ਭਾਰਤੀ ਜਨਤਾ ਪਾਰਟੀ ਨੇ ਵਿੱਢੀਆਂ 2024 ਅਤੇ 2027 ਦੀਆਂ ਤਿਆਰੀਆਂ, ਸੰਗਠਨ ਮਹਾਂ ਮੰਤਰੀ ਨੇ ਆਖਿਆ "ਭਾਰਤ ਖਾਸ ਕਰ ਪੰਜਾਬ ਬੀ ਜੇ ਪੀ ਦੇ ਹੱਥਾਂ 'ਚ ਹੀ ਸੁਰੱਖਿਅਤ"

ਬਾਘਾ ਪੁਰਾਣਾ,18 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ 'ਚ 2024 ਲੋਕ ਸਭਾ ਅਤੇ 2027 ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਵਿੱਢ ਦਿਤੀਆਂ  ਹਨ ਜਿਸ ਕਰਕੇ ਸੈਂਟਰ ਦੇ ਵੱਡੇ ਲੀਡਰ ਪੰਜਾਬ 'ਚ ਮੀਟਿੰਗਾਂ ਕਰ ਰਹੇ ਹਨ ਇਸੇ  ਕੜ੍ਹੀ ਤਹਿਤ ਬਾਘਾਪੁਰਾਣਾ ਦੀ ਜਨਤਾ ਧਰਮਸ਼ਾਲਾ ਵਿਖੇ  ਲੋਕਲ ਲੀਡਰਸ਼ਿਪ ਨੂੰ ਲਾਮਬੰਦ ਕਰਨ ਅਤੇ ਲੋਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸਟੇਜ 'ਤੇ ਬਿਰਾਜਮਾਨ ਮੰਤਰੀ ਸ੍ਰੀ ਨਿਵਾਸਲੂ ਸੰਗਠਨ ਮਹਾਂ ਮੰਤਰੀ ਪੰਜਾਬ, ਜੀਵਨ ਗੁਪਤਾ ਜਨਰਲ ਸੈਕਟਰੀ ਪੰਜਾਬ,ਮਹਾਂ ਮੰਤਰੀ ਬੋਹੜ ਸਿੰਘ, ਕੁਲਦੀਪ ਜ਼ੈਲਦਾਰ ਜ਼ਿਲਾ ਪ੍ਰਧਾਨ ਕਿਸਾਨ ਮੋਰਚਾ, ਜ਼ਿਲਾ ਪ੍ਰਧਾਨ ਵਿਨੈ ਸ਼ਰਮਾ ਮੋਗਾ, ਪ੍ਰਵੀਨ ਬਾਂਸਲ, ਸੁਖਨੰਦਨ ਅਗਰਵਾਲ,  ਵਿਜੇ ਸ਼ਰਮਾ ਸਾਬਕਾ ਜ਼ਿਲਾ ਪ੍ਰਧਾਨ, ਗੁਰਵਿੰਦਰ ਸਿੰਘ ਬੱਬਲੂ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਇਨਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਅਤੇ ਪੰਜਾਬ ਨੂੰ ਤਰੱਕੀਆਂ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜੋ ਦੇਸ਼ ਦੇ ਹਿੱਤਾਂ ਲਈ ਹਮੇਸ਼ਾ ਕੰਮ ਕਰਦੀ ਹੈ। ਪਰਿਵਾਰਵਾਦ ਤੋਂ ਉਪਰ ਉਠ ਕੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ, ਇਹ ਪਾਰਟੀ ਸਿਰਫ ਵੋਟਾਂ ਦੇ ਸਮੇਂ ਦੌਰਾਨ ਹੀ ਲੋਕਾਂ ਵਿਚ ਨਹੀਂ ਵਿਚਰਦੀ ਸਗੋਂ ਹਰ ਵਲੋਂ ਦੇਸ਼ ਦੇ ਨਾਲ ਹਿੱਤਾਂ ਲਈ ਹਮੇਸ਼ਾ ਕੰਮ ਕਰਦੀ ਹੈ। ੳੁਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਕਿ 1000 ਰੁਪਏ ਹਰ ਮਹੀਨਾ ਮਹਿਲਾਵਾਂ ਦੇ ਖਾਤੇ 'ਚ ਆਉਣਗੇ, ਪਰ ਹੁਣ ਤੱਕ ਇਕ ਵੀ ਪੈਸਾ ਖਾਤੇ ਵਿਚ ਨਹੀਂ ਆਇਆ ਉਹ ਸਾਰੇ ਦੇ ਸਾਰਾ ਝੂਠ ਸਾਬਿਤ ਹੋਈਆ ਹੈ, ਇਹ ਸਰਕਾਰ ਲੋਕਾਂ ਦੀਆਂ ਜੇਬਾ ਲੁੱਟਣ ਲੱਗੀ ਹੋਈ ਹੈ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਲੱਗੀ ਹੋਈ ਹੈ, ਸਿਰਫ ਇਕ ਹੀ ਸਰਕਾਰ ਹੋੈ ਬੀ, ਜੇ ਪੀ, ਜੋ ਲੋਕਾਂ ਨਾਲ ਖੜਦੀ ਹੈ ਅਤੇ ਲੋਕਾਂ ਨੂੰ ਸਹੂਲਤਾਂ ਦਿੰਦੀ ।ਜਿਲਾ ਪਰਧਾਨ ਵਿਨੇ ਸਰਮਾ ਅਤੇ ਪਰਵੀਨ ਬਾਂਸਲ ਨੇ ਕਿਹਾ ਕਿ ਅਕਾਲੀਆਂ ਨੂੰ ਤੁਸੀ ਦੇਖ ਹੀ ਚੁੱਕੇ ਹੋ ਇਨਾਂ ਅਕਾਲੀਆਂ ਨੇ ਗੁਰੂ ਸਾਹਿਬ ਅਤੇ ਗੁਰੂ ਘਰਾਂ ਦੀ ਬੇਅਦਬੀ ਕਰਾਈ ਕਿਸੇ ਦੋਸੀ ਸਜਾ ਦੇਣ ਦੀ ਬਜਾਏ ਉਲਟਾ ਬੇਅਦਬੀ ਦਾ ਇਨਸਾਫ਼ ਮੰਗਣ ਵਾਲੇ ਗੁਰਸਿੱਖਾਂ ਤੇ ਪੰਜਾਬ ਪੁਲਿਸ ਤੋਂ ਅੰਨਾਂ ਤਸੱਲੀ ਕਰਾਇਆ ਅਤੇ ਓਨਾ ਤੇ ਝੂਠੇ ਕੇਸ ਪਾਏ।ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੂੰ ਭਾਰਤੀ ਫੌਜ ਰਾਹੀਂ ਹਮਲਾ ਕਰਕੇ ਢਹਾਇਆ ਅਤੇ ਵੱਖ ਵੱਖ ਸਹਿਰਾਂ ਵਿੱਚ ਬੇਦੋਸੇ ਸਿੱਖਾਂ ਦਾ ਕਤਲੇਆਮ ਕਰਾਇਆ ਅਤੇ ਆਪ ਸਰਕਾਰ ਦਾ ਹਾਲ ਤੁਸੀ ਦੇਖ ਹੀ ਰਹੇ ਹੋ ਆਮ ਆਦਮੀ ਦਾ ਸੁਪਰੀਮ ਕਹਿੰਦਾ ਅਸੀ ਤੁਹਾਨੂੰ ਬਦਲ ਦਿਆਂਗੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਸਰਕਾਰ ਭੱਜ ਰਹੀ ਹੈ ਸਰਕਾਰ ਸਾਡਾ ਉੱਚ ਕੋਟੀ ਦਾ ਵਧੀਆ ਗਾਇਕ ਮੂਸੇਵਾਲਾ ਮਰਵਾਇਆ,ਕਬੱਡੀ ਖਿਡਾਰੀ ਅੰਬੀਆਂ ਮਰਾਤਾ ਹਰ ਰੋਜ਼ ਕਤਲ ਹੋ ਰਹੇ ਹਨ। ਬਲਾਤਕਾਰ ਹੋ ਰਹੇ ਹਨ ਗੱਲ ਕੀ ਆਮ ਆਦਮੀ ਦੀ ਸਰਕਾਰ ਦੇ ਰਾਜ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਇਸ ਲਈ ਆਉਣ ਵਾਲੀਆਂ ਚੋਣਾਂ ਵਿੱਚ ਬੀ ਜੇ ਪੀ,ਦੀ ਸਰਕਾਰ ਬਣਾਈ ਜਾਵੇ ਤਾਂ ਜੋ ਲੋਕਾਂ ਦੇ ਹੱਕ ਸੁਰੱਖਿਅਤ ਰਹਿ ਸਕਣ।ੲਿਸ ਮੌਕੇ ਪ੍ਰੇਮਪਾਲ ਸਹਿਰੀ ਪ੍ਰਧਾਨ,ਰਾਮ ਤੀਰਥ  ਗੁੰਬਰ, ਪਵਨ ਸ਼ਰਮਾ, ਲਖਨ ਸ਼ਰਮਾ, ਅਮਰਦਾਸ ਗੋਇਲ, ਨੱਥਾ ਸਿੰਘ, ਮੰਗਤ ਰਾਏ, ਚਮਨ ਲਾਲ, ਰਾਮ ਬਾਂਸਲ, ਰਾਜ ਹੰਸ, ਗੁਰਵਿੰਦਰ ਸਿੰਘ ਬੱਬਲ, ਦੀਪਕ ਤਲਵਾੜ, ਬਲਜੀਤ ਸਿੰਘ, ਨਵਦੀਪ ਤਲਵਾੜ, ਜਿੰਦਰ ਸਿੰਗਲਾ, ਅਜੇ ਪੁਰੀ, ਅਸ਼ਵਨੀ ਸ਼ਰਮਾ, ਮੁਨੀਸ਼ ਗਰਗ ਟੀਨੀ, ਸੁਰਿੰਦਰ ਪਾਲ ਸਿੰਘ ਅਤੇ ਭਾਰੀ ਗਿਣਤੀ ਵਿੱਚ  ਅੌਰਤਾਂ ਵੀ ਹਾਜਰ ਸਨ।