‘ਵਿਰਸਾ ਸੰਭਾਲ ਮੁਹਿੰਮ’ ਤਹਿਤ 'ਹਿੰਦ ਦੀ ਚਾਦਰ' ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਸਮਰਪਿਤ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ
ਮੋਗਾ, 27 ਨਵੰਬਰ ( ਜਸ਼ਨ ): ਮੋਗਾ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ‘ਵਿਰਸਾ ਸੰਭਾਲ ਮੁਹਿੰਮ’ ਪੰਜਾਬ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਸਮਰਪਿਤ ਵਿਚਾਰ ਗੋਸ਼ਠੀ ਦੌਰਾਨ ਸਮਾਜ ਨੂੰ ਵਿਰਸੇ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
ਇਸ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ‘ਵਿਰਸਾ ਸੰਭਾਲ ਮੁਹਿੰਮ’ ਪੰਜਾਬ ਦੇ ਮੁੱਖੀ ਰਾਮ ਗੋਪਾਲ, ਦਵਿੰਦਰਪਾਲ ਸਿੰਘ, ਸਾਬਕਾ ਵਿਧਾਇਕ ਡਾ: ਹਰਜੋਤ ਕਮਲ, ਭਾਜਪਾ ਆਗੂ ਡਾ: ਸੀਮਾਂਤ ਗਰਗ,ਅਡਵੋਕੇਟ ਰਵੀ ਗਰੇਵਾਲ, ਕੁਲਦੀਪ ਸਿੰਘ ਸਹਿਗਲ ਅਤੇ ਮੇਅਰ ਨੀਤੀਕਾ ਭੱਲਾ ਸ਼ਾਮਲ ਹੋਏ।
ਇਸ ਮੌਕੇ ‘ਵਿਰਸਾ ਸੰਭਾਲ ਮੁਹਿੰਮ’ ਪੰਜਾਬ ਦੇ ਮੁੱਖੀ ਰਾਮ ਗੋਪਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਰੇ ਦੇਸ਼ ਨੂੰ ਮਨੋਂ ਅਪਣਾਇਆ ਅਤੇ ਦੇਸ਼ ਲਈ ਕੁਰਬਾਨੀ ਦਿੱਤੀ, ਇਸੇ ਕਰਕੇ ਦੇਸ਼ਵਾਸੀਆਂ ਨੇ ਆਪ ਮੁਹਾਰੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ। ਉਹਨਾਂ ਗੁਰੂ ਸਾਹਿਬ ਦੇ ਬਚਪਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਬੇਸ਼ੱਕ ਉਹਨਾਂ ਦਾ ਨਾਮ ਤਿਆਗ ਮੱਲ ਸੀ ਪਰ 14 ਸਾਲ ਦੀ ਉਮਰ ਵਿਚ ਹੀ ਮੁਗਲਾਂ ਖਿਲਾਫ਼ ਜੰਗ ਵਿਚ ਬਹਾਦਰੀ ਦਿਖਾਉਣ ਕਰਕੇ ਉਹਨਾਂ ਦੇ ਪਿਤਾ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਰਾਮ ਗੋਪਾਲ ਨੇ ਆਖਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਗੁਰੂ ਸਾਹਿਬਾਨ ਦੇ ਵੰਸ਼ਜ ਹੋਣ ਦੇ ਨਾਤੇ ਆਪਣੇ ਫ਼ਰਜ਼ ਪਹਿਚਾਨਣੇ ਚਾਹੀਦੇ ਨੇ ਅਤੇ ਨਵੀਂ ਪੀੜ੍ਹੀ ਨੂੰ ਇਤਿਹਾਸਕ ਵਿਰਾਸਤ ਸੌਂਪਦਿਆਂ ਗੁਰੂ ਸਾਹਿਬ ਦੇ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ। ਉਹਨਾਂ ਪਰਿਵਾਰਾਂ ਦੇ ਇਕੱਠੇ ਰਹਿਣ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਪਰਿਵਾਰਾਂ ਦੀ ਇੱਕਜੁਟਤਾ ਨਾਲ ਹੀ ਪਹਿਲਾਂ ਸੂਬਾ ਅਤੇ ਫਿਰ ਦੇਸ਼ ਮਜਬੂਤ ਹੋ ਸਕੇਗਾ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਪਰ ਇਹ ਜ਼ਰੂਰੀ ਹੈ ਕਿ ਹਰ ਹਫ਼ਤੇ ਘੱਟੋ ਘੱਟ ਇਕ ਘੰਟਾ ਆਪਣੇ ਪਰਿਵਾਰ ਨਾਲ ਬਤੀਤ ਕਰਦਿਆਂ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀਆਂ ਸਿੱਖਿਆਵਾਂ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਜਾਣ।
