ਰਿਲੇਸ਼ਨ ਸੋਸ਼ਲ ਕਲਚਰ ਅਤੇ ਸਪੋਰਟਸ ਸੋਸਾਇਟੀ ਫਰੀਦਕੋਟ ਵੱਲੋਂ ਸੁੱਖ ਗਿੱਲ ਦਾ ਕੀਤਾ ਗਿਆ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ

ਧਰਮਕੋਟ/ਮੋਗਾ, 19 ਦਸੰਬਰ (ਜਸ਼ਨ ) ਬੀਤੇ ਦਿਨੀ ਰਿਲੇਸ਼ਨ ਸੋਸ਼ਲ ਕਲਚਰ ਅਤੇ ਸਪੋਰਟਸ ਸੋਸਾਇਟੀ ਫਰੀਦਕੋਟ ਵੱਲੋਂ ਰੌਣਕਾਂ ਪੰਜਾਬ ਦੀਆਂ 2022 ਪ੍ਰੋਗਰਾਮ ਤਹਿਤ ਸੋਲੋ-ਡਿਊਟ,ਗਿੱਧੇ-ਭੰਗੜੇ ਅਤੇ ਸਟੇਟ ਲੈਵਲ ਦੇ ਮੁਕਾਬਲੇ ਕਰਵਾਏ ਗਏ,ਜਿੰਨਾਂ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸਕੂਲੀ ਬੱਚੇ,ਅਕੈਡਮੀਆਂ,ਕਲੱਬਾਂ ਦੇ ਬੱਚਿਆਂ ਨੇ ਭਾਗ ਲਿਆ,ਇਸ ਪ੍ਰੋਗਰਾਮ ਵਿੱਚ ਸੋਸਾਇਟੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਬਰਾੜ ਪ੍ਰਿੰਸੀਪਲ,ਪ੍ਰਧਾਨ ਜਗਸੀਰ ਸਿੰਘ ਦਿਉਲ ਅਤੇ ਅਹੁਦੇਦਾਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਅਤੇ ਮੋਗਾ ਜਿਲ੍ਹੇ ਦੇ ਯੂਥ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੂੰ ਵਿਸ਼ੇਸ਼ ਸਨਮਾਨ ਪੁਰਸਕਾਰ ਦੇ ਕੇ ਨਵਾਜਿਆ ਗਿਆ,ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਜਸਵੀਰ ਸਿੰਘ ਸਿੱਧੂ ਸਾਬਕਾ ਡੀਨ ਯੂਥ ਵੈਲਫੇਅਰ ਗੁਰੂਕਾਂਸ਼ੀ ਯੂਨੀਵਰਸਿਟੀ ਦਮਦਮਾਂ ਸਾਹਿਬ,ਭਜਨ ਸਿੰਘ ਪੰਜਾਬ ਪੁਲਿਸ,ਪ੍ਰੋਫੈਸਰ ਨਿਰਮਲਪ੍ਰੀਤ ਸਿੰਘ ਪੀ.ਈ.ਐਸ 1,ਜਗਦੀਪ ਸਿੰਘ ਪ੍ਰਿੰਸੀਪਲ ਬੀ.ਐਡ ਕਾਲਜ ਫਰੀਦਕੋਟ,ਪ੍ਰੋਫੈਸਰ ਕਮਲਦੀਪ ਸਿੰਘ ਬਰਾੜ,ਬਲਵਿੰਦਰ ਹਾਲੀ ਪੱਤਰਕਾਰ,ਜਸਵੀਰ ਜੱਸੀ ਪੱਤਰਕਾਰ,ਪ੍ਰੋਫੈਸਰ ਜੁਝਾਰ ਸਿੰਘ ਸੰਧੂ ਅਬੋਹਰ (ਜੱਜ),ਪ੍ਰੋਫੈਸਰ ਅਮਰਿੰਦਰ ਸਿੰਘ ਸੰਧੂ ਅਬੋਹਰ (ਜੱਜ),ਪ੍ਰਿੰਸੀਪਲ ਸੁਖਵਿੰਦਰ ਕੌਰ ਸੁਖਾਨੰਦ ਕਾਲਜ(ਜੱਜ),ਸੁੱਖ ਗਿੱਲ ਤੋਤਾ ਸਿੰਘ ਵਾਲਾ ਪ੍ਰਧਾਨ ਬੀ.ਕੇ.ਯੂ ਪੰਜਾਬ ਅਤੇ ਤਲਵਿੰਦਰ ਗਿੱਲ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ,ਸੁੱਖ ਗਿੱਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਉਹਨਾਂ ਨੂੰ ਇਹ ਮਾਨ-ਸਨਮਾਨ ਦੇਣ ਤੇ ਪ੍ਰਧਾਨ ਜਗਸੀਰ ਸਿੰਘ ਦਿਉਲ ਅਤੇ ਡਾਇਰੈਕਟਰ ਸੁਖਜਿੰਦਰ ਸਿੰਘ ਬਰਾੜ ਪ੍ਰਿੰਸੀਪਲ ਸਾਹਬ ਦਾ ਉਹ ਦਿਲੋਂ ਧੰਨਵਾਦੀ ਹਨ,ਉਹਨਾਂ ਦੱਸਿਆ ਕੇ ਇਹ ਪ੍ਰੋਗਰਾਮ ਉਹਨਾਂ ਦੇ ਬਹੁਤ ਹੀ ਕਰੀਬੀ ਦੋਸਤ ਸਵ:ਮਾਨਮਿੰਦਰ ਸਿੰਘ ਦਿਉਲ ਦੀ ਯਾਦ ਨੂੰ ਸਮਰਪਤ ਰੱਖਿਆ ਗਿਆ ਸੀ,ਕਿਉਂਕਿ ਸਵ:ਮਾਨਮਿੰਦਰ ਸਿੰਘ ਦਿਉਲ ਨਾਲ ਸੁੱਖ ਗਿੱਲ ਤੋਤਾ ਸਿੰਘ ਵਾਲਾ 2011-12 ਵਿੱਚ ਇੰਡੀਆ ਦੀ ਭੰਗੜਾ ਟੀਮ ਨੂੰ ਰੀਪ੍ਰਜੈਂਟਸ ਕਰਨ ਲਈ ਮਲੇਸ਼ੀਆ ਅਤੇ ਰਸ਼ੀਆ ਵਿੱਚ ਇਕੱਠੇ ਇੱਕ ਹੀ ਟੀਮ ਵਿੱਚ ਭੰਗੜਾ ਪਾਉਂਦੇ ਰਹੇ ਨੇ ਮਲੇਸ਼ੀਆ ਦੇ ਮਲਾਕਾ ਸ਼ਹਿਰ ਵਿੱਚ ਇਸ ਇੰਟਰਨੈਸ਼ਨਲ ਫੈੳਟੀਵਲ ਵਿੱਚ 21 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ,ਸੁੱਖ ਗਿੱਲ ਨੇ ਕਿਹਾ ਕੇ ਭੰਗੜਾ-ਗਿੱਧਾ ਸਾਡੇ ਪੰਜਾਬ ਦਾ ਵਿਰਸਾ ਹੈ ਇਸ ਬਾਰੇ ਸਾਡੇ ਬੱਚਿਆਂ ਨੂੰ ਦੱਸਣਾ ਵੀ ਚਾਹੀਦਾ ਹੈ ਅਤੇ ਇਸੇ ਤਰਾਂ ਦੇ ਕਲਚਰ ਪ੍ਰੋਗਰਾਮ ਕਰਵਾਕੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਵੀ ਚਾਹੀਦਾ ਹੈ!