ਸਰਹਾਲੀ ਥਾਣੇ 'ਤੇ ਹੋਏ ਹਮਲੇ ਬਾਰੇ ਡੀ ਜੀ ਪੀ ਦਾ ਵੱਡਾ ਬਿਆਨ,ਸਰਹਾਲੀ ਦੇ ਥਾਣੇ 'ਤੇ ਹੋਏ ਰਾਕਟ ਲਾਂਚਰ ਹਮਲੇ ਬਾਰੇ ਕੀ ਆਖਦੇ ਨੇ ਪਿੰਡ ਆਲੇ
ਮੋਗਾ, 10 ਦਸੰਬਰ (ਜਸ਼ਨ):ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਸਰਹਾਲੀ ਦੇ ਥਾਣੇ 'ਤੇ ਹੋਏ ਰਾਕਟ ਲਾਂਚਰ (ਰਪਗ- ਰਾਕੇਟ ਪ੍ਰੋਪੇਲੈਡ ਗ੍ਰੇਨੇਡ ) ਹਮਲੇ ਬਾਰੇ ਡੀ ਜੀ ਪੀ ਨੇ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਪੰਜਾਬ ਦੇ ਅਮਨ ਨੂੰ ਭੰਗ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸ ਘਟਨਾ ਲਈ ਜ਼ਿਮੇਵਾਰ ਵਿਅਕਤੀਆਂ ਨੂੰ ਛੇਤੀ ਸਲਾਖਾਂ ਪਿੱਛੇ ਕੀਤਾ ਜਾਵੇਗਾ। ਓਧਰ ਸ਼ਾਮ ਤਕ ਵੀ ਸਰਹਾਲੀ ਠਾਣੇ ਦੇ ਸਾਹਮਣੇ ਪੱਤਰਕਾਰਾਂ ਦੀ ਸਰਗਰਮੀ ਦੇਖੀ ਗਈ ਪਰ ਸਵੇਰ ਵੇਲਵ ਇਕੱਤਰ ਲੋਕਾਂ ਦਾ ਇਕੱਠ ਹੁਣ ਦਿਖਾਈ ਨਹੀਂ ਦਿੱਤਾ ਪਰ ਫੇਰ ਵੀ ਲੋਕਾਂ ਵਿਚ ਸਹਿਮ ਜ਼ਰੂਰ ਹੈ । ਗੈਂਗਸਟਰਾਂ ਵਲੋਂ ਲੋਕਾਂ ਨੂੰ ਫਿਰੌਤੀਆਂ ਲਈ ਆ ਰਹੀਆਂ ਕਾਲਾਂ ਦੇ ਮਸਲੇ ਤੇ ਉਹਨਾਂ ਆਖਿਆ ਕਿ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਪੰਜਾਬ ਪੁਲਿਸ ਪੰਜਾਬੀਆਂ ਦੀ ਹਰ ਤਰ੍ਹਾਂ ਰਾਖੀ ਕਰਨ ਦੇ ਸਮਰੱਥ ਹੈ ।
ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿਕ ਕਰੋ ਜੀ