ਮਾਈਕਰੋ ਗਲੋਬਲ ਵੱਲੋਂ ਕਰਵਾਇਆ 'ਮੈਗਾ ਐਜੂਕੇਸ਼ਨ ਸੈਮੀਨਾਰ' ਵਿਦਿਆਰਥੀਆਂ ਲਈ ਸਾਬਿਤ ਹੋਇਆ ਲਾਹੇਵੰਦ-ਚਰਨਜੀਤ ਸਿੰਘ ਝੰਡੇਆਣਾ
ਮੋਗਾ, 19 ਦਸੰਬਰ (ਜਸ਼ਨ ) ਮੋਗਾ ਦੀ ਨਾਮਵਰ ਤੇ ਸਫ਼ਲ ਸੰਸਥਾ ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਆਪਣੀਆਂ ਸਫਲਤਾਵਾਂ ਲਈ ਕਾਫ਼ੀ ਚਰਚਿਤ ਰਹਿੰਦੀ ਹੈ। ਵਿਦਿਆਰਥੀਆਂ ਦੇ ਵਿਦੇਸ਼ ਜਾਣ ਦਾ ਰੁਝਾਨ ਨੂੰ ਮੁੱਖ ਰੱਖਦਿਆਂ ਸੰਸਥਾਂ ਵੱਲੋਂ ਸਮੇਂ ਸਮੇਂ ਤੇ ਕਾਲਜਾਂ ਤੇ ਸਕੂਲਾਂ ਵਿੱਚ ਜਾ ਕੇ ਕਾਫ਼ੀ ਕੈਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਏ ਜਾਂਦੇ ਹਨ। ਬੀਤੇ ਦਿਨੀਂ ਸੰਸਥਾ ਵੱਲੋਂ ਇੱਕ ਦਿਨ ਵਿੱਚ 41 ਵੀਜੇ ਪ੍ਰਾਪਤ ਕਰਨ ਉਪਰੰਤ ਇੱਕ ਪ੍ਰੀ ਡੀਪਾਰਚਰ ਸੈਰੇਮਨੀ ਰੱਖ ਕੇ ਇਸ ਸਫਲਤਾ ਦਾ ਜਸ਼ਨ ਮਨਾਇਆ ਗਿਆ। ਇਹ ਪ੍ਰੋਗਰਾਮ ਯਾਦਗਰੀ ਹੋ ਨਿਬੜਿਆ। ਹੁਣ ਸੰਸਥਾ ਵੱਲੋਂ 17 ਦਸੰਬਰ ਨੂੰ ਇੱਕ ਮੈਗਾ ਸੈਮੀਨਾਰ ਰੱਖਿਆ ਗਿਆ ਜਿਸ ਵਿਚ 7 ਦੇਸ਼ਾਂ ਦੇ 50 ਕਾਲਜ ਤੇ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਤੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਸਟੱਡੀ ਵੀਜ਼ਾ ਸੰਬੰਧੀ ਸਾਰੀ ਜਾਣਕਾਰੀ ਲਈ ਅਤੇ 100 ਤੋਂ ਵੱਧ ਬੱਚਿਆਂ ਨੇ ਓੰਣ ਦਾ ਸਪੋਟ ਆਫ਼ਰ ਲੈੱਟਰਸ ਅਪਲਾਈ ਕਰਵਾਈਆਂ ਨਾਲ ਹੀ ਜਿਹਨਾਂ ਵਿਦਿਆਰਥੀਆਂ ਕੋਲ ਵਿਦੇਸ਼ ਜਾ ਕੇ ਪੜ੍ਹਨ ਦੇ ਲਈ ਫੀਸਾਂ ਦਾ ਪ੍ਰਬੰਧ ਨਹੀਂ ਓਹਨਾਂ ਲਈ ਇਕ ਸਪੈਸ਼ਲ ਟੀਮ ਸੈਮੀਨਾਰ ਵਿੱਚ ਪਹੁੰਚੀ ਜਿਹਨਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਉਹ ਐਜੂਕੇਸ਼ਨ ਲੋਨ ਲੈ ਸਕਦੇ ਹਨ। ਕਾਫੀ ਗਿਣਤੀ ਵਿੱਚ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੇ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ। ਸੰਸਥਾ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੀ ਬਹੁਤ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਕਰਵਾਉਣ ਦੀ ਬਹੁਤ ਜ਼ਰੂਰਤ ਸੀ ਕਿ ਬੱਚੇ ਕਾਲਜਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਕੇ ਸਹੀ ਜਾਣਕਾਰੀ ਲੈ ਕੇ ਆਪਣੀ ਪੜ੍ਹਾਈ ਕਰਨ ਉਪਰੰਤ ਆਪਣੀ ਮਨਮਰਜੀ ਦੇ ਦੇਸ਼ ਵਿੱਚ ਸੈਟਲ ਹੋ ਕੇ ਆਪਣੀ ਜੀਵਨ ਵਿੱਚ ਖੁਸ਼ੀਆਂ ਭਰ ਸਕਦੇ ਹਨ। ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਉਹ ਅੱਗੇ ਵੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ।