ਸ੍ਰੀ ਹੇਮਕੁੰਟ ਸੀਨੀ. ਸੈਕੰ ਸਕੂਲ਼ ਕੋਟ ਈਸੇ ਖਾਂ ਵਿਖੇ ਮਨਾਇਆ ਬਾਲ ਦਿਵਸ

ਕੋਟ ਈਸੇ ਖਾਂ, 15 ਨਵੰਬਰ (ਜਸ਼ਨ):  ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਜੋ ‘ਬਾਲ ਦਿਵਸ’ ਦੇ ਨਾਂ ਦਿਵਸ ਨਾਲ ਜਾਣਿਆ ਜਾਂਦਾ ਅਤੇ ਪੂਰੇ ਭਾਰਤ ਵਿੱਚ  14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਉਸ ਲੜੀ ਦੇ ਅਧੀਨ ਅੱਜ ਸ੍ਰੀ  ਹੇਮਕੁੰਟ  ਸੀਨੀ. ਸੈਕੰ ਸਕੂਲ਼ ਕੋਟ ਈਸੇ ਖਾਂ ਵਿਖੇ  ‘ਬਾਲ ਦਿਵਸ ਮਨਾਇਆ ਗਿਆ ।ਸਵੇਰ ਦੀ ਸਭਾ  ਦਾ ਆਯੋਜਨ ਅਧਿਆਪਕਾਂ ਦੁਆਰਾ ਕੀਤਾ ਗਿਆ ਅਤੇ   ਅਧਿਆਪਕਾ ਵੱਲੋਂ ਬਾਲ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਅਧਿਆਪਕਾਂ ਅਮਨਦੀਪ ਕੌਰ, ਜਸਵਿੰਦਰ ਕੌਰ,ਕ੍ਰਿਤਪਾਲ ਕੌਰ  ਵੱਲੋਂ ਬਾਲ ਦਿਵਸ ਨਾਲ ਸਬੰਧਿਤ ਕਵਿਤਾ,ਅਤੇ ਵਿਚਾਰ ਪੇਸ਼ ਕੀਤੇ ਗਏ ।ਇਸ ਸਮੇਂ ਵਿਦਿਆਰਥੀ ਰੰਗ-ਬਰੰਗੀਆਂ ਪੁਸ਼ਾਕਾ  ਵਿੱਚ ਬਹੁਤ ਹੀ ਸੁੰਦਰ ਲੱਗ ਰਹੇ ਸਨ ।ਵਿਦਿਆਰਥੀਆਂ ਨੇ ਬਾਲ ਦਿਵਸ ਨਾਲ ਸਬੰਧਿਤ ਚਾਰਟ ਅਤੇ ਕਾਰਡ ਬਣਾਏ।ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਅਤੇ ਐੱਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਚਾਚਾ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਉਨ੍ਹਾਂ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਉਹਨਾਂ ਨੇ ਦੱਸਿਆਂ ਕਿ  ਅੱਜ ਬੱਚਿਆਂ ਦੀ ਸਿੱਖਿਆ, ਬੱਚਿਆਂ ਦੇ ਲਈ ਚੰਗੀਆਂ ਯੋਜਨਾਵਾਂ ,ਬੱਚਿਆਂ ਦੇ ਅਧਿਕਾਰ, ਅਤੇ ਪੂਰਨ ਤੌਰ ਤੇ ਬੱਚਿਆਂ ਵਿੱਚ ਸੁਧਾਰ ਕਰਨ ਦਾ ਸੁਪਨਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਦੇਖਿਆ ਸੀ ।ਉਹ ਅੱਜ ਦਿਨ-ਬ-ਦਿਨ ਪੂਰਾ ਹੁੰਦਾ ਜਾ ਰਿਹਾ ਹੈ ,ਸਾਡੇ ਦੇਸ਼ ਦਾ ਭਵਿੱਖ ਇਹਨਾਂ ਬੱਚਿਆਂ ਦੇ ਹੱਥ ਵਿੱਚ ਹੀ ਹੈ ਇਹਨਾਂ ਹੀ  ਅੱਗੇ ਜਾ ਕੇ ਦੇਸ਼ ਨੂੰ ਕਾਮਯਾਬੀ ਦੀ ਰਾਹ ਤੇ ਤੋਰਨਾ ਹੈ ।ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ  ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿੱਤੀ ਅਤੇ ਉਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਜਿੰਨਾ ਸ਼ਕਤੀਸ਼ਾਲੀ ਦੇਸ਼ ਦਾ ਵਿਦਿਆਰਥੀ ਹੁੰਦਾ ਹੈ ,ੳਨ੍ਹਾਂ ਹੀ ਦੇਸ਼ ਦਾ ਯੁਵਾ ਪ੍ਰਭਾਵਸ਼ਾਲੀ ਬਣਦਾ ਹੈ ਅਤੇ ਉਨਾਂ ਹੀ ਉਜਲਾ ਦੇਸ਼ ਦਾ ਭਵਿੱਖ ਬਣਦਾ ਹੈ ਅਤੇ ਉਹਨਾਂ ਨੇ ਬਾਲ ਦਿਵਸ ਦੀਆ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।