ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੂੰ  ਹਰੇਕ ਵਿਅਕਤੀ ਨੂੰ  ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ | ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਦੇ ਬਿਨ੍ਹਾਂ ਲੋਕਾਂ ਦਾ ਭਲਾ ਨਹੀਂ ਹੋ ਸਕਦਾ | ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਪੂਰੇ  ਦੇਸ਼ ਵਿਚ ਲੋਕਾਂ ਨੂੰ  ਸਹੂਲਤਾਂ ਦਿੱਤੀ ਜਾ ਰਹੀ ਹਨ ਉਸਦਾ ਕੰਜਾਬ ਵਿਚ ਜਮੀਨੀ ਪੱਧਰ ਤੇ ਲੋਕਾਂ ਨੂੰ  ਲਾਭ ਨਹੀਂ ਮਿਲ ਰਿਹਾ | ਇਸ ਲਈ ਅੱਜ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀ ਸਹੂਲਤਾਂ ਤੋਂ ਵਾਂਝੇ ਹਨ | ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਕੀਮਾਂ ਅਤੇ ਸਹੂਲਤਾਂ ਨੂੰ  ਲਾਗੂ ਕਰਵਾਉਣ ਲਈ ਉਹ ਹਮੇਸ਼ਾ ਕੇਂਦਰ ਸਰਕਾਰ ਦੇ ਨਾਲ ਤਾਮੇਲ ਬਣਾ ਕੇ ਲੋਕਾਂ ਨੂੰ  ਉਹਨਾਂ ਦਾ ਲਾਭ ਦੁਆਉਣ ਵਿਚ ਕੋਈ ਕਸਰ ਨਹੀਂ ਛੱਡਣਗੇ | ਇਸ਼ ਮੌਕੇ ਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਾਹੁਲ ਗਰਗ, ਸ਼ਹਿਰੀ ਪ੍ਰਧਾਨ ਰਾਜਨ ਸੂਦ, ਮੰਡਲ ਪ੍ਰਧਾਨ ਵਿੱਕੀ ਸਿਤਾਰਾ, ਭਾਜਪਾ ਲੋਕਲ ਬਾਡੀ ਸੈਲ ਦੇ ਕਨਨਵੀਨਰ ਸੋਨੀ ਮਗੰਲਾ, ਸੰਜੀਵ ਸੂਦ ਆਦਿ ਅੋਹਦੇਦਾਰ ਹਾਜ਼ਰ ਸਨ |