ਸ਼੍ਰੀ ਸਾਲਾਸਰ ਧਾਮ ਵੱਲੋਂ ਕਰਵਾਏ ਕੰਨਿਆ ਦਾਨ ਸਮਾਗਮ ‘ਚ 8 ਜੋੜਿਆਂ ਦੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਹੋਏ ਸੰਪਨ
ਮੋਗਾ, 5 ਦਸੰਬਰ (ਜਸ਼ਨ): ਸ਼੍ਰੀ ਸਾਲਾਸਰ ਧਾਮ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹਾਂ ਲਈ ਕੰਨਿਆ ਦਾਨ ਸਮਾਗਮ ਸ਼੍ਰੀ ਸਾਲਾਸਰ ਧਾਮ ਵਿਖੇ ਕਰਵਾਇਆ ਗਿਆ। ਮੰਦਿਰ ਦੇ ਸੰਸਥਾਪਕ ਸ਼੍ਰੀ ਸੁਸ਼ੀਲ ਕੁਮਾਰ ਮਿੱਡਾ ਦੀ ਪ੍ਰਧਾਨਗੀ ਵਿਚ ਹੋਏ ਕੰਨਿਆ ਦਾਨ ਸਮਾਗਮ ਵਿਚ 8 ਲੜਕੀਆਂ ਦੇ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਕਾਰਜ ਸੰਪਨ ਹੋਏ।
ਸਮਾਗਮ ਦੌਰਾਨ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਅਤੇ ਉਹਨਾਂ ਦੇ ਹਮਸਫ਼ਰ ਡਾ: ਰਾਕੇਸ਼ ਅਰੋੜਾ ਨੇ ਸ਼ਿਰਕਤ ਕਰਦਿਆਂ ਸ਼੍ਰੀ ਸਾਲਾਸਰ ਧਾਮ ਵੱਲੋਂ ਕਰਵਾਏ ਇਸ ਪੁੰਨ ਦੇ ਕਾਰਜ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਸ਼੍ਰੀ ਸਾਲਾਸਰ ਬਾਲਾ ਜੀ ਚੈਰੀਟੇਬਲ ਸੁਸਾਇਟੀ ਤੋਂ ਇਲਾਵਾ ਸ਼੍ਰੀ ਰਿਸ਼ੀ ਅਰੋੜਾ ਦਿੱਲੀ ਵਾਲਿਆਂ ਦੇ ਸਪੁੱਤਰ ਵਿਸ਼ਾਲ ਅਰੋੜਾ ਅਤੇ ਪਰਿਵਾਰ ਨੇ ਕੰਨਿਆ ਦਾਨ ਕਰਨ ਦੀਆਂ ਰਸਮਾਂ ਨਿਭਾਈਆਂ। ਕੰਨਿਆ ਦਾਨ ਸਮਾਗਮ ਦੀ ਸਫ਼ਲਤਾ ਲਈ ਸਰਗਰਮ ਰਹੇ ਗਰੇਟ ਪੰਜਾਬ ਪ੍ਰਿੰਟਰਜ਼ ਦੇ ਸਰਪ੍ਰਸਤ ਸ਼੍ਰੀ ਗੁਰਦਿੱਤਾ ਮੱਲ, ਐੱਮ ਡੀ ਨਵੀਨ ਸਿੰਗਲਾ, ਸਮਾਜ ਸੇਵੀ ਅੰਜੂ ਸਿੰਗਲਾ, ਲਵਿਸ਼ ਸਿੰਗਲਾ ਅਤੇ ਸੌਰਵ ਗੋਇਲ ਨੇ ਵੀ ਵਿਆਹੇ ਜੋੜਿਆਂ ਨੂੰ ਮੁਬਾਰਕਾਂ ਦਿੰਦਿਆਂ ਸ਼ੁਸ਼ੀਲ ਕੁਮਾਰ ਮਿੱਡਾ ਅਤੇ ਸਮੁੱਚੀ ਟੀਮ ਵੱਲੋਂ ਸ਼੍ਰੀ ਸਾਲਾਸਰ ਧਾਮ ਵਿਖੇ ਅਜਿਹੇ ਪੁੰਨ ਵਾਲੇ ਕਰਵਾਏ ਜਾ ਰਹੇ ਕੰਮਾਂ ਲਈ ਵਧਾਈ ਦਿੱਤੀ।