ਸ਼੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਪੁਰਬ

ਕੋਟ-ਈਸੇ-ਖਾਂ, 26 ਦਸੰਬਰ (ਜ਼ਸਨ):  ਸ਼੍ਰੀ  ਹੇਮਕੁੰਟ ਸੀਨੀ. ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਦੀ ਅਗਵਾਈ ਹੇਠ, ਅਧਿਆਪਕਾਂ ਵੱਲੋਂ ਬੱਚਿਆਂ ਨੂੰ ਅਣਮੁੱਲੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਹੋਏ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਬੱਚਿਆਂ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਿੱਖ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ।  ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿੰਜ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਦਸਵੇਂ ਪਾਤਸ਼ਾਹ ਜੀ ਦਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ ਵਿਚ ਚਿਣਵਾਕੇ ਅਤੇ ਅਕਹਿ-ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਕਿਵੇਂ ਮਾਤਾ ਗੁੱਜਰ ਕੌਰ ਜੀ ਪੋਤਿਆਂ ਦਾ ਅਕਹਿ ਦੁੱਖ ਸਹਿਣ ਕਰਦੇ ਹੋਏ ਸ਼ਹੀਦੀ ਪਾ ਗਏ। ਛੋਟੇ ਸ਼ਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਿਆ ਜਾ ਸਕਦਾ, ਜਿੰਨ੍ਹਾ ਨੇ ਆਪਣਾ-ਆਪ ਕੁਰਬਾਨ ਕਰ ਕੇ ਦੁਨੀਆ ਨੂੰ ਹਮੇਸ਼ਾ ਜ਼ਬਰ ਅਤੇ ਜੁਲਮ ਖਿਲਾਫ ਲੜਣ ਦੀ ਸੇਧ ਦਿੱਤੀ। ਚੱਲ ਰਹੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆ ਹੋਇਆ ਹਰ ਸਾਲ ਦੀ ਤਰ੍ਹਾਂ ਚਾਰ ਸ਼ਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਅਤੇ ਹੋਰ ਸ਼ਹੀਦਾ ਦੀ ਸ਼ਹਾਦਤ ਨੂੰ ਸਪਰਪਿਤ ਸਕੂਲ ਵਿਚ ਜਪੁਜੀ ਸਾਹਿਬ ਦਾ ਪਾਠ ਹਰ ਰੋਜ਼ ਕੀਤੇ ਜਾਦੇ ਰਹੇ ।ਵਿਦਿਆਰਥੀਆਂ ਨੂੰ ਚਾਰ ਸ਼ਹਿਬਜ਼ਾਦਿਆਂ ਨਾਲ ਸਬੰਧਿਤ ਚਾਰ ਸ਼ਹਿਬਜ਼ਾਦੇ ਦੀ ਫਿਲਮ ਵੀ ਦਿਖਾਈ ਗਈ। ਐੱਮ. ਡੀ ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਦੇ ਹੋਏ ਛੋਟੇ ਸ਼ਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਸਿੱਖਿਆ ਲੈ ਕੇ ਜੀਵਨ ਸਫਲ ਕਰਨ ਦੀ ਪ੍ਰੇਰਨਾ ਦਿੱਤੀ। ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਇਹ ਸ਼ਹੀਦੀ ਹਫ਼ਤਾ ਸਵੰਦਨਸ਼ੀਲ ਹੈ ਕਿਉਕਿ ਇਨ੍ਹਾਂ ਦਿਨਾਂ ਦੌਰਾਨ ਗੁਰੂ ਜੀ ਦੇ  ਚਾਰ ਸ਼ਹਿਬਜ਼ਾਦਿਆਂ, ਮਾਤਾ ਗੁੱਜਰੀ ਜੀ ਅਤੇ ਤਿੰਨ ਪਿਆਰਿਆਂ ਸਮੇਤ ਕਰੀਬ ਚਾਲੀ ਸਿੰਘਾਂ ਦੀ ਲਾਸਾਨੀ  ਸ਼ਹਾਦਤ ਹੋਈ । ਇਸ ਮੌਕੇ ਬੱਚਿਆਂ ਵੱਲੋਂ ਸ਼ਹਾਦਤ ਨੂੰ ਮੁੱਖ ਰੱਖਦਿਆਂ ਮਿਊਜ਼ਿਕ ਅਧਿਆਪਕ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਬਦ ਗਾਇਨ ਕੀਤਾ ਗਿਆ।