ਜਸਵੰਤ ਸਿੰਘ ਬੜੈਚ ਨੇ ਉੱਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਵਜੋਂ ਅਹੁੱਦਾ ਸੰਭਾਲਿਆ

ਮੋਗਾ, 30 ਨਵੰਬਰ (ਜਸ਼ਨ): ਜਸਵੰਤ ਸਿੰਘ ਬੜੈਚ ਨੇ ਅੱਜ ਉੱਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਵਜੋਂ ਅਹੁੱਦਾ ਸੰਭਾਲ ਲਿਆ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ, ਸੁਨੀਲ ਕੁਮਾਰ ਨਾਰੰਗ ਸੁਪਰਡੈਂਟ, ਮਨਮੀਤ ਸਿੰਘ ਸੁਪਰਡੈਂਟ (ਡੀ ਡੀ ਪੀ ਓ ਦਫਤਰ), ਮਨੋਜ ਕੁਮਾਰ ਡੀ ਸੀ ਐੱਮ,  ਪਰਵਿੰਦਰ ਸਿੰਘ, ਨਵਜੋਤ ਕੌਰ ਡੀ ਪੀ ਐੱਮ ਨੇ ਜਸਵੰਤ ਸਿੰਘ ਬੜੈਚ ਨੂੰ ਜੀ ਆਇਆਂ ਆਖਿਆ ਅਤੇ ਨਵਾਂ ਅਹੁੱਦਾ ਸੰਭਾਲਣ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਜਸਵੰਤ ਸਿੰਘ ਬੜੈਚ ਨੇ ਆਖਿਆ ਕਿ ਉਹਨਾਂ ਦੀ ਪਹਿਲ ਇਹੀ ਰਹੇਗੀ ਕਿ ਜ਼ਿਲ੍ਹਾ ਪ੍ਰੀਸ਼ਦ ਤਹਿਤ ਆਉਂਦੇ ਸਮੂਹ ਪਿੰਡਾਂ ਵਿਚ ਸਰਕਾਰੀ ਯੋਜਨਾਵਾਂ ਅਧੀਨ ਵਿਕਾਸ ਦੀ ਲੈਅ ਨੂੰ ਹੋਰ ਤੇਜ਼ ਕੀਤਾ ਜਾਵੇ । ਉਹਨਾਂ ਆਖਿਆ ਕਿ 12 ਡਿਪੈਂਸਰੀਆਂ ਰਾਹੀਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਪੁਖ਼ਤਗੀ ਵਧਾਉਣ ਦੇ ਨਾਲ ਨਾਲ ਸ਼ੁੱਧ ਪਾਣੀ ਮੁਹਈਆ ਕਰਵਾਉਣ ਅਤੇ  ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਦੀ ਸਰਕਾਰੀ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਦਿਆਂ ਲੋਕਾਂ ਨੂੰ ਘਰ ਮੁਹਈਆ ਕਰਵਾਏ ਜਾਣਗੇ।