ਸ਼੍ਰੀ ਸਾਲਾਸਰ ਧਾਮ ਤੋਂ 4 ਦਸੰਬਰ ਨੂੰ ਸੱਤ ਕੰਨਿਆਵਾਂ ਦੀਆਂ ਵਿਦਾ ਹੋਣਗੀਆਂ ਡੋਲੀਆਂ

ਮੋਗਾ, 24 ਨਵੰਬਰ (ਜਸ਼ਨ ): ਸ਼੍ਰੀ ਸਾਲਾਸਰ ਧਾਮ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹਾਂ ਲਈ ਕੰਨਿਆ ਦਾਨ ਸਮਾਗਮ 4 ਦਸੰਬਰ ਦਿਨ ਐਤਵਾਰ ਨੂੰ ਸ਼੍ਰੀ ਸਾਲਾਸਰ ਧਾਮ ਵਿਖੇ ਕਰਵਾਇਆ ਜਾ ਰਿਹਾ ਹੈ। ਗਰੇਟ ਪੰਜਾਬ ਪ੍ਰਿੰਟਰਜ਼ ਦੇ ਸਰਪ੍ਰਸਤ ਸ਼੍ਰੀ ਗੁਰਦਿੱਤਾ ਮੱਲ , ਐੱਮ ਡੀ ਨਵੀਨ ਸਿੰਗਲਾ, ਸੁਸ਼ੀਲ ਕੁਮਾਰ ਮਿੱਡਾ , ਸਮਾਜ ਸੇਵੀ ਅੰਜੂ ਸਿੰਗਲਾ, ਲਵਿਸ਼ ਸਿੰਗਲਾ ਅਤੇ ਸੌਰਵ ਗੋਇਲ ਨੇ ਇਸ ਸਮਾਗਮ ਸਬੰਧੀ ਸੱਦਾ ਪੱਤਰ ਲੋਕ ਅਰਪਣ ਕੀਤਾ। ਧਾਮ ਦੇ ਰੂਹੇ ਰਵਾਂਅ ਸ਼੍ਰੀ ਸੁਸ਼ੀਲ ਕੁਮਾਰ ਮਿੱਡਾ ਨੇ ਦੱਸਿਆ ਕਿ ਇਸ ਕੰਨਿਆ ਦਾਨ ਸਮਾਗਮ ਦੌਰਾਨ 7 ਜੋੜਿਆਂ ਦਾ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਇਕ ਲੜਕੀ ਦੇ ਕੰਨਿਆ ਦਾਨ ਅਤੇ ਹੋਰਨਾਂ ਰਸਮਾਂ ਨੂੰ ਗਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਆਪਣੇ ਵੱਲੋਂ ਨਿਭਾਉਣਗੇ। ਉਹਨਾਂ ਦੱਸਿਆ ਕਿ ਰਿਸ਼ੀ ਅਰੋੜਾ ਦੇ ਪੁੱਤਰ ਵਿਸ਼ਾਲ ਅਰੋੜਾ ਵੀ ਕੰਨਿਆ ਦਾਨ ਦੀਆਂ ਰਸਮਾਂ ਨਿਭਾਉਣਗੇ ਜਦਕਿ ਸਹਿਯੋਗੀਆਂ ਵੱਲੋਂ ਨਵ ਵਿਆਹੇ ਜੋੜਿਆਂ ਨੂੰ ਘਰੇਲੂ ਸਮਾਨ , ਸੋਨੇ ਦੇ ਗਹਿਣੇ ਅਤੇ ਭੋਜਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਸ਼੍ਰੀ ਸਾਲਾਸਰ ਬਾਲਾ ਜੀ ਚੈਰੀਟੇਬਲ ਸੁਸਾਇਟੀ ਤੋਂ ਇਲਾਵਾ ਸ਼੍ਰੀ ਰਿਸ਼ੀ ਅਰੋੜਾ ਦਿੱਲੀ ਵਾਲੇ ਅਤੇ ਰਾਜਸਥਾਨ ਹਲਵਾਈ ਯੂਨੀਅਨ ਵੱਲੋਂ ਇਸ ਕੰਨਿਆ ਦਾਨ ਸਮਾਗਮ ‘ਚ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਕੰਨਿਆ ਦਾਨ ਸਮਾਗਮ 4 ਦਸੰਬਰ ਨੂੰ
