ਅਕਾਲੀ ਆਗੂ ਦੀ ਹੱਤਿਆ ਦਾ ਸੱਚ ਆਇਆ ਸਾਹਮਣੇ, ਦੋਸਤ ਹੀ ਨਿਕਲਿਆ ਦੋਸਤ ਦਾ ਕਾਤਿਲ, ਪੁਲਿਸ ਨੇ 18 ਘੰਟੇ ਵਿਚ ਸੁਲਝਾਇਆ ਮਾਮਲਾ, ਆਰੋਪੀ ਕਾਬੂ, ਇਕ ਫਰਾਰ
ਬਟਾਲਾ, 29 ਨਵੰਬਰ (ਬਿਸ਼ੰਬਰ ਬਿੱਟੂ ਬਟਾਲਾ) : ਹਾਈ ਪ੍ਰੋਫਾਈਲ ਮਾਮਲੇ ਵਿਚ ਅਕਾਲੀ ਆਗੂ ਦੀ ਹੱਤਿਆ ਦਾ ਸੱਚ ਸਾਹਮਣੇ ਆ ਗਿਆ ਹੈ ਅਤੇ ਦੋਸਤ ਹੀ ਦੋਸਤ ਦਾ ਕਾਤਿਲ ਨਿਕਲਿਆ ਹੈ। ਬਟਾਲਾ ਦੇ ਨਜਦੀਕੀ ਕਸਬਾ ਸ਼ੇਖੂਪੁਰਾ ਦੇ ਕੋਲ ਨੈਸ਼ਨਲ ਹਾਈਵੇ ਤੇ ਦੇਰ ਰਾਤ ਗੋਲੀ ਮਾਰਕੇ ਕਤਲ ਕੀਤੇ ਗਏ ਅਕਾਲੀ ਆਗੂ ਅਜੀਤਪਾਲ ਦਾ ਦੋਸਤ ਅਮਿ੍ਰਤਪਾਲ ਹੀ ਉਸਦਾ ਕਾਤਿਲ ਨਿਕਲਿਆ ਹੈ। ਇਹ ਕਤਲ ਨੈਸ਼ਨਲ ਹਾਈਵੇ ਤੇ ਮਜੂਦ ਹੋਟਲ 24 ਹੱਬ ਦੇ ਸਾਹਮਣੇ ਹੋਇਆ ਇਸ ਵਿਚ ਅਮਿ੍ਰਤਪਾਲ ਦਾ ਸਾਥ ਉਸਦੇ ਦੋਸਤ ਅਤੇ ਹੋਟਲ ਦੇ ਮਾਲਿਕ ਗੁਰਮੁਖ ਸਿੰਘ ਨੇ ਵੀ ਦਿੱਤਾ। ਅਸਲ ਵਿਚ ਅੰਮ੍ਰਿਤਪਾਲ ਸਿੰਘ ਅਤੇ ਮਿ੍ਰਤਕ ਅਜੀਤਪਾਲ ਸਿੰਘ ਚੰਗੇ ਦੋਸਤ ਸਨ ਪਰ ਅਜੀਤਪਾਲ ਸਿੰਘ ਇਤਰਾਜ ਕਰਦਾ ਸੀ ਕਿ ਅੰਮ੍ਰਿਤਪਾਲ ਸਿੰਘ ਉਸਦੇ ਸ਼ਰੀਕੇ ਨਾਲ ਵੀ ਦੋਸਤੀ ਰੱਖਦਾ ਹੈ ।
ਐਸ ਐਸ ਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਅਜੀਤਪਾਲ ਦਾ ਗੋਲੀ ਮਾਰਕੇ ਕਤਲ ਉਸਦੇ ਦੋਸਤ ਅਮਿ੍ਰਤਪਾਲ ਸਿੰਘ ਨੇ ਹੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਕੀਤਾ ਅਤੇ ਇਸਦੇ ਵਿਚ ਉਸਦੇ ਦੋਸਤ ਅਤੇ ਹੋਟਲ ਹੱਬ 24 ਦੇ ਮਾਲਿਕ ਗੁਰਮੁਖ ਸਿੰਘ ਦਾ ਵੀ ਹੱਥ ਹੈ। ਉਹਨਾ ਦਸਿਆ ਕਿ ਅਜੀਤਪਾਲ ਸਿੰਘ ਅਤੇ ਅਮਿ੍ਰਤਪਾਲ ਸਿੰਘ ਚੰਗੇ ਦੋਸਤ ਸਨ ਅਤੇ ਦੇਰ ਰਾਤ ਹੋਟਲ ਹੱਬ 24 ਦੇ ਸਾਹਮਣੇ ਹੀ ਇਹਨਾਂ ਦੋਨਾਂ ਵਿਚ ਇਸ ਗੱਲ ਨੂੰ ਲੈਕੇ ਬਹਿਸਬਾਜ਼ੀ ਹੋ ਗਈ ਕੇ ਅਜੀਤਪਾਲ ਸਿੰਘ ਅਮਿ੍ਰਤਪਾਲ ਦੇ ਸ਼ਰੀਕੇ ਵਿੱਚ ਵੀ ਦੋਸਤੀ ਕਿਉ ਰੱਖਦਾ ਹੈ ਇਸੇ ਨੂੰ ਲੈ ਕੇ ਹੋਈ ਬਹਿਸਬਾਜ਼ੀ ਦੌਰਾਨ ਅਮਿ੍ਰਤਪਾਲ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਅਜੀਤਪਾਲ ਸਿੰਘ ਉੱਤੇ ਫਾਇਰ ਕਰ ਦਿਤੇ ਅਤੇ ਆਪਣੇ ਇਸ ਜੁਰਮ ਨੂੰ ਲੁਕਾਉਣ ਲਈ ਇਸ ਘਟਨਾ ਨੂੰ ਅਣਜਾਣ ਵਿਅਕਤੀਆਂ ਵਲੋਂ ਕੀਤੀ ਫਾਇਰਿੰਗ ਵਿਚ ਹੋਏ ਕਤਲ ਦਾ ਡਰਾਮਾ ਘੜਿਆ ਗਿਆ ਅਤੇ ਇਸਨੂੰ ਲੈ ਕੇ ਗੱਡੀ ਦੇ ਸ਼ੀਸ਼ੇ ਉਤੇ ਵੀ ਫਾਇਰ ਕੀਤੇ ਗਏ ਅਤੇ ਖੁਦ ਹੀ ਜ਼ਖਮੀ ਅਜੀਤਪਾਲ ਨੂੰ ਅਮਿ੍ਰਤਸਰ ਹਸਪਤਾਲ ਵੀ ਲੈ ਕੇ ਗਿਆ ਪਰ ਉਸਤੋਂ ਪਹਿਲਾ ਹੀ ਅਜੀਤਪਾਲ ਦਮ ਤੋੜ ਗਿਆ । ਇਸ ਸਭ ਘਟਨਾ ਵਿਚ ਅਮਿ੍ਰਤਪਾਲ ਦੇ ਦੋਸਤ ਅਤੇ ਹੋਟਲ 24 ਹੱਬ ਦੇ ਮਾਲਿਕ ਗੁਰਮੁੱਖ ਸਿੰਘ ਨੇ ਅਮਿ੍ਰਤਪਾਲ ਦਾ ਸਾਥ ਦਿੱਤਾ । ਫਿਲਹਾਲ ਅਮਿ੍ਰਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਰਿਵਾਲਵਰ ਅਤੇ ਗੱਡੀ ਵੀ ਬਰਾਮਦ ਕਰ ਲਈ ਗਈ ਹੈ । ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਫਿਲਹਾਲ ਹੋਟਲ 24 ਹੱਬ ਦਾ ਮਾਲਿਕ ਗੁਰਮੁਖ ਸਿੰਘ ਫਰਾਰ ਹੈ ।
ਓਥੇ ਹੀ ਆਰੋਪੀ ਅਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਅਜੀਤਪਾਲ ਸਿੰਘ ਨਾਲ ਉਸਦੀ ਦੋਸਤੀ 2009 ਤੋਂ ਚਲੀ ਆ ਰਹੀ ਸੀ ਪਰ ਦੇਰ ਰਾਤ ਬਹਿਸਬਾਜ਼ੀ ਦੌਰਾਨ ਉਸਦੇ ਕੋਲੋ ਗੋਲੀ ਚੱਲ ਗਈ ਕਿਉਕਿ ਅਜੀਤਪਾਲ ਸਿੰਘ ਨੇ ਵੀ ਆਪਣੀ ਰਿਵਾਲਵਰ ਕੱਢ ਲਈ ਇਸੇ ਦੌਰਾਨ ਮੈਂ ਫਾਇਰ ਕਰ ਦਿੱਤੇ ਅਤੇ ਅਜੀਤਪਾਲ ਦੀ ਫਾਇਰ ਲਗਣ ਨਾਲ ਮੌਤ ਹੋ ਗਈ । ਉਸਨੇ ਕਿਹਾ ਇਹ ਸਭ ਜਲਦਬਾਜ਼ੀ ਵਿਚ ਅਚਾਨਕ ਹੋ ਗਿਆ ਜਿਸਦਾ ਉਸਨੂੰ ਦੁੱਖ ਹੈ ।