ਸ. ਚਮਕੌਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮੋਗਾ ਵਜੋਂ ਅਹੁਦਾ ਸੰਭਾਲਿਆ

ਮੋਗਾ, 1 ਦਸੰਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :  ਸ. ਚਮਕੌਰ ਸਿੰਘ ਨੇ ਅੱਜ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਹੁਦਾ ਸੰਭਾਲ ਲਿਆ। ਇਸ ਮੌਕੇ ਸਿੱਖਿਆ ਵਿਭਾਗ ਦੀਆਂ ਅਹਿਮ ਸ਼ਖਸੀਅਤਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਨਾਲ ਫਿਰੋਜ਼ਪੁਰ ਤੋਂ ਡਾ: ਸਤਿੰਦਰ ਸਿੰਘ, ਡਿਪਟੀ ਡੀ ਈ ਓ ਕੋਮਲ ਕੁਮਾਰ, ਪ੍ਰਿੰ: ਕਰਮਜੀਤ ਸਿੰਘ, ਪ੍ਰਿੰ: ਅਰਵਿੰਦ ਧਵਨ, ਪ੍ਰਿੰ: ਗੁਰਪ੍ਰੀਤ ਸਿੰਘ, ਵਰੁਨ, ਮੇਹਰ ਸਿੰਘ ਸੰਧੂ ਬੁਕਣਵਾਲਾ,ਹਰਚਰਨਪਾਲ ਸਿੰਘ ਅਤੇ ਲਵਪ੍ਰੀਤ ਸਿੰਘ ਵੀ ਪਹੁੰਚੇ। ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਡੀ ਈ ਓ ਰਾਕੇਸ਼ ਕੁਮਾਰ ਮੱਕੜ, ਪ੍ਰਿੰ: ਅਵਤਾਰ ਸਿੰਘ ਕਰੀਰ, ਪ੍ਰਿੰ: ਜੁਗਰਾਜ ਸਿੰਘ , ਪ੍ਰਿੰ:  ਸਵਰਨ ਸਿੰਘ, ਪ੍ਰਿੰ: ਗੁਰਦਿਆਲ ਸਿੰਘ,ਪ੍ਰਿੰ: ਸੁਨੀਤਇੰਦਰ ਸਿੰਘ, ਲੈਕਚਰਾਰ ਅਮ੍ਰਿਤਪਾਲ ਸਿੰਘ ਪਾਲੀ ਨੈਸ਼ਨਲ ਐਵਾਰਡੀ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਲੈਕਚਰਾਰ ਦਿਲਬਾਗ ਸਿੰਘ ਸਟੇਟ ਐਵਾਰਡੀ, ਲੈਕਚਰਾਰ ਪ੍ਰਦੀਪ ਕੁਮਾਰ, ਲੈਕਚਰਾਰ ਸੰਜੀਵ ਗਰੋਵਰ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ. ਚਮਕੌਰ ਸਿੰਘ ਆਪਣੀ ਵਿਲੱਖਣ ਕਾਰਜਸ਼ੈਲੀ ਸਦਕਾ ਜਾਣੇ ਜਾਂਦੇ ਹਨ । ਉਹਨਾਂ ਆਖਿਆ ਕਿ ਤਮਾਮ ਉਮਰ ਲਗਨ ਨਾਲ ਕੀਤੀ ਮਿਹਨਤ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਸਿੰਖਿਆ ਸੰਸਥਾਵਾਂ ਦੀ ਨਕਸ਼ ਨੁਹਾਰ ਬਦਲਣ ਲਈ ਸਮਰਪਣ ਭਾਵਨਾ ਨਾਲ ਕੀਤਾ ਕੰਮ ਮੂੰਹੋਂ ਬੋਲਦਾ ਹੈ। ਉਹਨਾਂ ਆਖਿਆ ਕਿ ਤਜ਼ਰਬੇਕਾਰ, ਇਮਾਨਦਾਰ ਅਤੇ ਆਪਣੇ ਵਿਸ਼ੇ ਵਿਚ ਮਾਹਰ ਸ. ਚਮਕੌਰ ਸਿੰਘ ਦੀ ਰਹਿਨੁਮਾਈ ਹੇਠ ਮੋਗਾ ਜ਼ਿਲ੍ਹਾ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਛੂਹੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ. ਚਮਕੌਰ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਬੁੱਧੀਜੀਵੀਆਂ ਵੱਲੋਂ ਦਿੱਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਕਦੇ ਵੀ ਪ੍ਰਿੰਸੀਪਲ ਜਾਂ ਜ਼ਿਲ੍ਹਾ ਸਿੱਖਿਆ ਅਫਸਰ ਨਹੀਂ ਸਮਝਿਆ ਸਗੋਂ ਅਧਿਆਪਕ ਵਜੋਂ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਨਿਰਮਾਣ ਲਈ ਸਮਰਪਿਤ ਹੋਣ ਨੂੰ ਪਹਿਲ ਦਿੱਤੀ। ਉਹਨਾਂ ਆਖਿਆ ਕਿ ਜੇ ਸਕੂਲਾਂ ਵਿਚ ਅਧਿਆਪਕ ਗੁਰੂ ਅਤੇ ਮਾਪੇ ਵਾਲੇ ਫਰਜ਼ ਨਿਭਾਉਣ ਤਾਂ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆ ਸਕਦਾ ਹੈ ਅਤੇ ਸਕੂਲਾਂ ਵਿਚ ਕੋਈ ਸਮੱਸਿਆ ਨਹੀਂ ਆਵੇਗੀ। ਉਹਨਾਂ ਆਖਿਆ ਕਿ ਬੇਸ਼ੱਕ ਅਧਿਆਪਨ ਇਕ ਕਿੱਤਾ ਹੈ ਪਰ ਵਿਦਿਆਰਥੀ ਨੂੰ ਸਿੱਖਿਅਤ ਕਰਨਾ ਪੁੰਨ ਵਾਲਾ ਕੰਮ ਹੁੰਦਾ ਹੈ।
ਇਸ ਮੌਕੇ ਪ੍ਰਿੰ: ਅਸ਼ਵਨੀ ਚਾਵਲਾ, ਪ੍ਰਿੰ: ਰਾਜੇਸ਼ ਕੁਮਾਰ, ਪ੍ਰਿੰ: ਨਰਿੰਦਰ ਸਿੰਘ ਧਰਮਕੋਟ, ਹਰਬੰਸ ਸਿੰਘ, ਡੀ ਐੱਮ ਅਰਸ਼ਦੀਪ ਸਿੰਘ, ਡੀ ਐੱਮ ਸੁਖਜਿੰਦਰ ਸਿੰਘ, ਡੀ ਐੱਮ ਇੰਦਰਪਾਲ ਸਿੰਘ, ਡੀ ਐੱਮ ਰਮਨ ਕਪਿਲ, ਲੈਕ: ਰਾਕੇਸ਼ ਅਰੋੜਾ,ਸ਼ੋਸ਼ਲ ਮੀਡੀਆ ਕੂਆਰਡੀਨੇਟਰ ਹਰਸ਼ ਗੋਇਲ, ਰਮਨਦੀਪ ਸਿੰਘ ਕਾਲੀਏਵਾਲਾ, ਮਨਪ੍ਰੀਤ ਸਿੰਘ, ਲੈਕ: ਸੰਜੀਵ ਗਰੋਵਰ, ਲੈਕ: ਵਰਿੰਦਰਜੀਤ ਸਿੰਘ, ਲੈਕ ਦਵਿੰਦਰ ਸਿੰਘ, ਲੈਕ: ਸੁਸ਼ੀਲ ਕੁਮਾਰ, ਲੈਕ: ਲਖਵਿੰਦਰ ਸਿੰਘ, ਸੁਪਰਡੈਂਟ ਸੁਖਬੀਰ ਕੌਰ, ਡੈਨੀਅਲ ਮਸੀਹ, ਨਛੱਤਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਅਭਿਸ਼ੇਕ ਮਦਾਨ, ਛਿੰਦਰਪਾਲ ਕੌਰ ਤੋਂ ਇਲਾਵਾ ਐੱਮ ਆਈ ਐੱਸ ਜੈਵਲ ਜੈਨ, ਨਰਿੰਦਰ ਕੌਰ, ਮੀਨੂੰ , ਸ਼ਿਖਾ , ਅਨੂੰ, ਮਨਦੀਪ ਕੌਰ, ਸਚਿਨ ਆਦਿ ਹਾਜ਼ਰ ਸਨ।