ਬਾਬਾ ਇਕਬਾਲ ਸਿੰਘ ਜੀ ਨੱਥੂਵਾਲਾ ਵੱਲੋਂ 6 ਸਮੂਹਿਕ ਜੋੜਿਆਂ ਦੇ ਵਿਆਹ ਕੀਤੇ ਗਏ,

 ਬਾਘਾਪੁਰਾਣਾ,8 ਦਸੰਬਰ( ਰਾਜਿੰਦਰ ਸਿੰਘ ਕੋਟਲਾ):- ਹਰ ਸਾਲ ਦੀ ਤਰਾਂ ਇਸ  ਸਾਲ ਵੀ ਲੋੜਵੰਦ ਪਰਿਵਾਰਾਂ ਦੀਆਂ  ਛੇ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਗੁਰਦੁਆਰਾ ਸਾਹਿਬ ਸੰਗਤ ਵਿਚਾਰ ਪਿੰਡ ਬੁਰਜ ਲੱਧਾ ਸਿੰਘ ਵਾਲਾ ਵਿਖੇ ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਜੀ ਨੱਥੂਵਾਲਾ ਗਰਬੀ ਵਾਲਿਆਂ ਵੱਲੋਂ ਕੀਤੀਆਂ ਗਈਆਂ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਇਕਬਾਲ ਸਿੰਘ ਜੀ ਨੱਥੂਵਾਲਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਰੱਖੇ ਗਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਕਥਾ ਕੀਰਤਨ ਹੋਇਆ, ਸੰਤਾਂ ਮਹਾਪੁਰਸ਼ਾਂ ਵੱਲੋਂ ਗੁਰਬਾਣੀ ਵਿਚਾਰਾਂ ਕੀਤੀਆਂ ਗਈਆਂ।ਇਸ ਸਮੇ ਅਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਦਾਤੇਵਾਲਾ, ਕ੍ਰਿਸ਼ਨ ਕੌਰ ਪੁੱਤਰੀ ਦਰਸ਼ਨ ਸਿੰਘ ਬੁਰਜ ਲੱਧਾ ਸਿੰਘ ਵਾਲਾ, ਮਨਜੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਪਿੰਡ ਮੌੜ, ਵੀਰਪਾਲ ਕੌਰ ਪੁੱਤਰੀ ਜਸਕਰਨ ਸਿੰਘ ਰੋਡੇ, ਬੱਬਲੀ ਕੌਰ ਪੁੱਤਰੀ ਮਲਕੀਤ ਸਿੰਘ ਪਿੰਡ ਮਲਸ਼ੀਹਾਂ ਬਾਜਣ, ਮਨਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ ਪਿੰਡ ਕੰਮੇਆਣਾ ਦੇ ਸ਼ੁੱਭ ਆਨੰਦ ਕਾਰਜ  ਪੂਰਨ ਗੁਰ ਮਰਿਯਾਦਾ ਅਨੁਸਾਰ ਕੀਤੇ ਗਏ।ਇਸ ਸਮੇ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਵਿਆਹ ਵਾਲੇ ਜੋੜਿਆ ਨੂੰ ਅਸ਼ੀਰਵਾਦ ਦਿੱਤਾ ।ਇਸ ਮੌਕੇ ਤੇ ਬਾਬਾ ਇਕਬਾਲ ਸਿੰਘ ਜੀ ਨੇ ਜਿਥੇ ਸ਼ਗਨ ਦੇ ਰੂਪ ਵਿੱਚ ਨਕਦ ਰਾਸ਼ੀ, ਘਰੇਲੂ ਵਰਤੋਂ  ਵਾਲਾ ਸਮਾਨ ਲੜਕੀਆਂ ਨੂੰ ਦਿੱਤਾ ਉੱਥੇ ਹੀ ਸਹਿਯੋਗ ਦੇਣ ਵਾਲੇ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ। ਬਾਬਾ ਜੀਵਨ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦਾ ਵੀ ਵਿਸੇਸ ਸਹਿਯੋਗ ਰਿਹਾ,।ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪਤਵੰਤੇ ਹਾਜਰ ਸਨ।ਪਰਧਾਨ ਹੈਰਾਨ,ਸੂਬੇਦਾਰ,ਬਲਦੇਵ ਸਿੰਘ ਸੁਖਾਨੰਦ, ਕਰਨੈਲ ਸਿੰਘ ਫੌਜੀ,ਕੌਰਾ ਸਿੰਘ ਫੌਜੀ,ਕਰਮਜੀਤ ਸਿੰਘ,ਹਰਬੰਸ ਸਿੰਘ ਬਲਬੀਰ ਸਿੰਘ ਫੌਜੀ,ਮਨਜੀਤ ਸਿੰਘ ਫੌਜੀ ਆਦਿ ਹਾਜਰ ਸਨ।