ਟੀ.ਐਲ.ਐਫ ਸਕੂਲ ਵਿਖੇ ਇੰਟਰ ਹਾਊਸ ਬੈਡਮਿੰਟਨ ਖੇਡ ਵਿਚ ਵਿਦਿਆਰਥੀਆਂ ਨੇ ਵਿਖਾਏ ਆਪਣੀ ਪ੍ਰਤਿਭਾ ਦੇ ਜੌਹਰ
ਮੋਗਾ, 29 ਨਵੰਬਰ (ਜਸ਼ਨ )-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਵਿਖੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ ਸੇ ਇੰਟਰ ਹਾਉਸ ਬੈਡਮਿੰਟਨ ਖੇਡ ਦਾ ਆਯੋਜਨ ਸਕੂਲ ਦੀ ਗਰਾਉਂਡ ਵਿਚ ਕੀਤਾ ਗਿਆ | ਜਿਸਦੀ ਸ਼ੁਰੂਆਤ ਸਕੂਲ ਚੇਅਰਮੈਨ ਇੰਜੀ. ਜਨੇਸ ਗਰਗ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਕੀਤੀ | ਇਸ ਦੌਰਾਨ ਸਕੂਲ ਸਕੂਲ ਵਿਚ ਹੋਏ ਇੰਟਰ ਹਾਉਸ ਬੈਜਮਿੰਟਨ ਲੜਕੇ ਦੇ ਫਰੈਂਗਨੇਸ ਤੇ ਕੈਸਰੇਡ (ਡਬਲ) ਵਿਚ ਫਪੈਂਗਨੇਸ ਹਾਉਸ, ਲੜਕੇ ਦੇ ਫਰੈਂਗਨੇਸ ਤੇ ਕੈਸਕੇਡ (ਸਿੰਗਲ) ਹਾਉਸ ਵਿਚ ਫਰੈਂਗਨੇਸ ਹਾਉਸ, ਲੜਕੇ ਦੇ ਵਿਬਗਉਰ ਤੇ ਰੈਂਡੀਅੰਤ (ਡਬਲ) ਹਾਉਸ ਵਿਚ ਵਿਬਗਉਰ ਹਾਉਸ ਅਤੇ ਵਿਬਗਉਰ ਅਤੇ ਰੈਂਡੀਅੰਤ (ਸਿੰਗਲ) ਵਿਚ ਵਿਬਗਉਰ ਹਾਉਸ ਦੀ ਟੀਮ ਨੇ ਮੈਚ ਤੇ ਕਬਜਾ ਕਰਕੇ ਮੱਲ੍ਹਾਂ ਮਾਰੀਆ | ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਗਗ ਨੇ ਜੇਤੂ ਟੀਮਾਂ ਨੂੰ ਟਰਾਫੀ ਦੇ ਕੇ ਸਨਮਾਨਤ ਕਰਦੇ ਹੋਏ ਉਹਨਾਂ ਦੀ ਹੌਸਲਾ ਅਫਦਡਾਈ ਕਰਦੇ ਹੋਏ ਉਹਨਾਂ ਨੂੰ ਇਸ ਪ੍ਰਕਾਰ ਪ੍ਰਦਰਸ਼ਨ ਕਰਨ ਨੂੰ ਪ੍ਰੇਰਿਤ ਕੀਤਾ | ਉਹਨਾਂ ਕਿਹਾ ਕਿ ਸਕੂਲ ਵਲੋਂ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਨੂੰ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਉਹ ਆਪਣਾ, ਆਪਣੇ ਸਕੂਲ ਤੇ ਮਾਪਿਆ ਦਾ ਨਾਂਅ ਰੋਸ਼ਨ ਕਰ ਸਕਣ | ਉਹਨਾਂ ਜੇਤੂ ਟੀਮਾਂ ਦੇ ਹਾਉਸ ਦੇ ਖਿਡਾਰੀਆਂ ਤੇ ਕੋਚ ਨੂੰ ਉਹਨਾਂ ਦੀ ਇਸ ਉਪਲਬਧੀ ਤੇ ਵਧਾਈ ਦਿੱਤੀ |