"ਚੰਡੀਗੜ੍ਹ ਚੱਲੋ",,ਸੰਯੁਕਤ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦਾ ਜਥਾ ਰਵਾਨਾ
ਬਾਘਾਪੁਰਾਣਾ 26 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਤੋਂ 26 ਨਵੰਬਰ "ਚੰਡੀਗੜ੍ਹ ਚੱਲੋ" ਸੰਯੁਕਤ ਮੋਰਚੇ ਦੇ ਸੱਦੇ ਤਹਿਤ ਰਵਾਨਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਨਵੰਬਰ "ਚੰਡੀਗੜ੍ਹ ਚੱਲੋ" ਤਹਿਤ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦਾ ਕਿਸਾਨ ਵਿੰਗ, ਯੂਥ ਵਿੰਗ, ਅਤੇ ਔਰਤ ਵਿੰਗ ਦਾ ਜੱਥਾ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਔਰਤ ਵਿੰਗ ਦੇ ਜਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ ਦੀ ਅਗਵਾਈ ਹੇਠ ਚੰਡੀਗੜ੍ਹ ਵੱਲ ਰਵਾਨਾ ਹੋਇਆ।ਇਸ ਦੌਰਾਨ ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਿੱਲੀ ਦੇ ਬਾਰਡਰਾਂ ਤੇ ਚੱਲੇ ਤਕਰੀਬਨ ਤੇਰਾਂ ਮਹੀਨੇ ਕਿਸਾਨ ਅੰਦੋਲਨ ਨੂੰ ਦੋ ਸਾਲ ਪੂਰੇ ਹੋ ਗਏ ਹਨ। ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਨੂੰ ਮੁੱਖ ਰੱਖਦਿਆ ਸੰਯੁਕਤ ਮੋਰਚੇ ਅਨੁਸਾਰ ਅੱਜ ਬਲਾਕ ਬਾਘਾਪੁਰਾਣਾ ਤੋਂ ਤਿੰਨ ਬੱਸਾਂ ਅਤੇ ਇਕ ਪਿਕਅਪ ਗੱਡੀ ਜਿਸ ਵਿੱਚ ਇਕ ਬੱਸ ਔਰਤਾਂ ਦੀ ਅਤੇ ਦੋ ਬੱਸਾਂ ਤੇ ਗੱਡੀ ਯੂਥ ਵਿੰਗ ਅਤੇ ਕਿਸਾਨ ਵਿੰਗ ਦੀ ਭਾਰੀ ਗਿਣਤੀ ਵਿੱਚ ਚੰਡੀਗੜ੍ਹ ਵੱਲ ਕੂਚ ਕੀਤਾ। ਪਿਛਲੇ ਵਰੇ ਤੇਰਾਂ ਮਹੀਨੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਕਿਸਾਨ ਅੰਦੋਲਨ ਵਿੱਚ 750 ਦੇ ਕਰੀਬ ਕਿਸਾਨ ਸਹੀਦ ਹੋਏ, ਅਤੇ 19 ਨਵੰਬਰ 2022 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਕਨੂੰਨ ਰੱਦ ਕਰਨ ਦਾ ਐਲਾਨ ਕੀਤਾ ਤੇ 11 ਦਸੰਬਰ ਨੂੰ ਕਿਸਾਨਾਂ ਨੇ ਅੰਦੋਲਨ ਸਮਾਪਤ ਕਰ ਕੇ ਘਰ ਵਾਪਿਸੀ ਕੀਤੀ ਸੀ। ਜਿਸ ਦੌਰਾਨ ਕੇਂਦਰ ਸਰਕਾਰ ਅਤੇ ਸੰਯੁਕਤ ਮੋਰਚੇ ਵਿਚਕਾਰ ਕੁਝ ਮੰਗਾਂ ਜਿਵੇਂ ਸਾਰੀਆ ਫਸ਼ਲਾਂ ਤੇ ਐਮ ਐਸ ਪੀ, ਕਿਸਾਨ ਆਗੂਆ ਅਤੇ ਕਿਸਾਨਾਂ ਤੇ ਝੂਠੇ ਕੇਸ ਦਰਜ ਵਾਪਸ ਕਰਨ, ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਸਜਾ ਦਿਵਾਉਣ ਅਤੇ ਸਹੀਦ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ, ਆਦਿ ਕਿਸਾਨੀ ਮੰਗਾਂ ਉੱਪਰ ਸਹਿਮਤੀ ਬਣੀ ਸੀ। ਪ੍ਰੰਤੂ ਕੇਂਦਰ ਸਰਕਾਰ ਇਹਨਾਂ ਸਾਰੀਆ ਮੰਗਾਂ ਤੋਂ ਮੁਨਕਰ ਹੋਈ ਹੈ, ਤੇ ਵਾਅਦਾ ਖਿਲਾਫੀ ਕੀਤੀ ਹੈ, ਤੇ ਟੇਢੇ ਮੇਢੇ ਢੰਗ ਨਾਲ ਕਨੂੰਨਾਂ ਨੂੰ ਲਾਗੂ ਕਰ ਰਹੀ ਹੈ। ਜਿਵੇਂ ਬਿਜਲੀ 2020 ਕਨੂੰਨ ਲਾਗੂ ਕਰਨਾ,ਪੰਜਾਬ ਦੇ ਪਾਣੀਆ ਤੇ ਡਾਕਾ ਮਾਰਨਾ,ਫਸ਼ਲਾਂ ਤੇ ਐਮ ਐਸ ਐਸ ਪੀ ਨਾ ਦੇਣਾ,ਕਿਸਾਨ ਆਗੂਆ ਤੇ ਦਰਜ ਕੇਸ ਰੱਦ ਨਾ ਕਰਨਾ ,ਇਸ ਲਈ ਅੱਜ 26 ਨਵੰਬਰ ਚੰਡੀਗੜ੍ਹ ਵੱਲ ਕੂਚ ਕਰਨ ਉਪਰੰਤ ਰਾਜਭਵਨ ਵੱਲ ਪ੍ਰਦਰਸ਼ਨ ਅਤੇ ਮਾਰਚ ਕੀਤਾ ਜਾ ਰਿਹਾ ਹੈ ਅਤੇ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ। ਮੀਤ ਪ੍ਰਧਾਨ ਮੋਹਲਾ ਸਿੰਘ ਨੇ ਕਿਹਾ ਕਿ 11 ਦਸੰਬਰ ਨੂੰ ਕਿਸਾਨ ਅੰਦੋਲਨ ਨੂੰ ਸਮਾਪਤ ਕਰ ਕੇ ਕਿਸਾਨਾਂ ਵਲੋਂ ਆਪਣੇ ਘਰਾਂ ਨੂੰ ਘਰ ਵਾਪਿਸੀ ਕੀਤੀ ਗਈ ਸੀ, ਜਿਸਦੇ ਸਬੰਧ ਵਿੱਚ 1 ਦਸੰਬਰ ਤੋਂ 11 ਦਸੰਬਰ ਤੱਕ ਮੰਗਾਂ ਦੇ ਸਬੰਧ ਵਿੱਚ ਸਾਰੇ ਰਾਜ ਸਭਾ ਮੈਂਬਰਾਂ,ਲੋਕ ਸਭਾ ਮੈਂਬਰਾਂ ਨੂੰ ਪ੍ਰਦਰਸ਼ਨ ਕਰ ਕੇ ਮੰਗ ਪੱਤਰ ਸੌਂਪੇ ਜਾਣਗੇ। ਜਗਵਿੰਦਰ ਕੌਰ ਰਾਜਿਆਣਾ ਨੇ ਕਿਹਾ ਕਿ ਇਹ ਜੋ 26 ਨਵੰਬਰ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਹੋਣ ਜਾ ਰਿਹਾ ਹੈ, ਇਹ ਕਿਸਾਨ ਅੰਦੋਲਨ ਦਾ ਦੂਜਾ ਭਾਗ ਹੈ, ਜਿਸਨੂੰ ਸੰਯੁਕਤ ਮੋਰਚੇ ਵਲੋਂ"ਕਿਸਾਨ ਅੰਦੋਲਨ-2" ਦਾ ਨਾਮ ਦਿੱਤਾ ਗਿਆ ਹੈ, ਇਸ ਦੁਬਾਰਾ ਸੁਰੂ ਕੀਤੇ ਗਏ ਅੰਦੋਲਨ ਨਾਲ 2024 ਵਿੱਚ ਬੀਜੇਪੀ ਸਰਕਾਰ ਨੂੰ ਵੱਡੀ ਚਣੌਤੀ ਹੈ, ਜਿਸ ਨਾਲ ਬੀਜੇਪੀ ਦਾ ਖਾਤਮਾ ਹੋਵੇਗਾ। ਇਸ ਦੌਰਾਨ ਜੱਥੇ ਵਿੱਚ ਬਲਾਕ ਆਗੂ ਅਜਮੇਰ ਸਿੰਘ ਛੋਟਾਘਰ, ਪ੍ਰੈੱਸ ਸਕੱਤਰ ਸਰਬਣ ਸਿੰਘ ਲੰਡੇ,ਬਲਵਿੰਦਰ ਪੱਪੂ,ਨਿਰਮਲ ਨੱਥੂਵਾਲਾ,ਪਰਮਜੀਤ ਕੋਟਲਾ, ਔਰਤ ਵਿੰਗ ਦੇ ਸਵਰਨਜੀਤ ਕੌਰ, ਜਸਵੀਰ ਕੌਰ,ਅਮਰਜੀਤ ਕੌਰ ਰੋਡੇ,ਬਲਵੀਰ ਕੌਰ, ਬਲਵਿੰਦਰ ਕੌਰ ਵੈਰੋਕੇ,ਸੁਖਜੀਤ ਕੌਰ, ਭੁਪਿੰਦਰ ਕੌਰ ਰਾਜਿਆਣਾ,ਸੁਰਿੰਦਰ ਕੌਰ,ਸਰੋਜ ਆਦਿ ਕਿਸਾਨ, ਔਰਤਾ ਅਤੇ ਨੌਜਵਾਨ ਵੀ ਹਾਜਰ ਸਨ।