ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦਾ ਸਾਲਾਨਾ ਸਮਾਗਮ ਸਫਲਤਾ ਪੂਰਵਕ ਹੋਇਆ ਸੰਪੂਰਨ

ਮੋਗਾ, 19 ਦਸੰਬਰ (ਜਸ਼ਨ )  ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਦੂਜੇ ਬ੍ਰਾਂਚ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਖੇ ਸਲਾਨਾ ਸਮਾਗਮ ਬੜੇ ਹੀ ਸ਼ਾਨਦਾਰ ਅੰਦਾਜ਼ ਵਿੱਚ,ਜਿਸ ਦਾ ਸਿਰਲੇਖ (ਅਤੁੱਲ ਭਾਰਤ ਸੀ) ਯਾਦਗਾਰੀ ਹੋ ਨਿਬੜਿਆ। ਇਸ ਫੰਕਸ਼ਨ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸ਼੍ਰੀ ਮਤੀ ਨਿਤਿਕਾ ਭੱਲਾ ,ਮੇਅਰ ਮੋਗਾ ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ। ਇਸ ਵਿੱਚ ਬੱਚਿਆਂ ਵੱਲੋਂ ਭਾਰਤ ਦੇ ਵੱਖੋ ਵੱਖਰੇ ਲੋਕ ਨਾਚ ਪੇਸ਼ ਕੀਤੇ।ਛੋਟੇ ਛੋਟੇ ਬੱਚੇ ਰੰਗਦਾਰ ਪੋਸ਼ਾਕਾਂ ਵਿੱਚ ਬੜੇ ਹੀ ਪਿਆਰੇ ਲੱਗ ਰਹੇ ਸਨ। ਪ੍ਰੋਗਰਾਮ ਦਾ ਮੁੱਖ ਮੰਤਵ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਦਰਸਾਉਣਾ ਸੀ। ਸਕੂਲ ਦੇ ਕੋਆਰਡੀਨੇਟਰ ਸਰਦਾਰ ਦਰਸ਼ਨ ਸਿੰਘ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ,ਜਿਸ ਵਿੱਚ ਕੋਵਿਡ ਦੇ ਸਮੇਂ ਆਈਆਂ ਮੁਸ਼ਕਲਾਂ ਦਾ ਵੀ ਜਿਕਰ ਸੀ। ਇਸ ਸਕੂਲ ਦੇ ਨਵੇਂ ਕਿੰਡਰ ਗਾਰਟਨ ਦਾ ਵੀ ਉਦਘਾਟਨ ਮੁੱਖ ਮਹਿਮਾਨ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਕਿਹਾ ਨਵੇਂ ਬਣੇ ਪਲੇਅ ਰੂਮ ਨਾਲ ਵਿਦਿਆਰਥੀਆਂ ਵਿੱਚ  ਪੜ੍ਹਨ ਦੀ ਰੁਚੀ ਹੋਰ ਵਧੇਗੀ। ਸਕੂਲ ਦੀ ਨਵੀਂ ਬਣੀ ਬਿਲਡਿੰਗ ਵਿੱਚ ਬੱਚਿਆਂ ਵੱਲੋਂ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ,ਜਿਸ ਵਿੱਚ ਵਿਗਿਆਨ,ਸਮਾਜਕ ਸਿੱਖਿਆ ਅਤੇ ਹਿਸਾਬ ਦੇ ਵਰਕਿੰਗ ਮਾਡਲ ਬਣਾਏ ਗਏ ਸਨ,ਜਿਸ ਨੂੰ ਦੇਖ ਕੇ ਹਰ ਵੇਖਣ ਵਾਲੇ ਦਾ ਮਨ ਮੋਹਿਆ ਜਾਂਦਾ ਸੀ । ਇਸ ਪ੍ਰੋਗਰਾਮ ਵਿੱਚ ਮਾਪਿਆਂ ਦੀ ਖਿੱਚ ਦਾ ਕੇਂਦਰ ਉਹਨਾਂ ਲਈ ਰੱਖੇ ਗਏ ਲੱਕੀ ਡਰਾਅ ਸਨ,ਜਿਸ ਨਾਲ ਸਭ ਦੀ ਰੁਚੀ ਹੋਰ ਵੀ ਵਧ ਗਈ ਸੀ। ਫੈਪ ਦੇ ਪ੍ਰਧਾਨ  ਡਾਕਟਰ ਜਗਜੀਤ ਸਿੰਘ ਧੂਰੀ ਵੱਲੋਂ ਚੇਅਰਮੈਨ ਦਵਿੰਦਰਪਾਲ ਸਿੰਘ ਰਾਹੀਂ ਇਸ ਸਕੂਲ ਦੇ ਪਿ੍ਰੰਸੀਪਲ ਸ੍ਰੀ ਮਤੀ ਮਨੀਸ਼ਾ ਗੋਇਲ ਲਈ ਡਾਇਨਾਮਿਕ ਪਿ੍ਰੰਸੀਪਲ ਐਵਾਰਡ ਅਤੇ ਸਰਟੀਫਿਕੇਟ ਭੇਜਿਆ, ਜਿਹੜਾ ਮੁੱਖ ਮਹਿਮਾਨ ਨੇ ਆਪਣੇ ਕਰ ਕਮਲਾਂ ਨਾਲ ਪਿ੍ਰੰਸੀਪਲ ਮੈਡਮ ਨੂੰ ਦਿੱਤਾ। ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੀਸ਼ਾ ਮੈਡਮ ਇਸ ਐਵਾਰਡ ਦੀ ਸਹੀ ਹੱਕਦਾਰ ਹੈ ।ਮਨੀਸ਼ਾ ਮੈਡਮ ਸ਼ਾਂਤ ਸੁਭਾਅ ਦੀ ਯੋਗ ਲੀਡਰ ਹੈ,ਜਿਸ ਦੀ ਯੋਗ ਅਗਵਾਈ ਵਿੱਚ ਇਹ ਸਕੂਲ ਇਲਾਕੇ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਆਪਣਾ ਨਾਂ  ਕਮਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਰਦਾਰ ਪਰਮਜੀਤ ਸਿੰਘ ਡਾਲਾ ਵੀ ਹਾਜਰ ਸਨ, ਉਹਨਾਂ ਨੇ ਭਾਗੀਦਾਰਾਂ ਨੂੰ ਇਨਾਮ ਰਾਸ਼ੀ ਵੀ ਤਕਸੀਮ ਕੀਤੀ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਚੇਅਰਮੈਨ ਦਵਿੰਦਰਪਾਲ  ਸਿੰਘ,ਕੁਲਦੀਪ ਸਿੰਘ ਸਹਿਗਲ ਪ੍ਰਧਾਨ,ਡਾਕਟਰ ਇਕਬਾਲ ਸਿੰਘ ਮੀਤ ਪ੍ਰਧਾਨ,ਗੁਰਚਰਨ ਸਿੰਘ,ਹਰਪ੍ਰੀਤ ਕੌਰ,ਹਰਪ੍ਰੀਤ ਕੌਰ ਸਹਿਗਲ, ਪੇਮਿੰਦਰ ਕੌਰ,ਜਨਰਲ ਸਕੱਤਰ ਪਰਮਜੀਤ ਕੌਰ , ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਮਤੀ ਸਤਵਿੰਦਰ ਕੌਰ,ਦੀਪਕ ਭੱਲਾ ,ਰਵਿੰਦਰ ਗੋਇਲ ਸੀ. ਏ. ਅਤੇ ਪ੍ਰਨਵ ਬਾਂਸਲ ਜੀ ਹਾਜਰ ਸਨ। ਅਖੀਰ ਵਿੱਚ ਸਕੂਲ ਦੇ ਪਿ੍ਰੰਸੀਪਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਇਸ ਸਮਾਗਮ ਯਾਦਗਾਰੀ ਹੋ ਨਿਬੜਿਆ ।