ਵਾਅਦਾ ਵਫਾ ਕਰਦਿਆਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸੜਕ ਦਾ ਕੰਮ ਸ਼ੁਰੂ ਕਰਵਾਇਆ

ਮੋਗਾ, 22 ਦਸੰਬਰ(ਜਸ਼ਨ )ਮੋਗਾ ਇਲਾਕੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌਰ ਗਈ ਜਦੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣਾ ਵਾਅਦਾ ਵਫਾ ਕਰਦਿਆਂ ਖਸਤਾ ਸੜਕਾਂ ਦੀ ਪੁਨਰ ਉਸਾਰੀ ਦਾ ਕਾਰਜ ਆਰੰਭ ਕਰਵਾਇਆ। ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਿੱਛਲੇ ਦਿਨੀ ਨੈਸ਼ਨਲ ਹਾਈਵੇ ਅਤੇ PWD ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਮੋਗਾ ਹਲਕੇ ਦੀਆਂ ਦੀਆਂ ਖਸਤਾ ਹਾਲ ਸੜਕਾਂ ਦੀ ਹਾਲਤ ਨੂੰ ਸੁਧਾਰਨ ਲਈ ਕੰਮ ਸ਼ੁਰੂ ਹੋ ਗਿਆ ਹੈ ਅਤੇ  ਜਲਦ ਹੀ ਮੋਗਾ ਵਾਸੀਆਂ ਨੂੰ  ਸਾਫ ਸੁਥਰੀਆਂ ਅਤੇ ਵਧੀਆ ਸੜਕਾਂ ਮਿਲਣਗੀਆਂ। ਉਹਨਾਂ ਕਿਹਾ ਕਿ  NH95 ਲੁਧਿਆਣਾ ਫਿਰੋਜ਼ਪੁਰ ਰੋਡ ਤੇ ਪੈਚ ਵਰਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ।ਉਹਨਾਂ ਕਿਹਾ ਕਿ  ਮੋਗੇ ਨੂੰ ਸੋਹਣਾ ਅਤੇ ਸਾਫ ਸੁਥਰਾ ਬਣਾਉਣਾ ਉਹਨਾਂ ਦੀ  ਜਿੰਮੇਵਾਰੀ ਹੈ ਜਦ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਵਿਕਾਸ ਕਰਨ ਲਈ ਵਚਨਬੱਧ ਹੈ।ਉਹਨਾਂ ਕਿਹਾ ਕਿ  ਜਲਦ ਹੀ ਰੋਡ਼ ਲਾਈਟਾਂ ਅਤੇ ਸੜਕ ਦੇ ਕਿਨਾਰਿਆਂ ਤੇ ਦਰੱਖਤ ਲਗਾਏ ਜਾਣਗੇ। ਇਸ ਸਮੇਂ ਉਹਨਾਂ ਨਾਲ ਕੌਂਸਲਰ ਬਲਜੀਤ ਸਿੰਘ ਚਾਨੀ, ਅਮਨ ਰਖਰਾ, ਅਨਿਲ ਸ਼ਰਮਾ, ਨਵਦੀਪ ਵਾਲੀਆ, ਕਮਲ ਮੱਲ੍ਹੀ ,ਰੋਡ਼ ਇੰਜੀਨੀਅਰ ਅਤੇ ਹੋਰ ਆਪ ਆਗੂ ਹਾਜ਼ਰ ਸਨ।