ਬੱਚਿਆਂ ਵਿੱਚ ਖਸਰਾ ਅਤੇ ਰੁਬੇਲਾ ਦੀ ਰੋਕਥਾਮ ਲਈ ਟੀਕਾਕਰਣ ਬਹੁਤ ਜਰੂਰੀ-ਸਿਵਲ ਸਰਜਨ

ਮੋਗਾ 20 ਦਸੰਬਰ:(ਜਸ਼ਨ):ਪੰਜਾਬ ਸਰਕਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਮੋਗਾ ਡਾ. ਤ੍ਰਿਪਤਪਾਲ ਸਿੰਘ ਸੰਧੂ ਵੱਲੋਂ ਅੱਜ ਸਮੂਹ ਆਸ਼ਾ ਫੈਸਿਲੀਟੇਟਰਾਂ ਨਾਲ ਖਸਰਾ ਅਤੇ ਰੁਬੇਲਾ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਤ੍ਰਿਪਤਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਬੱਚਿਆਂ ਦਾ ਖਸਰਾ ਅਤੇ ਰੁਬੇਲਾ ਦੀ ਰੋਕਥਾਮ ਲਈ ਟੀਕਾਕਰਣ ਹੋਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਰੁਟੀਨ ਟੀਕਾਕਰਨ ਨੂੰ ਮਜਬੂਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਜਿਹੜੇ ਬੱਚੇ ਕਿਸੇ ਵੀ ਟੀਕੇ ਤੋਂ ਵਾਝੇਂ ਰਹਿ ਗਏ ਹੋਣ ਜਾਂ ਉਨ੍ਹਾਂ ਦੀ ਡੋਜ਼ ਡਿਊ ਬਣਦੀ ਹੋਵੇ ਤਾਂ ਉਨ੍ਹਾਂ ਨੂੰ ਮੁਕੰਮਲ ਟੀਕਾਕਰਨ ਕਰਵਾਉਣ ਲਈ ਯਤਨ ਕੀਤੇ ਜਾਣ।
ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਅਸ਼ੋਕ ਸਿੰਗਲਾ ਵੱਲੋਂ ਜਨਵਰੀ-2023 ਤੋਂ ਆਈ.ਪੀ.ਵੀ. ਦੀ ਤੀਜੀ ਡੋਜ਼ ਸ਼ੁਰੂ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ ਆਈ.ਪੀ.ਵੀ. ਦੀਆਂ 3 ਖੁਰਾਕਾਂ 6 ਹਫ਼ਤੇ, 14 ਹਫ਼ਤੇ ਅਤੇ 9 ਮਹੀਨੇ 'ਤੇ ਲਗਾਈਆ ਜਾਣ।  ਖਸਰਾ ਅਤੇ ਰੁਬੇਲਾ ਦੀਆਂ ਡੋਜ਼ਾਂ ਸਾਰੇ ਲੋੜੀਂਦੇ ਬੱਚਿਆਂ ਨੂੰ ਸਮੇਂ ਸਿਰ ਲਗਵਾ ਦਿੱਤੀਆਂ ਜਾਣ ਕਿਉਂਕਿ 2023 ਤੱਕ ਖਸਰਾ ਅਤੇ ਰੁਬੇਲਾ ਨੂੰ ਸਰਕਾਰ ਦਾ ਖਤਮ ਕਰਨ ਦਾ ਟੀਚਾ ਮਿਥਿਆ ਹੈ।
ਸਿਵਲ ਸਰਜਨ ਨੇ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਕਿਹਾ। ਸਾਂਸ ਪ੍ਰੋਗਰਾਮ ਅਧੀਨ ਪੀ.ਸੀ.ਵੀ. ਦੇ ਟੀਕੇ ਸਮੇਂ ਸਿਰ ਲਗਵਾਏ ਜਾਣ ਅਤੇ ਐਚ.ਬੀ.ਵਾਈ.ਸੀ., ਐਚ.ਬੀ.ਐਨ.ਸੀ. ਦੇ ਪ੍ਰੋਗਰਾਮ ਅਧੀਨ ਆਸ਼ਾ ਵਰਕਰਾਂ ਦੀਆਂ ਲੋੜੀਦੀਆਂ ਵਿਜ਼ਟਾਂ ਕਰਨੀਆਂ ਯਕੀਨੀ ਬਣਾਈਆਂ ਜਾਣਗੀਆਂ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਿਪੂਦਮਨ ਕੌਰ ਅਤੇ ਜ਼ਿਲ੍ਹਾ ਕਮਿਊਨਟੀ ਮੋਬਾਈਲਜ਼ਰ ਬਲਜਿੰਦਰ ਸਿੰਘ ਆਸ਼ਾ ਵਰਕਰਾਂ ਦੇ ਨਵੇਂ ਇੰਨਸੈਟਿੰਵ ਵੱਲੋਂ ਇਸ ਮੀਟਿੰਗ ਵਿੱਚ ਵੀ.ਐਚ.ਐਸ.ਐਨ.ਸੀ., ਵੀ.ਐਚ.ਐਨ.ਡੀ., ਮਾਂ ਪ੍ਰੋਗਰਾਮ, ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ, ਪ੍ਰਧਾਨ ਜੀਵਨ ਜਯੋਤੀ, ਯੋਗੀ ਸਰਮਦਨ ਯੋਜਨਾ, ਬੀਮਾ ਅਤੇ ਸਕੀਮਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ।