ਫਾਰਮੇਸੀ ਅਫਸਰ ਬਲਬੀਰ ਸਿੰਘ ਦੀ ਮੌਤ ਨਾਲ ਹਸਪਤਾਲ ਸਟਾਫ਼ ਅਤੇ ਇਲਾਕਾ ਵਾਸੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਬਾਘਾਪੁਰਾਣਾ, 9 ਦਸੰਬਰ (ਰਾਜਿੰਦਰ ਸਿੰਘ ਕੋਟਲਾ):-ਸਰਕਾਰੀ ਸਿਵਲ ਹਸਪਤਾਲ ਮੁੱਦਕੀ ਰੋਡ ਬਾਘਾਪੁਰਾਣਾ ਵਿਖੇ ਬਲਬੀਰ ਸਿੰਘ ਫਾਰਮੇਸੀ ਅਫਸਰ ਭਾਈਰੂਪਾ ਦੀ ਮੌਤ ਹੋ ਜਾਣ ਕਾਰਨ ਮਨਜੀਤ ਸਿੰਘ ਫਾਰਮੇਸੀ ਅਫਸਰ ਦੀ ਅਗਵਾਈ ਵਿੱਚ ਇੱਕ ਸ਼ੋਕ ਸਭਾ ਕੀਤੀ ਗਈ। ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਫਾਰਮੇਸੀ ਅਫਸਰ ਅਤੇ ਅਮਰਜੀਤ ਸਿੰਘ ਐਮ ਐਲ ਟੀ ਨੇ ਦੱਸਿਆ ਕਿ ਬਲਬੀਰ ਸਿੰਘ ਫਾਰਮੇਸੀ ਅਫਸਰ ਦੀ ਮੌਤ ਕਾਰਨ ਉਸ ਪਰਿਵਾਰ, ਸਮੁੱਚੇ ਸਟਾਫ ਅਤੇ ਬਾਘਾਪੁਰਾਣਾ ਸਿਵਲ ਹਸਪਤਾਲ ਅਧੀਨ ਆਉਦੇਂ ਪਿੰਡਾਂ ਦੇ ਲੋਕਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇਸ ਮੌਕੇ ਸਮਾਜ ਸੇਵੀ ਰਾਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਬਾਈ ਬਲਬੀਰ ਸਿੰਘ ਭਾਈਰੂਪਾ ਫਾਰਮੇਸੀ ਅਫਸਰ ਇਕ ਨੇਕ ਦਿਲ ਇਨਸਾਨ ਸਨ ਬੜੇ ਨਿੱਘੇ ਅਤੇ ਹੱਸਮੁੱਖ ਸੁਭਾਅ ਦੇ ਮਾਲਕ ਸਨ । ਬਲਬੀਰ ਸਿੰਘ ਗਰੀਬ ਲੋਕਾਂ ਲਈ ਇੱਕ ਮਸੀਹਾ ਸੀ। ਹਸਪਤਾਲ ਵਿੱਚ ਵਿੱਚ ਰਾਤ ਨੂੰ ਦੁਵਾਈ ਨਾ ਹੋਣ ਤੇ ਰਾਤ ਬਰਾਤੇ ਕਿਸੇ ਗਰੀਬ ਨੂੰ ਹਸਪਤਾਲ ਵਿੱਚ ਐਮਰਜੈਂਸੀ ਦਵਾਈਆਂ ਲੋੜ ਹੁੰਦੀ ਸੀ ਤਾਂ ਮੈਡੀਕਲ ਮਾਲਕ ਤੋਂ ਰਾਤ ਨੂੰ ਮੈਡੀਕਲ ਖੁਲਾ ਕੇ ਦਵਾਈ ਲਿਆ ਕੇ ਅਨੇਕਾਂ ਮਰੀਜ਼ਾਂ ਦੀ ਜਾਨ ਬਚਾ ਦਿੰਦਾ ਸੀ। ਬਲਬੀਰ ਸਿੰਘ ਫਾਰਮੇਸੀ ਅਫਸਰ ਹਸਪਤਾਲ ਦੇ ਸਰਕਾਰੀ ਕੁਆਟਰਾਂ ‘ਚ ਰਹਿੰਦਾ ਹੋਣ ਕਾਰਨ 24 ਘੰਟੇ ਹਸਪਤਾਲ ਦੇ ਦੁਖੀ ਮਰੀਜ਼ਾਂ ਦੀ ਮਦਦ ਲਈ ਹਮੇਸ਼ਾ ਹਾਜਰ ਰਹਿੰਦਾ ਸੀ। ਸ਼ੋਕ ਸਭਾ ਵਿਚ ਐਸ ਐਮ ਓ ਸਾਹਬ,ਡਾ:ਮਨਜੀਤ ਸਿੰਘ ਟੱਕਰ, ਨਵਦੀਪ ਸਰਮਾ, ਸਰਬਜੀਤ ਸਿੰਘ, ਇੰਦਰਜੀਤ ਕੌਰ, ਬਲਜੀਤ ਕੌਰ, ਕੰਵਰਜੀਤ ਸਿੰਘ ਜੋਤੀ, ਹਰਵਿੰਦਰ ਪਾਲ ਸਰਮਾ, ਅਮਨਦੀਪ ਕੌਰ, ਮਨਜੀਤ ਕੌਰ, ਰਾਜਿੰਦਰ ਕੌਰ, ਗੁਰਕੀਰਤ ਕੌਰ, ਸਰਨਜੀਤ ਕੌਰ, ਹਰਜੋਤ ਸਿੰਘ,ਜਸਵਿੰਦਰ ਸਿੰਘ,ਰਜਨੀ ਗੋਇਲ,ਗੁਰਜੀਤ ਸਿੰਘ,ਸੁਰਜੀਤ ਸਿੰਘ,ਨਰਿੰਦਰ ਕੌਰ, ਸੋਨੂੰ ਰਾਮ, ਦਿਲਦਾਰ ਸਿੰਘ,ਗੁਰਪ੍ਰੀਤ ਸਿੰਘ, ਦੀਪਕ ਕੁਮਾਰ, ਕਮਲਜੀਤ ਕੌਰ,ਅਮਨਜੋਤ ਕੌਰ,ਅਮਨਦੀਪ ਕੌਰ,ਪਿੰਕੀ ਕੌਰ,ਜਸਨਦੀਪ ਕੌਰ,ਵੀਰਪਾਲ ਕੌਰ,ਜਸਵੀਰ ਸਿੰਘ,ਸੁਖਦੇਵ ਸਿੰਘ,ਕੁਲਦੀਪ ਸਿੰਘ,ਸੀਲਾ,ਦਰਸਨਾ ਕੌਰ, ਸੀਨਾ ਕੌਰ, ਗਗਨਦੀਪ ਕੌਰ, ਜਸਵਿੰਦਰ ਸਿੰਘ, ਯਸਦੀਸ ਸਿੰਘ, ਹਰਸਰਨ ਸਿੰਘ ਆਦਿ ਹਾਜਰ ਸਨ।