ਇੰਮੀਗਰੇਸ਼ਨ ਸੰਸਥਾ ਰਾਈਟ ਵੇ ਏਅਰਲਿੰਕਸ ਨੇ ਸਿਮਰਨ ਦਾ ਲਗਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ
ਮੋਗਾ, 19 ਨਵੰਬਰ (ਜਸ਼ਨ): ਮਾਲਵਾ ਦੀ ਮੰਨੀ ਪ੍ਰਮੰਨੀ ਇੰਮੀਗਰੇਸ਼ਨ ਸੰਸਥਾ ਰਾਈਟ ਵੇਅ ਏਅਰਲਿੰਕਸ ਦੇ ਐੱਮ ਡੀ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਲਗਾਤਾਰ ਕਨੇਡਾ, ਆਸਟਰੇਲੀਆਂ ਅਤੇ ਇੰਗਲੈਂਡ ਤੋਂ ਇਲਾਵਾ ਹੋਰਨਾਂ ਦੇ ਦੇਸ਼ਾਂ ਵਿਚ ਜਾਣ ਵਾਲੇ ਚਾਹਵਾਨਾਂ ਦੀਆਂ ਫਾਈਲਾਂ ਅੰਬੈਸੀ ਵਿਚ ਲਗਾ ਕੇ ਲਗਾਤਾਰ ਵੀਜ਼ੇ ਮੁਹੱਈਆ ਕਰਵਾ ਰਹੀ ਹੈ। ਇਸੇ ਕੜੀ ਤਹਿਤ ਰਾਈਟ ਵੇਅ ਏਅਰÇਲੰਕਸ ਨੇ ਇਸ ਵਾਰ ਸਿਮਰਨ ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨੇਡਾ ਸਟੱਡੀ ਕਰਨ ਵਾਲਿਆਂ ਲਈ ਆਈਲਜ਼ ਵਿਚੋਂ 6 ਬੈਂਡ ਲੈਣੇ ਜ਼ਰੂਰੀ ਹਨ ਅਤੇ ਪੜ੍ਹਾਈ ਵਿਚ ਗੈਪ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਰਿਡਿਊਜ਼ਲ ਕੇਸਾਂ ਵਾਲੇ ਵੀ ਉਹਨਾਂ ਦੇ ਦਫਤਰ ਆ ਕੇ ਆਪਣੀ ਫਾਈਲ ਲਗਾ ਸਕਦੇ ਹਨ। ਉਹਨਾਂ ਦੱਸਿਆ ਕਿ ਓਪਨ ਵਰਕ ਪਰਮਿਟ ’ਤੇ ਜਾਣ ਵਾਲੇ ਚਾਹਵਾਨਾਂ ਦਾ ਵੀ ਸੰਸਥਾ ਸਵਾਗਤ ਕਰਦੀ ਹੈ । ਤਿਆਗੀ ਨੇ ਦੱਸਿਆ ਕਿ ਹੁਣ ਵਿਦਿਆਰਥੀ ਮਈ 2023 ਇਨਟੇਕ ‘ਚ ਦਾਖਲਾ ਲੈਣ ਲਈ ਉਹਨਾਂ ਦੇ ਦਫਤਰ ਵਿਖੇ ਸੰਪਰਕ ਕਰਨ।