ਰਾਈਟਵੇ ਏਅਰਲਿੰਕਸ ਨੇ ਲਗਵਾਏ ਆਸਟ੍ਰੇਲੀਆ ਤੇ ਯੂ.ਕੇ. ਦੇ ਸਟੱਡੀ ਅਤੇ ਸਪਾਊਸ ਵੀਜ਼ੇ

ਮੋਗਾ, 12 ਨਵੰਬਰ (ਜਸ਼ਨ):-ਮਾਲਵਾ ਖੇਤਰ ਦੀ ਪ੍ਰਸਿੱਧ ਇਮੀਗ੍ਰੇਸ਼ਨ ਅਤੇ ਆਈਲਟਸ ਸੰਸਥਾ ਜੋ ਪੰਜਾਬ ਦੇ ਇਲਾਵਾ ਪੂਰੇ ਭਾਰਤ ਵਿਚ ਕੰਮ ਕਰ ਰਹੀ ਹੈ | ਇਸ ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਦੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ | ਸੰਸਥਾ ਨੇ ਅਭਿਸ਼ੇਕ ਪੁੱਤਰ ਸੋਪਾਲ ਵਾਸੀ ਪਟਿਆਲਾ ਦਾ ਆਸਟ੍ਰੇਲੀਆ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਦਾ ਸਟੂਡੈਂਟ ਵੀਜ਼ਾ ਤੇ ਵਿਸ਼ਾਲ ਪੁੱਤਰ ਜਗਦੀਸ਼ ਚੌਹਾਨ ਵਾਸੀ ਦਸਮੇਸ਼ ਨਗਰ ਮੋਗਾ ਦਾ ਆਸਟ੍ਰੇਲੀਆ ਦੀ ਫੈਡਰੇਡਸ਼ਨ ਯੂਨੀਵਰਸਿਟੀ ਦਾ ਸਟੂਡੈਂਟ ਵੀਜ਼ਾ ਲਗਾ ਕੇ ਦਿੱਤਾ | ਇਸ ਤਰ੍ਹਾਂ ਸੰਜਨਾ ਪਤਨੀ ਤਰੁਨ ਕੁਮਾਰ ਵਾਸੀ ਨਾਨਕ ਨਗਰੀ ਮੋਗਾ ਦਾ ਯੂ.ਕੇ. ਦੀ ਬੈਡਫੋਰਡ ਯੂਨੀਵਰਸਿਟੀ ਦਾ ਸਟੂਡੈਂਟ ਵੀਜ਼ਾ ਤੇ ਉਸ ਦੇ ਪਤੀ ਤਰੁਣ ਕੁਮਾਰ ਦਾ ਯੂ.ਕੇ. ਸਪਾਊਸ ਵੀਜ਼ਾ ਲਗਾ ਕੇ ਦਿੱਤਾ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਅਫ਼ਵਾਹਾਂ 'ਤੇ ਧਿਆਨ ਨਾ ਦਿਓ | ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਕੈਨੇਡਾ ਸਟੱਡੀ ਕੇਸ ਰਫ਼ਿਊਜ ਹੋ ਚੁੱਕੇ ਹੈ ਉਹ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਹੁਣ ਬੱਚੇ ਕਾਲਜ ਦੀ ਅਤੇ ਅੰਬੈਸੀ ਦੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹਨ | ਰਾਈਟਵੇ ਏਅਰਲਿੰਕਸ ਬੈਂਕ ਦੇ ਜਰੀਏ ਬੱਚਿਆਂ ਨੂੰ ਐਜੂਕੇਸ਼ਨ ਲੋਨ ਦੀ ਸੁਵਿਧਾ ਲੈ ਕੇ ਦਿੰਦਾ ਹੈ ਜਿਨ੍ਹਾਂ ਪੈਸਿਆਂ ਨੂੰ ਬੱਚੇ ਆਪਣੇ ਖ਼ਰਚੇ ਲਈ ਵਰਤ ਸਕਦੇ ਹਨ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਅਭਿਸ਼ੇਕ, ਵਿਸ਼ਾਲ ਚੌਹਾਨ, ਸੰਜਨਾ ਤੇ ਤਰੁਣ ਕੁਮਾਰ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |