ਉੱਘੇ ਸ਼ਾਇਰ ਅਮਰ 'ਸੂਫ਼ੀ' ਨੂੰ 'ਗੁਰਚਰਨ ਸਿੰਘ ਤਖ਼ਤਰ ਪੁਰਸਕਾਰ' ਨਾਲ ਕੀਤਾ ਸਨਮਾਨਿਤ
ਮੋਗਾ, 24 ਨਵੰਬਰ (ਜਸ਼ਨ):ਪੰਜਾਬ ਦੇ ਉੱਘੇ ਸ਼ਾਇਰ ਅਮਰ 'ਸੂਫ਼ੀ' ਨੂੰ 'ਗੁਰਚਰਨ ਸਿੰਘ ਤਖ਼ਤਰ ਪੁਰਸਕਾਰ' ਨਾਲ ਸਨਮਾਨਿਤ ਕੀਤੇ ਜਾਣ 'ਤੇ ਸਾਹਿਤਕ ਹਲਕਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਅਮਰ 'ਸੂਫ਼ੀ' ਨੇ ਇਸ ਪੁਰਸਕਾਰ ਦੀ ਪ੍ਰਾਪਤੀ 'ਤੇ ਸ਼ਾਇਰਾਨਾ ਪ੍ਰਤੀਕਰਮ ਦਿੰਦਿਆਂ ਆਖਿਆ
"ਮੁਹੱਬਤ ਹੈ, ਗ਼ਜ਼ਲ ਦੇ ਸੰਗ,
ਮੈਂ ਲੋਚਾਂ ਬਿਹਤਰੀ ਇਸ ਦੀ,
ਮਗਰ ਸਨਮਾਨ ਵੱਡੈ ਇਹ,
ਮੇਰੀ ਔਕਾਤ ਦੀ ਨਿਸਬਤ।"
ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਅਮਰ 'ਸੂਫ਼ੀ' ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਮੋਗੇ ਦੇ ਧਨ ਭਾਗ ਹਨ ਕਿ ਸੂਫੀ ਵਰਗੇ ਸ਼ਾਇਰ ਤੋਂ ਨਵੀਂ ਪੀੜ੍ਹੀ ਪ੍ਰੇਰਿਤ ਹੋ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ।