ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਡਾ.ਹਰਜੋਤ ਕਮਲ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
ਮੋਗਾ, 5 ਦਸੰਬਰ (ਜਸ਼ਨ): ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਡਾ.ਹਰਜੋਤ ਕਮਲ ਨੇ ਆਪਣੇ ਸੈਕਟਰੀ ਚੁਣੇ ਜਾਣ ਉਪਰੰਤ ਅੱਜ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਨਿਧੜਕ ਲੀਡਰ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮਿਲ ਕੇ ਰਾਸ਼ਟਰੀ ਬੀ.ਜੇ.ਪੀ. ਵਿੱਚ ਅਹਿਮ ਸਥਾਨ ਮਿਲਣ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਡਾ.ਹਰਜੋਤ ਕਮਲ ਨੂੰ ਆਦਰ ਸਨਮਾਨ ਦਿੰਦਿਆਂ ਬੀ.ਜੇ.ਪੀ. ਪੰਜਾਬ ਦੀ ਬਾਡੀ ਵਿੱਚ ਬਤੌਰ ਸੈਕਟਰੀ ਚੁਣੇ ਜਾਣ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਪਣਾ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਡਾ.ਹਰਜੋਤ ਕਮਲ ਤੋਂ ਇਲਾਵਾ ਮੌਕੇ ਤੇ ਮੌਜੂਦ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਅਤੇ ਜਰਨਲ ਸ਼ੇਰਗਿੱਲ ਆਦਿ ਨੇ ਪਾਰਟੀ ਦੀ ਮਜਬੂਤੀ ਅਤੇ ਸਰਗਰਮੀਆਂ ਸਬੰਧੀ ਵਿਚਾਰ ਚਰਚਾ ਕੀਤੀ ।