105 ਕਲੱਬਾਂ ’ਚੋਂ ਰੋਟਰੀ ਕਲੱਬ ਫ਼ਰੀਦਕੋਟ ਨੂੰ ਸਭ ਤੋਂ ਵਧੀਆ ਸੇਵਾਵਾਂ ਲਈ ਮਿਲਿਆ ਵਿਸ਼ੇਸ਼ ਸਨਮਾਨ

ਫਰੀਦਕੋਟ, 20 ਦਸੰਬਰ (ਮਨਜੀਤ ਸਿੰਘ ਢੱਲਾ)-ਅਧਾਰ ਰੋਟਰੀ ਫ਼ਾਊਡੇਸ਼ਨ ਸੈਮੀਨਾਰ ਰਾਜਵਾੜਾ, ਸ਼੍ਰੀ ਗੰਗਾਨਗਰ ਵਿਖੇ ਕਰਵਾਇਆ ਗਿਆ। ਇਸ ਮੌਕੇ ਜ਼ਿਲਾ ਫ਼ਰੀਦਕੋਟ ਦੇ ਰੋਟਰੀ ਕਲੱਬ ਨੂੰ ਨੂੰ ਜ਼ਿਲਾ ਗਵਰਨਰ ਗੁਲਬਹਾਰ ਸਿੰਘ ਰਟੋਲ ਵੱਲੋਂ ਜ਼ਿਲੇ ਅੰਦਰ ਸਭ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਤੇ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ। ਇਹ ਸਨਮਾਨ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ ਪ੍ਰਾਪਤ ਕੀਤਾ। ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ ਰੋਟਰੀ ਦੇ ਜ਼ਿਲਾ 3090 ਐਫ਼ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ 105 ਕਲੱਬਾਂ ’ਚ ਰੋਟਰੀ ਕਲੱਬ ਫ਼ਰੀਦਕੋਟ ਨੂੰ ਸਭ ਤੋਂ ਵਧੀਆ ਸੇਵਾਵਾਂ ਬਦਲੇ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਇਸ ਇਹ ਐਵਾਰਡ ਮਿਲਣ ਨਾਲ ਰੋਟਰੀ ਕਲੱਬ ਦੀ ਸਮੁੱਚੀ ਟੀਮ ਦੇ ਹੌਂਸਲੇ ਬੁਲੰਦ ਹੋਏ। ਉਨ੍ਹਾਂ ਦੱਸਿਆ ਆਉਣ ਵਾਲੇ ਸਮੇਂ ’ਚ ਮਾਨਵਤਾ ਦੀ ਭਲਾਈ ਵਾਸਤੇ ਕਾਰਜ ਹੋਰ ਤਕੜੇ ਹੋ ਕੇ ਕੀਤੇ ਜਾਣਗੇ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਭਾਰਤ ਭੂਸ਼ਨ ਸਿੰਗਲਾ, ਸੰਜੀਵ ਗਰਗ ਵਿੱਕੀ, ਮਨਪ੍ਰੀਤ ਸਿੰਘ ਬਰਾੜ, ਨਵੀਸ਼ ਛਾਬੜਾ ਵੀ ਉਚੇਚੇ ਤੌਰ ਹਾਜ਼ਰ ਹੋਏ। ਇੱਥੇ ਜ਼ਿਕਰਯੋਗ ਹੈ ਕਿ ਰੋਟਰੀ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਨੇ ਹੁਣ ਤੱਕ ਕੁਲ 109 ਪ੍ਰੋਜੈਕਟ ਕੀਤੇ ਹਨ। ਜਿਨ੍ਹਾਂ ’ਚ ਮੁੱਖ ਤੇ ਮੁਫ਼ਤ ਅੱਖਾਂ ਦੇ ਚੈਕਅੱਪ ਕੈਂਪ ਲਗਾ ਕੇ3800 ਮਰੀਜ਼ਾਂ ਦੀ ਜਾਂਚ ਕਰਦਿਆਂ 2800 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਹਨ। ਮੁਫ਼ਤ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਚੁਣੇ ਗਏ 495 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਡਾ.ਨਰੇਸ਼ ਕੁਮਾਰ ਬਠਲਾ ਸਿਵਲ ਸਰਜਨ ਫ਼ਰੀਦਕੋਟ ਦੇ ਸਹਿਯੋਗ ਨਾਂਲ ਕਰਨੇ ਸ਼ੁਰੂ ਹੋ ਚੁੱਕੇ ਹਨ। ਇਸ ਤਰ੍ਹਾਂ ਸ਼ਹਿਰ ਫ਼ਰੀਦਕੋਟ ਨੂੰ ਅਵਾਰਾ ਪਸ਼ੂਆਂ ਤੋਂ ਮੁਕਤੀ ਦੇਣ ਵਾਸਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ.ਰੂਹੀ ਦੁੱਗ, ਐਸ.ਐਸ.ਪੀ.ਫ਼ਰੀਦਕੋਟ ਰਾਜਪਾਲ ਸਿੰਘ ਸੰਧੂ, ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਆਰੰਭ ਕੀਤੀ ਮੁਹਿੰਮ ਤਹਿਤ 20 ਦਿਨਾਂ ਅੰਦਰ 498 ਅਵਾਰਾ ਪਸ਼ੂ ਕਾਬੂ ਕਰਕੇ ਗਊਸ਼ਾਲਾ ਭੇਜੇ ਜਾ ਚੁੱਕੇ ਹਨ। ਕਲੱਬ ਪ੍ਰਧਾਨ ਅਤੇ ਸਕੱਤਰ ਅਨੁਸਾਰ ਇਹ ਮੁਫ਼ਤ ਅੱਖਾਂ ਦੇ ਕੈਂਪਾਂ ਦੀ ਲੜੀ ਅਤੇ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਆਉਂਦੇ ਦਿਨਾਂ ’ਚ ਜਾਰੀ ਰਹੇਗੀ। 
     ਰੋਟਰੀ ਕਲੱਬ ਨੂੰ ਆਪਣੇ ਜ਼ਿਲੇ 3090 ’ਚ ਸਭ ਤੋਂ ਵਧੀਆ ਕਲੱਬ ਐਲਾਨ ਕੇ ਮਿਲੇ ਸਨਮਾਨ ਤੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਭਵਿੱਖ ਦੇ ਹਰ ਪ੍ਰੋਜੈਕਟ ’ਚ ਹਰ ਸੰਭਵ ਯੋਗਦਾਨ ਦੇਣ ਦਾ ਭਰੋਸਾ ਦਿੱਤਾ।