ਇੰਦਰਪਾਲ ਮੋਗਾ ਅਤੇ ਚੰਨੀ ਨੱਤ ਦੀ ਜੋੜੀ ‘‘ਕਲਗੀਧਰ ਦੇ ਪੁੱਤਰ’’ ਧਾਰਮਿਕ ਗੀਤ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ
ਮੋਗਾ, 27 ਦਸੰਬਰ (ਜਸ਼ਨ): ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੀਤ ‘‘ਪੁੱਤਰ ਕਲਗੀਧਰ ਦੇ’’ ਇੰਦਰਪਾਲ ਮੋਗਾ ਦੇ ਯੂ ਟਿਊਬ ਚੈਨਲ ਤੋਂ ਰਿਲੀਜ਼ ਹੁੰਦਿਆਂ ਹੀ ਵਾਇਰਲ ਹੋ ਗਿਆ ਹੈ । ਇੰਦਰਪਾਲ ਮੋਗਾ ਅਤੇ ਚੰਨੀ ਨੱਤ ਦੇ ਗਾਏ ਇਸ ਗੀਤ ਦੇ ਬੋਲ ਵੀ ਇੰਦਰਪਾਲ ਮੋਗਾ ਅਤੇ ਚੰਨੀ ਨੱਤ ਦੀ ਕਲਮ ਨੇ ਰਚੇ ਹਨ ਅਤੇ ਇੰਦਰਪਾਲ ਮੋਗਾ ਨੇ ਆਪਣੀ ਆਵਾਜ਼ ਵਿਚ ਖੂਬਸੂਰਤ ਢੰਗ ਨਾਲ ਗਾਇਆ ਹੈ। ਇਸ ਗੀਤ ਨੂੰ ਸੰਗੀਤ ਆਰ ਜੀ ਕੈਸ ਅਤੇ ਮੈਡ ਮੈਕਸ ਨੇ ਦਿੱਤਾ ਹੈ। ਇਸ ਗੀਤ ਨੂੰ ਬਸੰਤ ਕਰੀਏਸ਼ਨ ਵੱਲੋਂ ਫਿਲਮਾਇਆ ਗਿਆ ਹੈ ।
ਇਸ ਗੀਤ ਦੇ ਰਿਲੀਜ਼ ਉਪਰੰਤ ਇੰਦਰਪਾਲ ਮੋਗਾ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰੋਤਿਆਂ ਨੇ ਪਹਿਲਾਂ ਵੀ ਉਹਨਾਂ ਦੀ ਧਾਰਮਿਕ ਐਲਬਮ ‘‘ਨਿਰਭਉ ਨਿਰਵੈਰ’’ ਅਤੇ ‘‘ਤੈਆਰੀ’’ ਨੂੰ ਹੁੰਗਾਰਾ ਦਿੱਤਾ ਸੀ। ਇੰਦਰਪਾਲ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਰੋਤੇ ‘‘ਪੁੱਤਰ ਕਲਗੀਧਰ ਦੇ’’, ਗੀਤ ਨੂੰ ਵੀ ਮਾਣ ਬਖਸ਼ਣਗੇ। ਇਸ ਮੌਕੇ ਉਹਨਾਂ ਹਾਰਵੀ ਸਿੱਧੂ ਅਤੇ ਅਵਲ ਮੋਹੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿਕ ਕਰੋ ਜੀ