ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਰੋਡੇ ਦੀ 29ਵੀਂ ਬਰਸੀ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਹੋਰਨਾਂ ਪੰਥਕ ਸ਼ਖਸੀਅਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ

ਬਾਘਾਪੁਰਾਣਾ 18 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਦੀ 29ਵੀਂ ਬਰਸੀ ਪਿੰਡ ਰੋਡੇ (ਮੋਗਾ) ਦੇ ਗੁਰਦੁਆਰਾ ਸੰਤ ਖਾਲਸਾ ਜਨਮ ਅਸਥਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਿਖੇ ਮਨਾਈ ਗਈ। ਇਸ ਮੌਕੇ ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਕੈਪਟਨ ਹਰਚਰਨ ਸਿੰਘ ਰੋਡੇ (ਭਰਾਤਾ ਸੰਤ ਜਰਨੈਲ ਸਿੰਘ ਜੀ ਖਾਲਸਾ), ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸੇਵਾਦਾਰ ਜਥੇਬੰਦੀ ਵਾਰਿਸ ਪੰਜਾਬ ਦੇ, ਭਾਈ ਰਣਜੀਤ ਸਿੰਘ ਦਿੱਲੀ, ਐਡਵੋਕੇਟ ਭਾਈ ਰਾਜਦੇਵ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਭਾਈ ਦਰਸ਼ਨ ਸਿੰਘ ਮੰਡ, ਜਥੇਦਾਰ ਬੂਟਾ ਸਿੰਘ ਰਣਸੀਂਹ ਪ੍ਰਧਾਨ ਅਕਾਲੀ ਦਲ ਕਿਰਤੀ, ਸੁਰਜੀਤ ਸਿੰਘ ਫੂਲ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਭਾਈ ਮਨਜੀਤ ਸਿੰਘ ਭੋਮਾ, ਭਾਈ ਸਿਕੰਦਰ ਸਿੰਘ, ਮਨਜੀਤ ਸਿੰਘ ਰਾਏ ਪ੍ਰਧਾਨ ਕਿਸਾਨ ਯੂਨੀਅਨ ਦੁਆਬਾ, ਭਾਈ ਅਮੋਲਕ ਸਿੰਘ, ਭਾਈ ਰਘਬੀਰ ਸਿੰਘ ਇੰਗਲੈਂਡ ਆਦਿ ਵੱਖ ਵੱਖ ਪੰਥਕ ਬੁਲਾਰਿਆਂ ਨੇ ਬਾਬਾ ਜੋਗਿੰਦਰ ਸਿੰਘ ਖਾਲਸਾ ਰੋਡੇ ਦੇ ਪੰਜਾਬ ਅਤੇ ਪੰਥ ਲਈ ਪਾਏ ਨਿੱਗਰ ਅਤੇ ਵਡਮੁੱਲੇ ਯੋਗਦਾਨ ਸ਼ਲਾਘਾ ਕੀਤੀ। ਉਕਤ ਸਾਰੇ ਹੀ ਬੁਲਾਰਿਆਂ ਨੇ ਬਾਬਾ ਜੋਗਿੰਦਰ ਸਿੰਘ ਜੀ ਰੋਡੇ ਦੀ ਬਾਣੀ ਅਤੇ ਬਾਣੇ ਦੀ ਪਰਪੱਕਤਾ ਦੇ ਨਾਲ ਨਾਲ ਪੰਥਕ ਏਕਤਾ ਲਈ ਤਿਆਗ ਦੀ ਭਾਵਨਾ ਲਈ ਵਿਸ਼ੇਸ਼ ਵਚਨਬੱਧਤਾ ਲਈ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਤੇ ਜੋਰ ਦਿੱਤਾ। ਬੁਲਾਰਿਆਂ ਨੇ ਕੌਮ ਤੇ ਸੰਕਟਮਈ ਸਮੇਂ ਵਿਚ ਬਾਬਾ ਜੋਗਿੰਦਰ ਸਿੰਘ ਜੀ ਰੋਡੇ ਵੱਲੋਂ ਕੌਮ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਅਤੇ ਕੀਤੀ ਗਈ ਅਗਵਾਈ ਨੂੰ ਇਤਿਹਾਸਕ ਗੌਰਵਸ਼ਾਲੀ ਗਰਦਾਨਿਆ। ਇਸ ਮੌਕੇ ਸਾਰੇ ਹੀ ਬੁਲਾਰਿਆਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਿਰ ਜੋੜ ਕੇ ਬੈਠਣ ਦੀਆਂ ਅਪੀਲਾਂ ਕੀਤੀਆਂ। ਇਸ ਮੌਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਕੀਤੀ ਗਈ ਬੇਕਾਰ ਤਕਰੀਰ ਨੂੰ ਇਕੱਤਰ ਸੰਗਤਾਂ ਵੱਲੋਂ ਨਾਅਰੇ ਲਗਾ ਕੇ ਕਬੂਲ ਕੀਤਾ। ਇਹ ਤਕਰੀਰ ਦੀ ਵਿਸ਼ੇਸ਼ ਚਰਚਾ, ਯਾਦ ਰੱਖਣ ਯੋਗ ਰਹੀ। ਇਸ ਮੌਕੇ ਸੰਤ ਬਲਦੇਵ ਸਿੰਘ ਜੋਗੇਵਾਲਾ, ਭਾਈ ਦਯਾ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਨੀਲਾ ਸਿੰਘ ਪੰਚ ਰੋਡੇ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਹਰਜੀਤ ਸਿੰਘ ਰੋਡੇ ਸਾਬਕਾ ਸਰਪੰਚ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਜਗਸੀਰ ਸਿੰਘ ਰੋਡੇ ਇੰਟਰਨੈਸ਼ਨਲ ਅਕਾਲੀ ਦਲ, ਹਰਪ੍ਰੀਤ ਸਿੰਘ ਰੋਡੇ, ਭਾਈ ਰਣਜੀਤ ਸਿੰਘ ਲੰਗੇਆਣਾ, ਤਰੁਨ ਜੈਨ ਬਾਵਾ ਲੁਧਿਆਣਾ ਪ੍ਰਧਾਨ ਭਾਰਤੀ ਵਪਾਰ ਅਤੇ ਉਦਯੋਗ ਮਹਾਂ ਸੰਘ, ਨਰੇਸ਼ ਜੈਨ ਲੁਧਿਆਣਾ, ਗਿਆਨੀ ਰਾਜਦੀਪ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਜਥੇਦਾਰ ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ, ਸਤਨਾਮ ਸਿੰਘ ਦੱਲੂਵਾਲਾ, ਕਿਰਪਾ ਸਿੰਘ ਕਿਸਾਨ ਆਗੂ, ਨਿਰਭੈ ਸਿੰਘ ਚੀਦਾ, ਨਾਹਰ ਸਿੰਘ ਸਾਬਕਾ ਸਰਪੰਚ ਚੀਦਾ, ਮਨਮੋਹਨ ਸਿੰਘ ਰੋਡੇ,, ਭਾਈ ਸੁਖਵਿੰਦਰ ਸਿੰਘ ਆਨੰਦਪੁਰ ਸਾਹਿਬ, ਦਲੀਪ ਸਿੰਘ ਚਕਰ, ਨਿਰਮਲ ਸਿੰਘ ਢਾਡੀ, ਕੁਲਵੰਤ ਸਿੰਘ ਰਾਊਕੇ, ਕੁਲਵੰਤ ਸਿੰਘ ਬਿੱਟੂ ਰੋਡੇ, ਮਨਜੀਤ ਸਿੰਘ ਪੱਪੂ ਬੰਬੀਹਾ ਭਾਈ, ਗੁਰਚਰਨ ਸਿੰਘ ਸਾਬਕਾ ਸਰਪੰਚ ਬੰਬੀਹਾ ਭਾਈ, ਜਸਵੰਤ ਸਿੰਘ ਬੰਬੀਹਾ ਭਾਈ, ਗੁਰਮੀਤ ਸਿੰਘ ਸਾਬਕਾ ਸਰਪੰਚ ਸੇਖਾ, ਗੁਰਪ੍ਰੀਤ ਸਿੰਘ ਨੱਥੂਵਾਲਾ, ਬਾਬਾ ਚਰਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬੂਟਾ ਸਿੰਘ, ਭਾਈ ਬਲਵਿੰਦਰ ਸਿੰਘ ਖਾਲਸਾ ਦਮਦਮੀ ਟਕਸਾਲ, ਭਾਈ ਕੁਲਦੀਪ ਸਿੰਘ ਰੋਡੇ, ਭਾਈ ਹਰਪਾਲ ਸਿੰਘ ਰੋਡੇ, ਭਾਈ ਨਾਜਰ ਸਿੰਘ ਭਾਈ ਬਖਤੌਰ, ਭਾਈ ਤੇਜਵੰਤ ਸਿੰਘ, ਭਾਈ ਅਮੋਲਕ ਸਿੰਘ ਤੋਂ ਇਲਾਵਾ ਇਲਾਕੇ ਭਰ ਦੇ ਪੰਚ ਸਰਪੰਚ, ਮੁਹਤਬਰ ਵਿਅਕਤੀ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਭਾਰੀ ਗਿਣਤੀ ਵਿਚ ਹਾਜਿਰ ਸਨ। ਇਸ ਮੌਕੇ ਬਾਬਾ ਜੋਗਿੰਦਰ ਸਿੰਘ ਰੋਡੇ ਨਾਲ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਭਾਈ ਦਰਸ਼ਨ ਸਿੰਘ ਮੰਡ, ਭਾਈ ਨਾਜਰ ਸਿੰਘ ਭਾਈ ਬਖਤੌਰ, ਭਾਈ ਤੇਜਵੰਤ ਸਿੰਘ, ਭਾਈ ਅਮੋਲਕ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।