ਵਿਧਾਇਕਾ ਮਾਣੂੰਕੇ ਵੱਲੋਂ ਨਾਨਕਸਰ ਵਾਸਤੇ ਨਵੇਂ 11 ਕੇਵੀ ਫੀਡਰ ਦੀ ਸ਼ੁਰੂਆਤ

ਜਗਰਾਉਂ,24 ਦਸੰਬਰ:(ਜਸ਼ਨ):   ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਵਿਭਾਗ ਨਾਲ ਸਬੰਧਿਤ ਹੋਰ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਨ। ਬੀਬੀ ਮਾਣੂੰਕੇ ਵੱਲੋਂ ਗਾਲਿਬ ਕਲਾਂ ਗਰਿੱਡ ਤੋਂ ਨਵਾਂ ਸ਼ੇਖਦੌਲਤ ਫੀਡਰ ਅਤੇ ਬਿਜਲੀ ਦੇ ਸੜੇ ਹੋਏ ਟਰਾਸਫਾਰਮਰ ਬਦਲੀ ਕਰਨ ਲਈ ਟੀ.ਆਰ.ਵਾਈ.ਉਪ ਮੰਡਲ ਚਾਲੂ ਕਰਨ ਤੋਂ ਬਾਅਦ ਹੁਣ ਬਾਬਾ ਨੰਦ ਸਿੰਘ ਦੀ ਵਰੋਸਾਈ ਧਰਤੀ ਨਾਨਕਸਰ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਨਵੇਂ 11 ਕੇਵੀ ਗੁਰੂਸਰ ਫੀਡਰ ਦਾ ਅੱਜ ਉਦਘਾਟਨ ਕਰ ਦਿੱਤਾ ਗਿਆ। ਇਸ ਨਵੇਂ ਫੀਡਰ ਦੇ ਚਾਲੂ ਹੋਣ ਨਾਲ ਜਿੱਥੇ ਨਾਨਕਸਰ ਦੀਆਂ ਸੰਗਤਾਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਹੀ ਕਾਉਂਕੇ ਕਲੋਨੀਆਂ, ਗੁਰੂਸਰ, ਕੋਠੇ ਹਰੀ ਸਿੰਘ ਅਤੇ ਜੀ.ਟੀ.ਰੋਡ ਦੇ ਕਮਰਸ਼ੀਅਲ ਖਪਤਕਾਰਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸੇ ਤਰਾਂ ਹੀ ਪਹਿਲਾਂ ਤੋਂ ਚੱਲ ਰਹੇ 11 ਕੇਵੀ ਸ਼ੂਗਰ ਮਿੱਲ ਫੀਡਰ ਤੋਂ ਲੋਡ ਉਤਰ ਜਾਣ ਕਾਰਨ ਅੱਧੀ ਦਰਜ਼ਨ ਹੋਰ ਪਿੰਡਾਂ ਨੂੰ ਘੱਟ ਵੋਲਟੇਜ਼ ਦੀ ਸਮੱਸਿਆ ਤੋਂ ਵੱਡੀ ਨਿਯਾਤ ਮਿਲੇਗੀ। 66 ਕੇਵੀ ਅਗਵਾਲ ਲੋਪੋ ਜਗਰਾਉਂ ਵਿਖੇ ਨਵੇਂ 11 ਕੇਵੀ ਗੁਰੂਸਰ ਫੀਡਰ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰਨ ਦੇ ਨਾਲ ਨਾਲ 600 ਯੂਨਿਟ ਬਿਜਲੀ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਝਾਰਖੰਡ ਤੋਂ ਕੋਲੇ ਦੀ ਖਾਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਝਾਰਖੰਡ ਤੋਂ ਪਹਿਲੀ ਟਰੇਨ ਕੋਲੇ ਦੀ ਭਰਕੇ ਪੰਜਾਬ ਪਹੁੰਚ ਵੀ ਚੁੱਕੀ ਹੈ, ਜਿਸ ਨਾਲ ਹੁਣ ਥਰਮਲ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਲਈ ਕੋਲੇ ਦੀ ਕੋਈ ਘਾਟ ਨਹੀਂ ਰਹੇਗੀ ਤੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ। ਬੀਬੀ ਮਾਣੂੰਕੇ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਬਾਬਾ ਨੰਦ ਸਿੰਘ ਦੀ ਧਰਤੀ ਨਾਨਕਸਰ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਨਵੇਂ 11 ਕੇਵੀ ਗੁਰੂਸਰ ਫੀਡਰ ਦੀ ਸ਼ੁਰੂਆਤ ਕਰਕੇ ਜਿੱਥੇ ਇੱਕ ਸੁਪਨਾਂ ਪੂਰਾ ਹੋਇਆ ਹੈ ਉਥੇ ਹੀ ਮਨ ਨੂੰ ਵੀ ਅਧਿਆਤਮਕ ਸਕੂਨ ਮਿਲਿਆ ਹੈ। ਇਸ ਮੌਕੇ ਬੋਲਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਨਵੇਂ 11 ਕੇਵੀ ਗੁਰੂਸਰ ਫੀਡਰ ਨੂੰ ਉਸਾਰਨ ਲਈ ਲਗਭਗ 22 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਫੀਡਰ ਦੀ ਉਸਾਰੀ ਦਾ ਕੰਮ ਵਿਧਾਇਕਾ ਮਾਣੂੰਕੇ ਦੇ ਸਹਿਯੋਗ ਸਦਕਾ ਨੇਪਰੇ ਚੜ੍ਹਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ, ਬਾਬਾ ਗੁਰਬਚਨ ਸਿੰਘ, ਬਾਬਾ ਸਤਨਾਮ ਸਿੰਘ, ਭਾਈ ਜਗਰੂਪ ਸਿੰਘ, ਅਵਤਾਰ ਸਿੰਘ ਮੱਲ੍ਹੀ, ਗੁਰਦੀਪ ਸਿੰਘ ਕਾਉਂਕੇ, ਐਸ.ਡੀ.ਓ.ਜਗਦੇਵ ਸਿੰਘ ਘਾਰੂ, ਐਸ.ਡੀ.ਓ.ਗੁਰਪ੍ਰੀਤ ਸਿੰਘ ਕੰਗ, ਇੰਜ:ਜਗਰੂਪ ਸਿੰਘ, ਗੁਰਪ੍ਰੀਤ ਸਿੰਘ ਮੱਲ੍ਹੀ ਜੇਈ, ਗਗਨਦੀਪ ਜੇਈ, ਪਰਮਜੀਤ ਸਿੰਘ ਚੀਮਾਂ, ਹਰਵਿੰਦਰ ਸਿੰਘ ਸਵੱਦੀ, ਬੂਟਾ ਸਿੰਘ ਮਲਕ, ਨਿਰਭੈ ਸਿੰਘ, ਚਰਨਜੀਤ ਸਿੰਘ, ਰਾਜਵਿੰਦਰ ਸਿੰਘ ਲਵਲੀ, ਗਗਨਦੀਪ ਸਿੰਘ, ਰਣਜੀਤ ਸਿੰਘ ਬੱਬੂ ਸਾਬਕਾ ਸਰਪੰਚ ਦੇਹੜਕਾ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ, ਕਾਕਾ ਕੋਠੇ ਅੱਠ ਚੱਕ, ਇੰਦਰਜੀਤ ਸਿੰਘ ਲੰਮੇ, ਜਸਵਿੰਦਰ ਸਿੰਘ ਲੋਪੋ, ਭੁਪਿੰਦਰਪਾਲ ਸਿੰਘ ਬਰਾੜ, ਸੋਨੀ ਕਾਉਂਕੇ, ਹਰਜੀਤ ਸਿੰਘ ਕਾਉਂਕੇ, ਰਣਜੀਤ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਡਾਂਗੀਆਂ, ਕੁਲਵੰਤ ਸਿੰਘ ਪੋਨਾਂ, ਨੰਬਰਦਾਰ ਦਿਲਬਾਗ ਸਿੰਘ ਕੋਠੇ ਰਾਹਲਾਂ, ਦਲਜੀਤ ਸਿੰਘ ਜੇਈ, ਰਵੀ ਕੁਮਾਰ ਜੇਈ, ਕੁਲਵੰਤ ਸਿੰਘ ਬੋਪਾਰਾਏ, ਸੁਖਪਾਲ ਸਿੰਘ ਆਦਿ ਵੀ ਹਾਜ਼ਰ ਸਨ।