ਗੋਲੀਆਂ ਮਾਰ ਕੇ ਲੜਕੀ ਦਾ ਕਤਲ,ਬਠਿੰਡਾ 'ਚ ਦਿਨ ਦਿਹਾੜੇ ਨੌਜਵਾਨ ਨੇ ਚਲਾਇਆਂ ਗੋਲੀਆਂ

Tags: 

ਬਠਿੰਡਾ 18 ਨਵੰਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :  ਅੱਜ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਬੈਠੀਆਂ ਦੋ ਲੜਕੀਆਂ ਤੇ ਮੋਟਰਸਾਈਕਲ ਤੇ ਆਏ ਲੜਕੇ ਵੱਲੋਂ ਗੋਲੀ ਚਲਾ ਦਿੱਤੀ ਗਈ। ਪ੍ਰਤੱਖ ਦਰਸ਼ੀਆਂ ਮੁਤਾਬਿਕ  ਕੋਰਟ ਕੰਪਲੈਕਸ ਦੀ ਕੰਧ ਲਾਗੇ  ਦੋ ਔਰਤਾਂ ਅਤੇ 1 ਲੜਕਾ ਬੈਠੇ ਸਨ ਤੇ ਇਸ ਦੌਰਾਨ ਹੀ ਸਿੱਖ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਵੱਲੋਂ ਔਰਤ ਨਾਲ ਗੱਲਬਾਤ ਕੀਤੀ ਜਾ ਰਹੀ ਸੀ।ਪਰ ਇਸ ਦੌਰਾਨ ਔਰਤ ਵੱਲੋਂ ਉਸ ਲੜਕੇ ਦੇ ਥੱਪੜ ਮਾਰ ਦਿੱਤੇ ਗਏ, ਜਿਸ ਤੋਂ ਬਾਅਦ ਲੜਕੇ ਵੱਲੋਂ ਉਸ ਔਰਤ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਿਕ ਔਰਤ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ  ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।