ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਭਾਜਪਾ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੂੰ ਕੀਤਾ ਸਨਮਾਨਤ

ਮੋਗਾ, 26 ਦਸੰਬਰ (ਜਸ਼ਨ)  -ਅੱਜ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਮੋਗਾ ਚੈਪਟ ਵੱਲੋਂ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਦੀ ਧਰਮਪਤਨੀ ਡਾ.ਮੋਨਿਕਾ ਗਰਗ ਵੀ ਹਾਜ਼ਰ ਸਨ | ਇਸ ਮੌਕੇ ਸਮਾਗਮ ਨੂੰ  ਸੰਬੋਧਨ ਕਰਦਿਆ ਆਈ.ਐਮ.ਏ ਦੇ ਨਵੇ ਬਣੇ ਪ੍ਰਧਾਨ ਡਾ.ਸੰਜੀਵ ਮਿੱਤਲ ਨੇ ਕਿਹਾ ਕਿ ਇਹ  ਚਿਕਿਤਸਤਾ ਕਮਿਉਨਟੀ ਲਈ ਗੌਰਵ ਦੀ ਗੱਲ ਹੈ ਹੈ ਚਿਕਿਤਸਕ ਕਮਿਉਨਟੀਤੋਂ ਨਿਕਲੇ ਡਾ. ਸੀਮਾਂਤ ਗਰਗ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ | ਇਸ ਨਾਲ ਮੋਗਾ ਵਿਚ ਭਾਜਪਾ ਦੀ ਤਾਕਤ ਮਜਬੂਤ ਹੋਵੇਗੀ | ਕਿਉਂਕਿ ਪੰਜਾਬ ਸਰਕਾਰ ਵਿਚ ਚਿਕਿਤਸਕ ਕਮਿਉਨਟੀ ਵਿਚੋਂ ਨਿਕਲੀ ਡਾ. ਅਮਨਦੀਪ ਕੌਰ ਵਿਧਾਇਕ ਹਨ, ਡਾ.ਸੀਮਾਂਤ ਗਰਗ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਕੇਂਦਰ ਸਰਕਾਰ ਤਕ ਚਿਕਿਤਸਕ ਕਮਿਉਨਟੀ ਨੂੰ  ਆਪਣੀ ਸਮੱਸਿਆਵਾਂ ਨੂੰ  ਹੱਲ ਕਰਵਾਉਣ ਵਿਚ ਮੱਦਦ ਮਿਲੇਗੀ | ਸਟੇਜ ਦੀ ਕਾਰਵਾਈ ਕਰ ਰਹੇ ਆਈ.ਐਮ.ਏ ਦੇ ਸੀਨੀਅਰ ਮੀਤ ਪ੍ਰਧਾਨ ਡਾ. ਨਵਰਾਜ ਸਿੰਘ ਨੇ ਪੁਰਾਣੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਕਈ ਪੀੜ੍ਹੀ ਪਹਿਲੇ ਕਿਹਾ ਗਿਆ ਸੀ ਕਿ ਰਾਜਨੀਤਿ ਵਿਚ ਚੰਗੇ ਲੋਕਾਂ ਨੂੰ  ਆਉਣਾ ਚਾਹੀਦਾ, ਚਿਕਿਤਸਕ ਕਮਿਉਨਟੀ ਤਾਂ ਵੀ ਸਕ੍ਰਿਅਤਾ ਦੇ ਨਾਲ ਰਾਜਨੀਤੀ ਦਾ ਹਿੱਸਾ ਬਣਨਾ ਚਾਹੀਾ, ਮੋਗਾ ਆਈ.ਐਮ.ਏ. ਇਸਦਾ ਨਿਰੰਤਰ ਅਨੁਸਰਨ ਕਰ ਰਹੀ ਹੈ, ਉਸਾ ਲਾਭ ਵੀ ਪੂਰੀ ਕਮਿਉਨਟੀ ਨੂੰ  ਮਿਲ ਰਿਹਾ ਹੈ |ਇਸ ਮੌਕੇ ਭਾਜਪਾ ਦੇ ਨਵਨਿਯੁਕਤ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ ਆਈ.ਐਮ.ਏ. ਦੇ ਨਾਲ ਤਾਂ ਉਹਨਾਂ ਦਾ ਭਾਵਨਾਤਮਕ ਰਿਸ਼ਤਾ ਹੈ, ਇਸ ਰਿਸ਼ਤੇ ਦੇ ਚੱਲਦੇ ਉਹ ਤਾ ਪਹਿਲਾ ਵੀ ਸਵਭਾਵਿਕ ਰੂਪ ਨਾਲ ਆਈ.ਐਮ.ਏ ਦੀ ਹਰ ਸਮੱਸਿਆ ਦੇ ਸਮਾਧਾਨ ਵਿਚ ਮੋਹਰੀ ਰਹਿੰਦੇ ਹਨ, ਹੁਣ ਇਕ ਰਾਜਨੀਤਿਕ ਦਲ ਦੀ ਵੱਡੀ ਜੁੰਮੇਵਾਰੀ ਮਿਲਣ ਤੋਂ ਬਾਅਦ ਇਸਦਾ ਉਪਯੋਗ ਵੀ ਡਾਕਟਰਾਂ ਦੀ ਸਮੱਸਿਆਵਾਂ ਨੂੰ  ਹੱਲ ਕਰਵਾਉਣ ਵਿਚ ਹਰ ਸੰਭਵ ਯਤਨ ਕਰਨਗੇ | ਉਹਨਾਂ ਡਾਕਟਰਾਂ ਨੂੰ  ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮੋਗਾ ਦੇ ਡਾਕਟਰ ਇਕਜੁੱਟ ਹਨ, ਪ੍ਰੰਤੂ ਇਹ ਇਕਜੁੱਟਤਾ ਤਾ ਉਸ ਸਮੇਂ ਮਹਿਸੂਸ ਹੋਣੀ ਚਾਹੀਦੀ ਜਦ ਕੋਈ ਡਾਕਟਰ ਸੰਕਟ ਵਿਚ ਘਿਰਦਾ ਹੈ, ਉਸ ਸਮੇਂ ਇਕਜੁੱਟਤਾ ਦਿਖਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਆਈ.ਐਮ.ਏ. ਵੱਲੋਂ ਜੋ ਉਹਨਾਂ ਨੂੰ  ਮਾਨ ਸਨਮਾਨ ਦਿੱਤਾ ਗਿਆ ਹੈ ਉਹ ਉਸਨੂੰ ਭੂਲਾ ਨਹੀਂ ਪਾਉਣਗੇ ਅਤੇ ਭਾਜਪਾ ਵੱਲੋਂ ਜੋ ਜੁੰਮੇਵਾਰੀ ਸੌਂਪੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ | ਸਮਾਗਮ ਦੀ ਪ੍ਰਧਾਨਗੀ ਲਗੱਤਾਰ ਤਿੰਨ ਵਾਰ ਮੋਗਾ ਆਈ.ਐਮ.ਏ.ਦੀ ਪ੍ਰਧਾਨ ਰਹਿ ਚੁੱਕੀ ਡਾ. ਮਾਲਤੀ ਥਾਪਰ ਨੇ ਕੀਤੀ | ਇਸ ਮੌਕੇ ਤੇ ਭਾਰੀ ਗਿਣਤੀ ਵਿਚ ਆਈ.ਐਮ.ਏ. ਦੇ ਡਾਕਟਰ ਹਾਜ਼ਰ ਸਨ |