ਬੱਸ ਨੇ ਕਿਸਾਨ ਦਰੜਿਆ,ਕਿਸਾਨਾਂ ਨੇ ਕੀਤਾ ਮੋਗਾ ਕੋਟਕਪੂਰਾ ਹਾਈਵੇ ਕੀਤਾ ਜਾਮ

Tags: 

ਬਾਘਾਪੁਰਾਣਾ, 2 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਮੋਗਾ ਨੇੜੇ ਸਿੰਘਾ ਵਾਲਾ  ਬਿਜਲੀ ਘਰ ਕੋਲ  ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੰਬਰ ਪੀ ਬੀ 03Y0114 ਜੋ ਮੁਕਤਸਰ ਤੋਂ ਮੋਗਾ ਜਾ ਰਹੀ ਸੀ, ਨੇ ਬਿਜਲੀ ਘਰ ਨੇੜੇ ਇੱਕ ਮੋਟਰਸਾਇਕਲ ਸਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਮੌਕੇ ਦੇ ਗਵਾਹਾਂ ਮੁਤਾਬਕ  ਬੱਸ ਤੇਜ ਰਫਤਾਰ ਨਾਲ ਜਾ ਰਹੀ ਸੀ। ਟੱਕਰ ਇਨੀ ਭਿਆਨਕ ਸੀ ਮੋਟਰਸਾਇਕਲ ਮੂਹਰਲੇ ਟਾਇਰਾਂ ਥੱਲੇ ਬੁਰੀ ਤਰ੍ਹਾਂ ਟੁੱਟਕੇ ਫਸ ਗਿਆ ਅਤੇ ਆਦਮੀ ਦੀ ਮਗਰਲੇ ਟਾਇਰਾਂ ਥੱਲੇ ਆਕੇ ਮੌਤ ਹੋ ਗਈ। ਮਰਨ ਵਾਲੇ ਦਾ ਨਾਮ ਬਲਦੇਵ ਸਿੰਘ ਪੁੱਤਰ ਮੇਹਰ ਸਿੰਘ ਜੱਟ ਸਿੱਖ ਪਿੰਡ ਸਾਫੂਵਾਲਾ ਜਿਲਾ ਮੋਗਾ ਦਾ ਵਸਨੀਕ ਸੀ। ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਸੀ।ਬੱਸ ਦੇ ਡਰਾਈਵਰ ਅਤੇ ਕੰਡਕਟਰ ਮੌਕੇ ਤੋ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਵੱਖ ਵੱਖ ਕਿਸਾਨ ਯੂਨੀਅਨ ਆਗੂਆਂ ਨੇ ਬੱਸ ਦੇ ਟਾਇਰਾਂ ਹੇਠੋਂ ਕੱਢ ਕੇ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਧਰਨਾ ਲਗਾ ਦਿੱਤਾ । ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿਕ ਕਰੋ ਜੀ