ਇਸ ਮੌਕੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਤੋਂ ਇਲਾਵਾ ਰਾਜ ਕਮਲ ਕਪੂਰ, ਅਸ਼ੋਕ ਅਰੋੜਾ, ਹਰੀਸ਼ ਧੀਰ, ਵਿਜੇ ਗੋਇਲ, ਸ਼੍ਰੀ ਰਾਮ ਮਿੱਤਲ, ਵਿਕਾਸ ਸਿੰਗਲਾ, ਬਲਦੇਵ ਬਿੱਲਾ, ਵਿਵੇਸ਼ ਗੋਇਲ, ਨਵੀਨ ਸਿੰਗਲਾ, ਸੌਰਵ ਅਰੋੜਾ, ਯਕੀਨ ਕੁਮਾਰ, ਗਗਨ ਗਾਬਾ, ਗੋਪਾਲ ਜਿੰਦਲ, ਮਨੋਜ ਜੈਸਵਾਲ, ਡੇਵਿਡ ਖੰਨਾ, ਜਗਦੀਸ਼ ਤਾਂਗੜੀ, ਰਾਜੀਵ ਤਾਂਗੜੀ, ਪਵਨ ਅਰੋੜਾ, ਸੁਰਜੀਤ ਅਰੋੜਾ, ਪ੍ਰਧਾਨ ਅਵਤਾਰ ਸਿੰਘ, ਚੇਅਰਮੈਨ ਰਾਜੀਵ ਬਾਂਸਲ, ਓਮ ਪ੍ਰਕਾਸ਼ ਸ਼ਰਮਾ, ਅਮਿੱਤ, ਗਣੇਸ਼, ਨਰਿੰਦਰ ਕੁਮਾਰ, ਨਰਪਤ ਰਾਏ, ਲਛਮਣ, ਸ਼ਰਵਣ, ਉੁਗਮ ਸਿੰਘ, ਲਲਿਤ ਕਲਸੀ, ਵਿਕਰਮ ਕਲਸੀ, ਰਵਿ ਸੇਠੀ, ਵਿਕਾਸ ਗੁਪਤਾ, ਸੌਰਵ ਜਿੰਦਲ, ਰਵਿ ਕੁਮਾਰ, ਗੁਲਸ਼ਨ ਕੁਮਾਰ, ਸੰਜੀਵ ਕਾਕਾ, ਹਰਸ਼ ਬਾਂਸਲ, ਮਨਦੀਪ ਕੜਵਲ, ਨਵਦੀਪ ਸਿਡਾਨਾ, ਵਿਨੋਦ ਕੁਮਾਰ ਗੋਲੂ ਨੇ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਦਿੱਤਾ।
ਧਾਮ ਦੇ ਰੂਹੇ ਰਵਾਂਅ ਸ਼੍ਰੀ ਸੁਸ਼ੀਲ ਕੁਮਾਰ ਮਿੱਡਾ ਨੇ ਦੱਸਿਆ ਕਿ ਇਸ ਕੰਨਿਆ ਦਾਨ ਸਮਾਗਮ ਦੌਰਾਨ 8 ਜੋੜਿਆਂ ਦਾ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਸੰਪਨ ਹੋਏ ਹਨ ਅਤੇ ਉਹ ਸਹਿਯੋਗੀ ਸੱਜਣਾਂ ਦੇ ਉੱਦਮ ਨਾਲ ਹਰ ਸਾਲ ਇਸੇ ਤਰਾਂ ਹੋਰ ਕੰਨਿਆਵਾਂ ਦੇ ਵਿਆਹ ਕਾਰਜ ਸੰਪਨ ਕਰਵਾਉਣ ਗੇ ਤਾਂ ਕਿ ਮਾਪਿਆਂ ’ਤੇ ਲੜਕੀਆਂ ਦੇ ਵਿਆਹ ਦੇ ਬੋਝ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ।
ਸਹਿਯੋਗੀਆਂ ਵੱਲੋਂ ਨਵ ਵਿਆਹੇ ਜੋੜਿਆਂ ਨੂੰ ਘਰੇਲੂ ਸਮਾਨ, ਸੋਨੇ ਦੇ ਗਹਿਣੇ ਅਤੇ ਭੋਜਨ ਦਾ ਪ੍ਰਬੰਧ ਵੀ ਕੀਤਾ। ਰਾਜਸਥਾਨ ਹਲਵਾਈ ਯੂਨੀਅਨ ਵੱਲੋਂ ਇਸ ਕੰਨਿਆ ਦਾਨ ਸਮਾਗਮ ‘ਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।