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ’ਤੇ ਗੋਸ਼ਠੀ ਕਰਵਾਉਣ ਮੌਕੇ ਇਹ ਗੱਲ ਸਮਝਣੀ ਪਵੇਗੀ ਕਿ ਸਮਾਜ ਵਿਚ ਵੰਡੀਆਂ ਪਾਉਣ ਵਾਲਿਆਂ ਖਿਲਾਫ਼ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਆਖਿਆ ਕਿ ਤਿਲਕ ਜੰਝੂ ਦੀ ਰਾਖੀ ਲਈ ਸ਼ਹੀਦ ਹੋ ਕੇ ਗੁਰੂ ਤੇਗ ਬਹਾਦਰ ਜੀ ਨੇ ਆਦਰਸ਼ ਮਨੁੱਖ ਦਾ ਮਾਡਲ ਪੇਸ਼ ਕੀਤਾ ਜਿਸ ਨੂੰ ਅਪਣਾ ਕੇ ਕੋਈ ਵੀ ਮਨੁੱਖ ਸੰਪੂਰਨ ਇਨਸਾਨ ਬਣ ਸਕਦਾ ਹੈ। ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਾਤ ਪਾਤ ਅਤੇ ਗਰੀਬ ਅਮੀਰ ਦਾ ਪਾੜ੍ਹਾ ਖਤਮ ਕਰਦਿਆਂ ਅਕਾਲ ਪੁਰਖ ਦੇ ਪੁਜਾਰੀ ਬਣ ਕੇ ਸਾਂਝੀ ਸੱਭਿਅਤਾ ਅਤੇ ਸਾਂਝੇ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਆਖਿਆ ਕਿ ਅਨਪੜ੍ਹਤਾ ਦੂਰ ਕਰਕੇ ਅਤੇ ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਨੂੰ ਲਾਗੂ ਕਰਨ ਨਾਲ ਦੁਨੀਆਂ ਦੇ ਸਭ ਤੋਂ ਹੁਸੀਨ ਖਿੱਤੇ ‘ਪੰਜਾਬ’ ਨੂੰ ਮੁੜ ਤੋਂ ਖੂਬਸੂਰਤ ਬਣਾਇਆ ਜਾ ਸਕਦੈ।
ਗੋਸ਼ਠੀ ਦੌਰਾਨ ਨਗਰ ਨਿਗਮ ਦੀ ਮੇਅਰ ਨੀਤੀਕਾ ਭੱਲਾ ਅਤੇ ਵਿਰਸਾ ਸੰਭਾਲ ਮੁਹਿੰਮ ਦੀ ਮੋਗਾ ਯੁਨਿਟ ਤੋਂ ਦਵਿੰਦਰਪਾਲ ਸਿੰਘ ਰਿੰਪੀ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਤਿਹਾਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿਚ ਡਾ ਪ੍ਰੇਮ ਸਿੰਘ ,ਸਮਾਜ ਸੇਵਿਕਾ ਮੈਡਮ ਪ੍ਰਵੀਨ ,ਰਵਿੰਦਰ ਗੋਇਲ ਸੀ ਏ,ਰਾਕੇਸ਼ ਭੱਲਾ ,ਭਾਜਪਾ ਆਗੂ ਬੋਹੜ ਸਿੰਘ ,ਭਾਜਪਾ ਆਈ ਟੀ ਇੰਚਾਰਜ ਕੁਲਵੰਤ ਸਿੰਘ ਬਾਘਾਪੁਰਾਣਾ ਨਿਧੜਕ ਬਰਾੜ ,ਜਨਰਲ ਸਕੱਤਰ ਪਰਮਜੀਤ ਕੌਰ ,ਪ੍ਰਿੰਸੀਪਲ ਸਤਵਿੰਦਰ ਕੌਰ, ਨਿਰਮਲ ਸਿੰਘ ,ਸਮਾਜ ਸੇਵੀ ਨਵੀਨ ਸਿੰਗਲਾ ,ਮਾਈਕਰੋ ਗਲੋਬਲ ਇੱਮੀਗਰਾਸ਼ਨ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਝੰਡੇਆਣਾ,ਜਸਵੰਤ ਸਿੰਘ ਬੱਧਨੀ ਪ੍ਰਧਾਨ ,ਚਮਕੌਰ ਸਿੰਘ ਰਾਣੀਆਂ ,ਨਸੀਬ ਸਿੰਘ ਰੱਤੂ ,ਰਣਜੀਤ ਸਿੰਘ ਭਾਉ ,ਦੇਵਿੰਦਰ ਸਿੰਘ ਨੈਸਲੇ,ਕੁਲਦੀਪ ਸਿੰਘ ਮਾਛੀ ਕੇ,ਲਖਵਿੰਦਰ ਸਿੰਘ ,ਗੁਰਸੇਵਕ ਸਿੰਘ ਬਖਸ਼ਿਸ਼ ਸਿੰਘ ,ਹਰਦੇਵ ਸਿੰਘ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ,ਪ੍ਰਵੀਨ ਪੀਨਾ ਸੀਨੀਅਰ ਡਿਪਟੀ ਮੇਅਰ ,ਗੁਰਮਿੰਦਰ ਬੱਬਲੂ ,ਅਸ਼ੋਕ ਧਮੀਜਾ ਡਿਪਟੀ ਮੇਅਰ,ਪ੍ਰਵੀਨ ਗਰਗ,ਕੌਂਸਲਰ ਅਰਵਿੰਦਰ ਸਿੰਘ ਕਾਹਨਪੁਰੀਆ,ਕੌਂਸਲਰ ਗੌਰਵ ਗੁੱਡੂ ਗੁਪਤਾ,ਕੌਂਸਲਰ ਮਨਜੀਤ ਧੰਮੂ, ਪ੍ਰੋ ਵਰਿੰਦਰ ਕੌਰ ,ਹੇਮੰਤ ਸੂਦ,ਹਰਮਨਪ੍ਰੀਤ ਸਿੰਘ ਮੀਤਾ, ਭਾਜਪਾ ਆਗੂ ਸਤਨਾਮ ਸਿੰਘ,ਰਾਜਿੰਦਰ ਛਾਬੜਾ ,ਸੁਭਾਸ਼ ਗਰੋਵਰ ਆਦਿ ਵੀ ਮੌਜੂਦ ਰਹੇ।