ਮੋਗਾ, 23 ਨਵੰਬਰ (): ਸ਼੍ਰੀ ਸਾਲਾਸਰ ਧਾਮ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹਾਂ ਲਈ ਕੰਨਿਆ ਦਾਨ ਸਮਾਗਮ 4 ਦਸੰਬਰ ਦਿਨ ਐਤਵਾਰ ਨੂੰ ਸ਼੍ਰੀ ਸਾਲਾਸਰ ਧਾਮ ਵਿਖੇ ਕਰਵਾਇਆ ਜਾ ਰਿਹਾ ਹੈ। ਗਰੇਟ ਪੰਜਾਬ ਪ੍ਰਿੰਟਰਜ਼ ਦੇ ਸਰਪ੍ਰਸਤ ਸ਼੍ਰੀ ਗੁਰਦਿੱਤਾ ਮੱਲ , ਐੱਮ ਡੀ ਨਵੀਨ ਸਿੰਗਲਾ, ਸੁਸ਼ੀਲ ਕੁਮਾਰ ਮਿੱਡਾ , ਸਮਾਜ ਸੇਵੀ ਅੰਜੂ ਸਿੰਗਲਾ, ਲਵਿਸ਼ ਸਿੰਗਲਾ ਅਤੇ ਸੌਰਵ ਗੋਇਲ ਨੇ ਇਸ ਸਮਾਗਮ ਸਬੰਧੀ ਸੱਦਾ ਪੱਤਰ ਲੋਕ ਅਰਪਣ ਕੀਤਾ। ਧਾਮ ਦੇ ਰੂਹੇ ਰਵਾਂਅ ਸ਼੍ਰੀ ਸੁਸ਼ੀਲ ਕੁਮਾਰ ਮਿੱਡਾ ਨੇ ਦੱਸਿਆ ਕਿ ਇਸ ਕੰਨਿਆ ਦਾਨ ਸਮਾਗਮ ਦੌਰਾਨ 7 ਜੋੜਿਆਂ ਦਾ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਇਕ ਲੜਕੀ ਦੇ ਕੰਨਿਆ ਦਾਨ ਅਤੇ ਹੋਰਨਾਂ ਰਸਮਾਂ ਨੂੰ ਗਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਆਪਣੇ ਵੱਲੋਂ ਨਿਭਾਉਣਗੇ। ਉਹਨਾਂ ਦੱਸਿਆ ਕਿ ਰਿਸ਼ੀ ਅਰੋੜਾ ਦੇ ਪੁੱਤਰ ਵਿਸ਼ਾਲ ਅਰੋੜਾ ਵੀ ਕੰਨਿਆ ਦਾਨ ਦੀਆਂ ਰਸਮਾਂ ਨਿਭਾਉਣਗੇ ਜਦਕਿ ਸਹਿਯੋਗੀਆਂ ਵੱਲੋਂ ਨਵ ਵਿਆਹੇ ਜੋੜਿਆਂ ਨੂੰ ਘਰੇਲੂ ਸਮਾਨ , ਸੋਨੇ ਦੇ ਗਹਿਣੇ ਅਤੇ ਭੋਜਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਸ਼੍ਰੀ ਸਾਲਾਸਰ ਬਾਲਾ ਜੀ ਚੈਰੀਟੇਬਲ ਸੁਸਾਇਟੀ ਤੋਂ ਇਲਾਵਾ ਸ਼੍ਰੀ ਰਿਸ਼ੀ ਅਰੋੜਾ ਦਿੱਲੀ ਵਾਲੇ ਅਤੇ ਰਾਜਸਥਾਨ ਹਲਵਾਈ ਯੂਨੀਅਨ ਵੱਲੋਂ ਇਸ ਕੰਨਿਆ ਦਾਨ ਸਮਾਗਮ ‘ਚ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।