ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ 'ਚ ਲੰਗਰ ਲਾਉਣ ਲਈ ਰਸਦਾਂ ਰਵਾਨਾ: ਗਿੱਲ,ਸਿੱਧੂ
ਧਰਮਕੋਟ,ਮੋਗਾ 23 ਦਸੰਬਰ(ਜਸ਼ਨ): ਅੱਜ ਗੁਰਦੁਆਰਾ ਅਰਮਾਨਪੁਰ ਸਾਹਿਬ ਫਿਰੋਜਪੁਰ ਤੋਂ ਭਗਤ ਮਿਲਖਾ ਸਿੰਘ ਜੀ ਦੀ ਅਗਵਾਈ ‘ਚ ਸੰਗਤਾਂ ਰਸਦ ਲੈ ਕੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲੇ ਲਈ ਲੰਗਰ ਲਾਉਣ ਲਈ ਰਵਾਨਾ ਹੋਈਆਂ ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਟਰੈਕਟਰ-ਟਰਾਲੀਆਂ ਬੱਸਾਂ-ਗੱਡੀਆਂ ਤੇ ਕਾਰਾਂ-ਜੀਪਾਂ ਲੈ ਕੇ ਭਾਗ ਲਿਆ । ਇਹ ਕਾਫਲਾ ਗੁਰਦੁਅਰਾ ਅਰਮਾਨਪੁਰ ਸਾਹਿਬ ਤੋਂ ਚੱਲ ਕੇ ਜੀਰਾ,ਕੋਟ ਈਸੇ ਖਾਂ ਵਿੱਚੋਂ ਹੁੰਦਾ ਹੋਇਆ ਧਰਮਕੋਟ ਪਹੁੰਚਿਆ,ਜਿੱਥੇ ਫਤਿਹ ਇੰਮੀਗ੍ਰੇਸ਼ਨ ਧਰਮਕੋਟ ਦੇ ਐਮ.ਡੀ.ਹਰਦੀਪ ਸਿੱਧੂ,ਐਮ.ਡੀ ਸੁੱਖ ਗਿੱਲ ਤੋਤਾ ਸਿੰਘ ਵਾਲਾ,ਡਾ.ਸਰਤਾਜ ਧਰਮਕੋਟ,ਤਲਵਿੰਦਰ ਗਿੱਲ,ਸਿੱਧੂ ਬ੍ਰਦਰਜ ਵੱਲੋਂ ਸੰਗਤਾਂ ਲਈ ਚਾਹ ਅਤੇ ਭੁਜੀਏ-ਬਦਾਨੇ ਦਾ ਲੰਗਰ ਲਗਾਇਆ ਗਿਆ ਅਤੇ ਫਤਿਹ ਇੰਮੀਗ੍ਰੇਸ਼ਨ ਦੇ ਬੱਚਿਆਂ ਤੇ ਸਟਾਫ ਵੱਲੋਂ ਸੇਵਾ ਕੀਤੀ ਗਈ ਅਤੇ ਫਤਿਹ ਇੰਮੀਗ੍ਰੇਸ਼ਨ ਧਰਮਕੋਟ ਅਤੇ ਸਰਤਾਜ ਹਸਪਤਾਲ ਵੱਲੋਂ ਸ਼ਹੀਦੀ ਜੋੜ ਮੇਲੇ ਦੇ ਲੰਗਰਾਂ ਲਈ ਰਸਦ ਸਬਜੀਆਂ ਆਦਿ ਵੀ ਭੇਜੀਆਂ ਗਈਆਂ,ਅਤੇ ਫਤਿਹ ਇੰਮੀਗ੍ਰੇਸ਼ਨ ਵੱਲੋਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।