ਚਾਈਨਾਂ ਡੋਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ,ਸਰਕਾਰ, ਭਾਰਤ ਵਿੱਚ ਇਸ ਦੀ ਵਿਕਰੀ ਤੁਰੰਤ ਬੰਦ ਕਰੇ-ਸੁੱਖ ਗਿੱਲ
ਧਰਮਕੋਟ,ਮੋਗਾ 26 ਦਸੰਬਰ (ਜਸ਼ਨ) : ਸਰਕਾਰਾਂ ਦੀ ਢਿੱਲੀ ਮੱਠੀ ਕਾਰਗੁਜ਼ਾਰੀ ਕਾਰਨ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤੀ ਕਰਨ ਤੋਂ ਅਸਮਰਥਤਾ ਦੇ ਨਤੀਜੇ ਵਜੋਂ ਅਮ੍ਰਿਤਸਰ ਵਿਖੇ ਡੋਰ ਨਾਲ ਗਲਾ ਕੱਟਣ ਕਰਕੇ ਇਕ ਹੋਰ ਨੌਜਵਾਨ ਦੀ ਜਾਨ ਚਲੀ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਚਿੰਤਾਂ ਜਾਹਰ ਕਰਦਿਆਂ ਕਿਹਾ ਕੇ ਅਨੇਕਾਂ ਹਾਦਸਿਆਂ ਤੋਂ ਬਾਅਦ ਬੀਤੇ ਕੱਲ੍ਹ ਫਿਰ ਚਾਈਨਾਂ ਡੋਰ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ । ਸੁੱਖ ਗਿੱਲ ਨੇ ਚਾਈਨਾਂ ਡੋਰ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕੇ ਉਹ ਆਵਦੀਆਂ ਇਹਨਾਂ ਹਰਕਤਾਂ ਤੋਂ ਬਾਜ ਆਉਣ,ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਉਹਨਾਂ ਦੁਕਾਨਦਾਰਾਂ ਤੇ ਕਰਵਾਈ ਕਾਰਵਾਈ ਕਰਵਾਈ ਜਾਵੇਗੀ ਜੋ ਅਜੇ ਵੀ ਬੇਖੌਫ ਚਾਈਨਾਂ ਡੋਰ ਵੇਚ ਰਹੇ ਹਨ। ਸੁੱਖ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਸ ਵੱਲ ਖਾਸ ਧਿਆਨ ਦੇ ਕੇ ਚਾਈਨਾਂ ਡੋਰ ਨੂੰ ਤੁਰੰਤ ਬੰਦ ਕਰਵਾਏ ਨਹੀਂ ਤਾਂ ਬੀ.ਕੇ.ਯੂ ਪੰਜਾਬ ਨੂੰ ਚਾਈਨਾਂ ਡੋਰ ਬੰਦ ਕਰਵਾਉਣ ਲਈ ਵੱਡਾ ਸੰਘਰਸ਼ ਵਿੱਡਣਾ ਪਵੇਗਾ। ਉਹਨਾਂ ਕਿਹਾ ਕੇ ਹਰ ਸਾਲ ਚਾਈਨਾਂ ਡੋਰ ਨਾਲ ਬਹੁਤ ਸਾਰੇ ਹਾਦਸੇ ਵਾਪਰਦੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਉਹਨਾਂ ਅੰਮ੍ਰਿਤਸਰ ਸਾਹਿਬ ਦੇ ਆਈ ਜੀ ਪੀ ਜਸਕਰਨ ਸਿੰਘ ਨੂੰ ਅਪੀਲ ਕੀਤੀ ਹੈ ਕੇ ਗੁਰੂ ਦੀ ਨਗਰੀ ਅਮਿ੍ਰਤਸਰ ਸਾਹਿਬ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਕਰਕੇ ਤੁਰੰਤ ਕਾਰਵਾਈ ਨੂੰ ਅਮਲ ‘ਚ ਲਿਆਕੇ ਉਹਨਾਂ ਦੁਕਾਨਦਾਰਾਂ ਤੇ ਕਾਰਵਾਈ ਕਰੋ ਜੋ ਅੱਜ ਵੀ ਚਾਈਨਾਂ ਡੋਰ ਵੇਚ ਰਹੇ ਹਨ ਕਿਉਂਕਿ ਆਉਣ ਵਾਲੇ ਸਮੇਂ ’ਤੇ ਬਸੰਤ ਪੰਚਮੀਂ ਦੇ ਨੇੜੇ ਆਕੇ ਲੋਕਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਪਤੰਗ ਉਡਾਏ ਜਾਣਗੇ ਅਤੇ ਚਾਈਨਾਂ ਡੋਰ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।