ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਨੌਜਵਾਨਾਂ ਨੂੰ ਸਾਹਿਬਜਾਦਿਆਂ ਦੀ ਸਹਾਦਤ ਤੋਂ ਸੇਧ ਲਵੇ:ਬਾਬਾ ਮਲਕੀਤ ਸਿੰਘ, ਸਿੱਖ ਕੌਮ ਪਹਿਰੇਦਾਰ ਅਖਵਾਰ ਦੀ ਵੱਧ ਤੋਂ ਵੱਧ ਅਰਥਿਕ ਮੱਦਦ ਕਰੇ: ਮਨਮੋਹਨ ਸਿੰਘ ਘੋਲੀਆ, ਭਾਈ ਕੋਟਲਾ

ਬਾਘਾਪੁਰਾਣਾ,19,ਦਸੰਬਰ (ਰਾਜਿੰਦਰ ਸਿੰਘ ਕੋਟਲਾ)ਹਰ ਸਾਲ ਦੀ ਤਰ੍ਹਾਂ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਉੱਨੀਵੇਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇੱਕ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਹਰਗੋਬਿੰਦ ਸਾਹਿਬ ਪਾਤਸ਼ਹੀ ਛੇਵੀਂ ਬਾਘਾ ਪੁਰਾਣਾ ਜਿਲਾ ਮੋਗਾ ਵਿਖੇ ਜੱਥਾ ਬਾਬਾ ਜੋਰਾਵਰ ਸਿੰਘ,ਬਾਬਾ ਫਤਹਿ ਸਿੰਘ ਜੀ , ਕੇਸ਼ ਸੰਭਾਲ ਇੰਟਰਨੈਸਨਲ ਸਿੱਖ ਫਾਉਂਡੇਸ਼ਨ,ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਗੁਰਮਤਿ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼ਬਦ ਕੀਰਤਨ, ਧਾਰਮਿਕ ਗੀਤ, ਕਵਿਤਾਵਾਂ, ਕਵੀਸ਼ਰੀ, ਲੇਖ, ਗਤਕਾ ਤੇ ਪੇਂਟਿੰਗ ਕੇਸਰੀ, ਦਮਾਲਾ ,ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅਕਾਲ ਅਕੈਡਮੀ ਕਾਲੇਕੇ, ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ, ਆਨੰਦ ਸਾਗਰ ਪਬਲਿਕ ਸਕੂਲ ਰੌਤਾ, ਗਿਆਨ ਸਾਗਰ ਅਕੈਡਮੀ ਠੱਠੀ ਭਾਈ, ਭਾਈ ਰੂਪ ਚੰਦ ਕਾਨਵੇਂਟ ਸਕੂਲ ਸਮਾਧ ਭਾਈ, ਗੁਰੂ ਅਮਰਦਾਸ ਪਬਲਿਕ ਸਕੂਲ ਸਮਾਧ ਭਾਈ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੱਥੋਕੇ, ਮਾਣੂਕੇ ਅਤੇ ਫੂਲੇਵਾਲਾ ਦੇ ਬੱਚਿਆਂ ਨੇ  ਵੱਡੇ ਪੱਧਰ ਤੇ ਭਾਗ ਲਿਆ ਤੇ ਸਾਰੇ ਬੱਚਿਆਂ ਨੂੰ ਸ਼ੀਲਡਾਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨਾਲ ਆਏ ਹੋਏ ਟੀਚਰਾਂ ਦਾ ਵੀ ਸਨਮਾਨ ਕੀਤਾ ਗਿਆ ਅਤੇ  ਆਈਆਂ ਹੋਈਆਂ ਸੰਗਤਾਂ ਅਤੇ ਜਿਹਨਾਂ ਸੰਗਤਾਂ ਨੇ ਸੇਵਾਵਾਂ ਦਿੱਤੀਆਂ ਉਹਨਾਂ ਸਾਰਿਆਂ ਦਾ ਬਾਬਾ ਮਲਕੀਤ ਸਿੰਘ ਜੀ ਵੱਲੋਂ ਧੰਨਵਾਦ ਕੀਤਾ ਗਿਆ ਸਟੇਜ ਦੀ ਸੇਵਾ ਭਾਈ ਮਨਮੋਹਨ ਸਿੰਘ ਜੀ ਘੋਲੀਆ ਖੁਰਦ ਵੱਲੋਂ ਬਾਖੂਬ ਨਿਭਾਈ ਗਈ, ਕੇਸਕੀ, ਦੁਮਾਲਾ, ਦਸਤਾਰ ਮੁਕਾਬਲੇ  ਰਾਗੀ ਭਾਈ ਨਿਸ਼ਾਨ ਸਿੰਘ ਵੱਲੋਂ ਕਰਵਾਏ ਗਏ ਲੇਖ ਮੁਕਾਬਲੇ ਮਾਸਟਰ ਅਜੀਤ ਸਿੰਘ ਵੱਲੋਂ ਕਰਵਾਏ ਗਏ ਇਸ ਸਮੇਂ  ਬਾਬਾ ਮਲਕੀਤ ਸਿੰਘ,ਭਾਈ ਮਨਮੋਹਨ ਸਿੰਘ ਘੋਲੀਆ,ਭਾਈ ਨਿਸਾਨ, ਗਿਆਨੀ ਸਤਪਾਲ ਸਿੰਘ ਅਤੇ ਪਹਿਰੇਦਾਰ ਦੇ ਪੱਤਰਕਾਰ ਭਾਈ ਰਾਜਿੰਦਰ ਸਿੰਘ ਕੋਟਲਾ ਨੇ ਪਰਬੰਧਕਾਂ ਦੇ ਸਹਿਯੋਗ ਨਾਲ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ,ਜੱਥਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਬਾਘਾਪੁਰਾਣਾ ਅਤੇ ਕੇਸ਼ ਸੰਭਾਲ ਇੰਟਰਨੈਸਨਲ ਸਿੱਖ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਭਾਈ ਮਨਮੋਹਨ ਸਿੰਘ ਘੋਲੀਆ ਖੁਰਦ ਪ੍ਰਬੰਧਕਾਂ ਵੱਲੋਂ ਸੰਪਾਦਕ ਸਿਰਦਾਰ ਜਸਪਾਲ ਸਿੰਘ ਹੇਰਾਂ ਅਤੇ ਪਹਿਰੇਦਾਰ ਅਖ਼ਬਾਰ ਵੱਲੋਂ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ੳੁਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਉਨਾਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਇੱਕੋ ਇੱਕ ਪੰਥਕ ਅਖਵਾਰ ਪਹਿਰੇਦਾਰ ਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ। ਇਸ ਸਮਾਗਮ ਵਿੱਚ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ ਆਈਆਂ ਹੋਈਆਂ ਸੰਗਤਾਂ ਅਤੇ ਬੱਚਿਆਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਾਹਿਬਾਨ ਦਾ ਵੀ ਸਨਮਾਨ ਕੀਤਾ ਗਿਆ ਇਸ ਸਮੇਂ ਇਕਬਾਲ ਸਿੰਘ ਢਿੱਲੋਂ  ਕੁਲਵੰਤ ਸਿੰਘ ਸੈਕਟਰੀ ,ਚਮਕੌਰ ਸਿੰਘ ਬਰਾੜ,ਜੱਥੇਦਾਰ ਰਛਪਾਲ ਸਿੰਘ ਕੋਟਕਪੂਰਾ,ਜੱਥੇਦਾਰ ਮੰਦਰ ਸਿੰਘ ਫਿੱਡੇ,ਰੋਹਿਤ ਸਿੰਘ, ਬਾਬਾ ਧੀਰਾ ਸਿੰਘ,ਕਰਨ ਪਰੀਤ ਸਿੰਘ ਕੋਟਲਾ,ਗੁਰਜੋਤ ਸਿੰਘ,ਨੂਰ ਸਿੰਘ,ਹਰਨੂਰ ਸਿੰਘ,ਸਾਹਿਲ ਸਿੰਘ,ਗੁਰਮੀਤ ਸਿੰਘ ਗੋਰਾ ਆਦਿ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।